ਨੀਮ ਕਰੌਲੀ ਬਾਬਾ ’ਤੇ ਬਣੀ ਫ਼ਿਲਮ ਦਾ ਅਗਲਾ ਭਾਗ ਹੋਵੇਗਾ ਹੋਰ ਖ਼ਾਸ? ਵਿਰਾਟ-ਅਨੁਸ਼ਕਾ ਨੂੰ ਲੈ ਕੇ ਵੱਡਾ ਇਸ਼ਾਰਾ

ਫ਼ਿਲਮ 'ਹਨੂਮਾਨ ਅੰਸ਼' ਇਨ੍ਹੀਂ ਦਿਨੀਂ ਬਾਕਸ ਆਫ਼ਿਸ 'ਤੇ ਆਪਣੀ ਕਮਾਈ ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੀ ਹੈ। ਵਿਸ਼ਾਲ ਚਤੁਰਵੇਦੀ ਦੇ ਡਾਇਰੈਕਸ਼ਨ ਹੇਠ ਤਿਆਰ ਹੋਈ ਇਸ ਫ਼ਿਲਮ ਵਿੱਚ ਅਦਾਕਾਰ ਸ਼ੋਭਿਨਵ ਸਤਿਆ ਨੇ ਨੀਮ ਕਰੌਲੀ ਬਾਬਾ ਦਾ ਕਿਰਦਾਰ ਨਿਭਾਇਆ ਹੈ। ਹੁਣ ਫ਼ਿਲਮ ਦੀ ਪ੍ਰੋਡਿਊਸਰ ਨਮਰਤਾ ਸਿੰਘ ਵੱਲੋਂ ਦਿੱਤੇ ਇੱਕ ਬਿਆਨ ਨੇ ਇਸ ਦੇ ਅਗਲੇ ਭਾਗ ਨੂੰ ਲੈ ਕੇ ਫੈਨਜ਼ ਵਿੱਚ ਉਤਸੁਕਤਾ ਪੈਦਾ ਕਰ ਦਿੱਤੀ ਹੈ।

7 ਅਗਸਤ ਨੂੰ ਰਿਲੀਜ਼ ਹੋਈ ਇਹ ਫ਼ਿਲਮ 2026 ਦੀਆਂ ਅਚਾਨਕ ਵੱਡੀ ਹਿੱਟ ਸਾਬਤ ਹੋਈਆਂ ਫ਼ਿਲਮਾਂ ਵਿੱਚ ਸ਼ਾਮਲ ਹੋ ਗਈ ਹੈ। ਸਿਰਫ਼ 2 ਕਰੋੜ ਰੁਪਏ ਦੇ ਬਜਟ ਨਾਲ ਬਣੀ 'ਹਨੂਮਾਨ ਅੰਸ਼' ਨੇ 33 ਦਿਨਾਂ ਵਿੱਚ 143.13 ਕਰੋੜ ਰੁਪਏ ਦਾ ਨੈੱਟ ਬਿਜ਼ਨਸ ਕਰ ਲਿਆ ਹੈ, ਜਦਕਿ ਫ਼ਿਲਮ ਦਾ ਗ੍ਰਾਸ ਕਲੈਕਸ਼ਨ 169.20 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।

hanuman ansh update

ਇਸ ਦੌਰਾਨ ਫ਼ਿਲਮ ਦੇ ਨਿਰਦੇਸ਼ਕ ਵੱਲੋਂ ਪਹਿਲਾਂ ਇੱਛਾ ਜਤਾਈ ਗਈ ਸੀ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਇਹ ਫ਼ਿਲਮ ਜ਼ਰੂਰ ਦੇਖਣ। ਹੁਣ ਪ੍ਰੋਡਿਊਸਰ ਨਮਰਤਾ ਸਿੰਘ ਦੇ ਬਿਆਨ ਤੋਂ ਬਾਅਦ ਇਹ ਚਰਚਾ ਤੇਜ਼ ਹੋ ਗਈ ਹੈ ਕਿ ਸ਼ਾਇਦ ਆਉਣ ਵਾਲੀ ਫ਼ਿਲਮ ਵਿੱਚ ਦੋਵੇਂ ਸਿਤਾਰੇ ਕੈਮਿਓ ਰੋਲ ਵਿੱਚ ਨਜ਼ਰ ਆ ਸਕਦੇ ਹਨ। ਇੱਕ ਇੰਟਰਵਿਊ 'ਚ ਨਮਰਤਾ ਸਿੰਘ ਨੇ ਦੱਸਿਆ ਕਿ ਟੀਮ ਨੇ ਕੁਝ ਮਸ਼ਹੂਰ ਹਸਤੀਆਂ ਨਾਲ ਸੰਪਰਕ ਕੀਤਾ ਹੈ, ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਸੀ।

ਵਿਰਾਟ-ਅਨੁਸ਼ਕਾ ਦੀ ਨੀਮ ਕਰੌਲੀ ਬਾਬਾ ਨਾਲ ਆਸਥਾ

ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੀਮ ਕਰੌਲੀ ਬਾਬਾ ਵਿੱਚ ਕਾਫ਼ੀ ਵਿਸ਼ਵਾਸ ਰੱਖਦੇ ਹਨ। ਦੋਵੇਂ ਅਕਸਰ ਉੱਤਰਾਖੰਡ ਦੇ ਕੈਂਚੀ ਧਾਮ ਵਿਖੇ ਮੱਥਾ ਟੇਕਣ ਜਾਂਦੇ ਹਨ। ਇਸੇ ਕਰਕੇ ਹੁਣ ਪ੍ਰਸ਼ੰਸਕਾਂ ਦੀ ਨਜ਼ਰ ਇਸ ਗੱਲ 'ਤੇ ਟਿਕੀ ਹੋਈ ਹੈ ਕਿ ਕੀ ਵਿਰਾਟ ਅਤੇ ਅਨੁਸ਼ਕਾ 'ਹਨੂਮਾਨ ਅੰਸ਼' ਦੇ ਅਗਲੇ ਭਾਗ ਵਿੱਚ ਆਪਣੀ ਝਲਕ ਦਿਖਾਉਣਗੇ ਜਾਂ ਨਹੀਂ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+