ਦਿਲਜੀਤ ਦੇ ‘Devil’ ਦੇ Video ਨੇ ਛੇੜੀ ਨਵੀਂ ਚਰਚਾ, ਜੰਤਰ-ਮੰਤਰ ਨਾਲ ਜੁੜਿਆ ਨਵਾਂ ਕਨੈਕਸ਼ਨ !

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਤੋਂ ਚਰਚਾਵਾਂ ਵਿੱਚ ਆ ਗਏ ਹਨ। ਇਸ ਵਾਰ ਉਹ ਆਪਣੇ ਨਵੇਂ ਮਿਊਜ਼ਿਕ ਵੀਡੀਓ 'Devil' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਹ ਗੀਤ ਉਨ੍ਹਾਂ ਦੇ 'I'm an Artist Bro' ਪ੍ਰੋਜੈਕਟ ਦਾ ਹਿੱਸਾ ਹੈ। ਦਰਅਸਲ ਚਰਚਾ ਦਾ ਵਿਸ਼ਾ ਦਿਲਜੀਤ ਦੇ ਗਾਣੇ ਦੀ ਵੀਡੀਓ ਹੈ ਜਿਸਦੇ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਹੱਥਾਂ ਵਿੱਚ ਤਖ਼ਤੀਆਂ ਹਨ, ਜਿਨ੍ਹਾਂ 'ਤੇ 'ਸਾਡਾ ਭਵਿੱਖ ਬਚਾਓ' ਅਤੇ ਸਾਡੀ ਲੜਾਈ' ਵਰਗੇ ਸੰਦੇਸ਼ ਲਿਖੇ ਹਨ। ਇਸ ਤੋਂ ਇਲਾਵਾ ਗਾਣੇ ਦੀ ਵੀਡੀਓ ਵਿੱਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਟਕਰਾਅ ਦੇ ਦ੍ਰਿਸ਼ ਵੀ ਦਿਖਾਏ ਗਏ ਹਨ।

diljit dosanjh devil song

ਦਿੱਲੀ 'ਚ ਹੋਏ Gen-Z ਪ੍ਰੋਟੈਸਟ ਨਾਲ ਜੋੜਿਆ ਜਾ ਰਿਹਾ ਕੁਨੈਕਸ਼ਨ

ਵੀਡੀਓ ਵਿੱਚ ਕਿਸੇ ਖਾਸ ਵਿਰੋਧ ਜਾਂ ਜੰਤਰ-ਮੰਤਰ ਦਾ ਸਿੱਧਾ ਜ਼ਿਕਰ ਨਹੀਂ ਕੀਤਾ ਗਿਆ। ਹਾਲਾਂਕਿ, ਸੋਸ਼ਲ ਮੀਡੀਆ 'ਤੇ ਕੁਝ ਲੋਕ ਇਨ੍ਹਾਂ ਦ੍ਰਿਸ਼ਾਂ ਨੂੰ ਦਿੱਲੀ ਦੇ ਜੰਤਰ-ਮੰਤਰ 'ਤੇ ਹੋਏ ਵਿਦਿਆਰਥੀਆਂ ਦੇ ਪ੍ਰਦਰਸ਼ਨ ਨਾਲ ਜੋੜ ਰਹੇ ਹਨ। ਇਸ ਕਾਰਨ ਵੀਡੀਓ ਨੂੰ ਲੈ ਕੇ ਚਰਚਾ ਹੋਰ ਤੇਜ਼ ਹੋ ਗਈ ਹੈ। ਹਾਲਾਂਕਿ ਦਿਲਜੀਤ ਦੋਸਾਂਝ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਕਿ 'Devil' ਕਿਸੇ ਖਾਸ ਵਿਰੋਧ ਪ੍ਰਦਰਸ਼ਨ ਤੋਂ ਪ੍ਰੇਰਿਤ ਹੈ ਜਾਂ ਨਹੀਂ। ਪਰ ਵੀਡੀਓ ਦਾ ਇੱਕ ਦ੍ਰਿਸ਼ ਖਾਸ ਚਰਚਾ ਵਿੱਚ ਹੈ, ਜਿਸ ਵਿੱਚ ਇੱਕ ਛੋਟੀ ਬੱਚੀ ਪੁਲਿਸ ਮੁਲਾਜ਼ਮ ਨੂੰ ਚਿੱਟਾ ਗੁਲਾਬ ਦਿੰਦੀ ਹੈ ਅਤੇ ਬਾਅਦ ਵਿੱਚ ਪੁਲਿਸ ਵਾਲਾ ਉਸ ਨੂੰ ਜੱਫੀ ਪਾ ਲੈਂਦਾ ਹੈ। ਵੀਡੀਓ ਦੇ ਅੰਤ ਵਿੱਚ 'I'm an Artist Bro' ਲਿਖਿਆ ਦਿਖਾਈ ਦਿੰਦਾ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+