Big Boss ਦੇ ਘਰ 'ਚ ਪਹਿਲੇ ਹੀ ਦਿਨ ਲਵ ਗਿੱਲ ਦਾ ਵੱਡਾ ਖੁਲਾਸਾ, ਸੁਣ ਕੇ ਉੱਡ ਜਾਣਗੇ ਹੋਸ਼ !

ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੌਸ 20' ਦੇ ਪਹਿਲੇ ਹੀ ਦਿਨ ਸ਼ੋਅ ਦੀ ਇੱਕ ਮੈਂਬਰ ਨੇ ਵੱਡਾ ਖੁਲਾਸਾ ਕੀਤਾ ਹੈ। ਪੰਜਾਬੀ ਅਦਾਕਾਰਾ ਤੇ ਮਾਡਲ ਲਵ ਗਿੱਲ ਇੰਨੀ ਦਿਨੀਂ 'ਬਿੱਗ ਬੌਸ 20' 'ਚ ਨਜ਼ਰ ਆ ਰਹੀ ਹੈ। ਲਵ ਗਿੱਲ ਨੇ ਸ਼ੋਅ 'ਚ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਇੱਕ ਅਹਿਮ ਤਜਰਬਾ ਸਾਂਝਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਜ਼ਨ ਨੂੰ ਲੈ ਕੇ ਉਨ੍ਹਾਂ ਨੂੰ ਕਈ ਵਾਰ ਲੋਕਾਂ ਦੀਆਂ ਟਿੱਪਣੀਆਂ ਅਤੇ ਬਾਡੀ-ਸ਼ੇਮਿੰਗ ਦਾ ਸਾਹਮਣਾ ਕਰਨਾ ਪਿਆ। ਲਵ ਨੇ ਸਾਥੀ ਪ੍ਰਤੀਯੋਗੀ ਅਮਨ ਗਾਂਧੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਜਦੋਂ ਉਨ੍ਹਾਂ ਦਾ ਵਜ਼ਨ ਜ਼ਿਆਦਾ ਸੀ ਤਾਂ ਲੋਕ ਸਰੀਰ 'ਤੇ ਟਿੱਪਣੀਆਂ ਕਰਦੇ ਸਨ। ਬਾਅਦ ਵਿੱਚ ਵਜ਼ਨ ਘਟਾਉਣ ਤੋਂ ਬਾਅਦ ਵੀ ਲੋਕਾਂ ਨੇ ਉਨ੍ਹਾਂ ਦੇ ਪਤਲੇ ਦਿਖਣ ਨੂੰ ਲੈ ਕੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਦੀ ਦਿੱਖ ਬਾਰੇ ਹਮੇਸ਼ਾ ਕੋਈ ਨਾ ਕੋਈ ਰਾਏ ਬਣਾਉਂਦੇ ਰਹੇ।

love gill big boss 20

ਲਵ ਗਿੱਲ ਨੇ ਕੀਤੀ ਲੋਕਾਂ ਨੂੰ ਅਪੀਲ ---

ਲਵ ਗਿੱਲ ਪੰਜਾਬੀ ਮਿਊਜ਼ਿਕ ਵੀਡੀਓਜ਼, ਟੈਲੀਵਿਜ਼ਨ ਅਤੇ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਉਹ ਕਰਨ ਔਜਲਾ ਦੇ ਇੱਕ ਮਿਊਜ਼ਿਕ ਵੀਡੀਓ ਵਿੱਚ ਵੀ ਨਜ਼ਰ ਆ ਚੁੱਕੀ ਹੈ। ਬਿੱਗ ਬੌਸ ਦੇ ਘਰ 'ਚ ਜਾਣ ਦੀ ਖ਼ਬਰ ਲਵ ਗਿੱਲ ਨੇ ਖੁਦ ਹੀ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਸੀ 'ਤੇ ਖੁੱਲ੍ਹ ਕੇ ਉਨ੍ਹਾਂ ਦਾ ਸਪੋਰਟ ਕਰਨ ਦੀ ਅਪੀਲ ਵੀ ਲੋਕਾਂ ਨੂੰ ਕੀਤੀ ਸੀ। ਹੁਣ ਇਹ ਸ਼ੋਅ ਸ਼ੁਰੂ ਹੋ ਚੁੱਕਿਆ ਹੈ 'ਤੇ ਹਰ ਰੋਜ਼ ਇਸਦੇ ਕਈ ਰੰਗ ਦੇਖਣ ਨੂੰ ਮਿਲਣਗੇ। ਸ਼ੋਅ ਨੂੰ Colors TV ਅਤੇ JioHotstar 'ਤੇ ਦੇਖਿਆ ਜਾ ਸਕਦਾ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+