Bigg Boss 20 'ਚ ਪਹਿਲੇ ਹਫ਼ਤੇ ਹੀ ਹੰਗਾਮਾ! ਕਨਿਕਾ ਮਾਨ-ਅਰਿਸ਼ਫਾ ਖਾਨ ਆਹਮੋ-ਸਾਹਮਣੇ
'ਬਿਗ ਬੌਸ 20' ਪ੍ਰੀਮੀਅਰ ਤੋਂ ਬਾਅਦ ਹੀ ਕਾਫੀ ਧਮਾਲ ਮਚਾ ਰਿਹਾ ਹੈ। ਅਜਿਹਾ ਲੱਗ ਰਿਹਾ ਹੈ ਜਿਵੇਂ ਸ਼ੋਅ ਨੂੰ ਸ਼ੁਰੂ ਹੋਏ ਕਾਫੀ ਸਮਾਂ ਹੋ ਗਿਆ ਹੋਵੇ, ਜਦਕਿ ਅਜੇ ਪਹਿਲਾ ਹਫ਼ਤਾ ਹੀ ਚੱਲ ਰਿਹਾ ਹੈ। ਸ਼ੋਅ ਵਿੱਚ ਗੌਸਿਪ ਤੋਂ ਲੈ ਕੇ ਕੰਟੈਸਟੈਂਟਸ ਵਿਚਾਲੇ ਤਕਰਾਰ ਤੱਕ ਸਭ ਕੁਝ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਘਰ ਦੇ ਮੈਂਬਰ ਖੁੱਲ੍ਹ ਕੇ ਆਪਣੀ ਰਾਇ ਵੀ ਰੱਖ ਰਹੇ ਹਨ।
ਹੁਣ 'ਬਿਗ ਬੌਸ 20' ਦਾ ਇੱਕ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ਵਿੱਚ ਕਨਿਕਾ ਮਾਨ ਅਤੇ ਅਰਿਸ਼ਫਾ ਖਾਨ ਵਿਚਾਲੇ ਜ਼ਬਰਦਸਤ ਤਕਰਾਰ ਦੇਖਣ ਨੂੰ ਮਿਲ ਰਹੀ ਹੈ। ਦੋਵੇਂ ਇੱਕ-ਦੂਜੇ 'ਤੇ ਜੰਮ ਕੇ ਵਰ੍ਹਦੀਆਂ ਨਜ਼ਰ ਆ ਰਹੀਆਂ ਹਨ।

ਪ੍ਰੋਮੋ ਵਿੱਚ ਕਨਿਕਾ ਮਾਨ ਅਰਿਸ਼ਫਾ ਨੂੰ ਕਹਿੰਦੀ ਹੈ, "ਤੁਸੀਂ ਕੀ ਵਿਚਕਾਰ ਰੈਫਰੀ ਬਣ ਕੇ ਖੜ੍ਹੀ ਸੀ?" ਇਸ 'ਤੇ ਅਰਿਸ਼ਫਾ ਉੱਚੀ ਆਵਾਜ਼ ਵਿੱਚ ਜਵਾਬ ਦਿੰਦੀ ਹੈ। ਕਨਿਕਾ ਉਸਨੂੰ ਕਹਿੰਦੀ ਹੈ, "ਮੈਂ ਇੱਕ ਜਵਾਬ ਪੁੱਛ ਰਹੀ ਹਾਂ, ਮੇਰੇ 'ਤੇ ਚੀਕੋ ਨਾ।"
ਇਸ ਤੋਂ ਬਾਅਦ ਅਰਿਸ਼ਫਾ ਗੁੱਸੇ ਵਿੱਚ ਕਹਿੰਦੀ ਹੈ, "ਜਾ ਕੇ ਫੁਟੇਜ ਦੇਖੋ, ਫਿਰ ਮੈਨੂੰ ਬੋਲੋ।" ਇਸ ਦੌਰਾਨ ਕਨਿਕਾ ਵੀ ਪਿੱਛੇ ਨਹੀਂ ਹਟਦੀ ਅਤੇ ਕਹਿੰਦੀ ਹੈ, "ਇਹ ਬਿਗ ਬੌਸ ਪੜ੍ਹ-ਲਿਖ ਕੇ ਮੇਰੇ ਨਾਲ ਨਾ ਆ।" ਦੋਵਾਂ ਦੀ ਇਸ ਤਿੱਖੀ ਬਹਿਸ ਨੇ 'ਬਿਗ ਬੌਸ 20' ਦੇ ਆਉਣ ਵਾਲੇ ਐਪੀਸੋਡ ਨੂੰ ਲੈ ਕੇ ਦਰਸ਼ਕਾਂ ਦੀ ਉਤਸੁਕਤਾ ਹੋਰ ਵਧਾ ਦਿੱਤੀ ਹੈ।
ਦੱਸ ਦਈਏ ਕਿ ਪੰਜਾਬ ਤੋਂ ਲਵ ਗਿੱਲ ਵੀ ਸ਼ੋਅ ਦਾ ਹਿੱਸਾ ਬਣੀ ਹੈ ਅਤੇ ਸ਼ਹਿਨਾਜ਼ ਗਿੱਲ ਤੋਂ ਬਾਅਦ ਲੋਕ ਹੁਣ ਲਵ ਗਿੱਲ ਤੋਂ ਕਾਫ਼ੀ ਉਮੀਦ ਲਗਾ ਕੇ ਬੈਠੇ ਹਨ। ਪਹਿਲੇ ਹਫ਼ਤੇ ਦੀ ਜੇਕਰ ਗੱਲ ਕਰੀਏ ਤਾਂ ਲਵ ਗਿੱਲ ਨੇ ਹੁਣ ਤਕ ਕਾਫ਼ੀ ਚੰਗਾ ਪ੍ਰਦਰਸ਼ਨ ਕੀਤਾ ਹੈ , ਸ਼ੋਅ 'ਚ ਪਹਿਲੇ ਹੀ ਹਫ਼ਤੇ ਉਹ ਖੁੱਲ੍ਹ ਕੇ ਸਾਹਮਣੇ ਆਈ ਹੈ।


Click it and Unblock the Notifications
