2027 ਲਈ ਕਾਂਗਰਸ ਦਾ ਵੱਡਾ ਪਲਾਨ! ਕੌਣ ਬਣੇਗਾ ਪੰਜਾਬ ਦਾ CM Face?
ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਜੱਟ ਸਿੱਖ ਚਿਹਰੇ ਦੀ ਅਗਵਾਈ ਹੇਠ ਲੜਨ ਦੀ ਤਿਆਰੀ ਕਰ ਰਹੀ ਹੈ। ਪਾਰਟੀ ਹਾਈਕਮਾਨ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਹੀ ਭਰੋਸਾ ਜਤਾਇਆ ਗਿਆ ਹੈ।ਕਾਂਗਰਸ ਹਾਈਕਮਾਨ ਨੇ ਕਥਿਤ ਤੌਰ 'ਤੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਕਿਸੇ ਇੱਕ ਆਗੂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਨਹੀਂ ਕੀਤਾ ਜਾਵੇਗਾ।
ਪਾਰਟੀ ਰਾਹੁਲ ਗਾਂਧੀ ਦੇ ਚਿਹਰੇ 'ਤੇ ਪੰਜਾਬ ਵਿੱਚ ਚੋਣ ਲੜੇਗੀ। ਹਾਲਾਂਕਿ ਪਾਰਟੀ ਨੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਆਪਣੇ ਸਾਰੇ ਵਿਕਲਪ ਖੁੱਲ੍ਹੇ ਰੱਖੇ ਹਨ।ਪਰCM ਅਹੁਦੇ ਦੀ ਦੌੜ ਵਿੱਚ ਰਾਜਾ ਵੜਿੰਗ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਸ਼ਾਮਲ ਹਨ। ਮੰਨਿਆ ਜਾ ਰਿਹਾ ਹੈ ਕਿ ਜਿਹੜਾ ਆਗੂ ਆਪਣੇ ਇਲਾਕੇ ਵਿੱਚੋਂ ਪਾਰਟੀ ਨੂੰ ਸਭ ਤੋਂ ਵੱਧ ਸੀਟਾਂ ਜਿਤਾ ਕੇ ਦੇਵੇਗਾ, ਉਸ ਦੀ CM ਅਹੁਦੇ ਦੀ ਦਾਅਵੇਦਾਰੀ ਵੀ ਓਨੀ ਹੀ ਮਜ਼ਬੂਤ ਹੋਵੇਗੀ।

ਇਸੇ ਰਣਨੀਤੀ ਤਹਿਤ ਕਾਂਗਰਸ ਨੇ ਰਾਜਾ ਵੜਿੰਗ ਨੂੰ ਪੰਜਾਬ ਪ੍ਰਧਾਨ ਦੇ ਅਹੁਦੇ 'ਤੇ ਬਰਕਰਾਰ ਰੱਖਿਆ ਅਤੇ ਚਰਨਜੀਤ ਸਿੰਘ ਚੰਨੀ ਨੂੰ ਕੈਂਪੇਨ ਕਮੇਟੀ ਦਾ ਚੇਅਰਮੈਨ ਬਣਾਇਆ। ਹਾਲਾਂਕਿ ਬਾਅਦ ਵਿੱਚ ਰਾਜਾ ਵੜਿੰਗ ਅਤੇ ਉਨ੍ਹਾਂ ਦੇ ਹੱਕ ਵਿੱਚ ਖੜ੍ਹੇ ਪਾਰਟੀ ਇੰਚਾਰਜ ਭੂਪੇਸ਼ ਬਘੇਲ ਨੂੰ ਲੈ ਕੇ ਪਾਰਟੀ ਅੰਦਰ ਮਾਮਲਾ ਗਰਮਾ ਗਿਆ।ਕਾਂਗਰਸ ਦੀ ਰਣਨੀਤੀ ਦੇ ਪਿੱਛੇ ਇੱਕ ਵੱਡਾ ਕਾਰਨ ਪੰਜਾਬ ਵਿੱਚ ਪਾਰਟੀ ਦਾ ਪੁਰਾਣਾ ਚੋਣੀ ਇਤਿਹਾਸ ਵੀ ਦੱਸਿਆ ਜਾ ਰਿਹਾ ਹੈ। ਪਾਰਟੀ ਨੇ ਪੰਜਾਬ ਵਿੱਚ ਜਦੋਂ-ਜਦੋਂ ਸਰਕਾਰ ਬਣਾਈ, ਉਸ ਸਮੇਂ ਜ਼ਿਆਦਾਤਰ ਜੱਟ ਸਿੱਖ ਚਿਹਰੇ ਦੀ ਅਗਵਾਈ ਰਹੀ ਹੈ। ਇਸ ਲਈ 2027 ਦੀਆਂ ਚੋਣਾਂ ਵਿੱਚ ਵੀ ਕਾਂਗਰਸ ਇਸੇ ਫਾਰਮੂਲੇ ਨੂੰ ਅਜ਼ਮਾਉਣ ਦੀ ਤਿਆਰੀ ਵਿੱਚ ਹੈ।
ਮਾਲਵਾ ਵਿੱਚ ਰਾਜਾ ਵੜਿੰਗ, ਦੋਆਬਾ ਵਿੱਚ ਚਰਨਜੀਤ ਸਿੰਘ ਚੰਨੀ, ਜਦਕਿ ਮਾਝਾ ਵਿੱਚ ਪ੍ਰਤਾਪ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਆਪਣੀ ਸਿਆਸੀ ਤਾਕਤ ਦਿਖਾਉਣੀ ਪਵੇਗੀ। ਹਾਈਕਮਾਨ ਨੂੰ ਉਮੀਦ ਹੈ ਕਿ CM ਅਹੁਦੇ ਦੀ ਦੌੜ ਵਿੱਚ ਸ਼ਾਮਲ ਇਹ ਸਾਰੇ ਵੱਡੇ ਆਗੂ ਆਪਣੇ-ਆਪਣੇ ਖੇਤਰਾਂ ਵਿੱਚ ਪਾਰਟੀ ਉਮੀਦਵਾਰਾਂ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਗਾਉਣਗੇ। ਇਸ ਦਾ ਸਿੱਧਾ ਫਾਇਦਾ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਮਿਲ ਸਕਦਾ ਹੈ।


Click it and Unblock the Notifications
