ਨਿਊਜ਼ੀਲੈਂਡ ਖਿਲਾਫ਼ ਟੀਮ ਇੰਡੀਆ ਦੀ ਅੱਜ ਤੱਕ ਦੀ ਸਭ ਤੋਂ ਵੱਡੀ ਹਾਰ, NZ ਲਈ ਜੈਕਬ ਡਫੀ ਨੇ ਲਏ 4 ਵਿਕਟ

NZ ਖਿਲਾਫ਼ ਚੌਥੇ T20 ਮੈਚ ਵਿੱਚ ਟੀਮ ਇੰਡੀਆ ਨੂੰ ਨਿਊਜ਼ੀਲੈਂਡ ਖ਼ਿਲਾਫ਼ 87 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਟੀ-20 ਕ੍ਰਿਕਟ ਵਿੱਚ ਕੀਵੀਆਂ ਖ਼ਿਲਾਫ਼ ਇਹ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹਾਰ ਹੈ। ਇਸ ਤੋਂ ਪਹਿਲਾਂ ਭਾਰਤ ਦੀ ਸਭ ਤੋਂ ਵੱਡੀ ਹਾਰ ਦਾ ਰਿਕਾਰਡ 80 ਦੌੜਾਂ ਦਾ ਸੀ, ਜੋ ਸਾਲ 2019 ਵਿੱਚ ਵੈਲਿੰਗਟਨ ਵਿਖੇ ਬਣਿਆ ਸੀ।

ਸ਼ੁੱਕਰਵਾਰ ਨੂੰ ਆਕਲੈਂਡ ਵਿੱਚ 260 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ ਸਿਰਫ਼ 172 ਦੌੜਾਂ ਹੀ ਬਣਾ ਸਕੀ। ਭਾਰਤ ਦਾ ਕੋਈ ਵੀ ਬੱਲੇਬਾਜ਼ ਅਰਧ ਸੈਂਕੜਾ ਨਹੀਂ ਲਗਾ ਸਕਿਆ। ਤਿਲਕ ਵਰਮਾ ਨੇ ਸਭ ਤੋਂ ਵੱਧ 35 ਦੌੜਾਂ ਬਣਾਈਆਂ, ਜਦਕਿ ਜੈਕਬ ਡਫੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਹਾਸਲ ਕੀਤੀਆਂ।

cricket

NZ ਨੇ ਬਣਾਇਆ ਆਪਣਾ ਵੱਡਾ ਰਿਕਾਰਡ

ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਟੀ-20 ਕ੍ਰਿਕਟ ਵਿੱਚ ਆਪਣਾ ਸਭ ਤੋਂ ਵੱਡਾ ਸਕੋਰ ਬਣਾਇਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੀਵੀ ਟੀਮ ਨੇ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ 'ਤੇ 259 ਦੌੜਾਂ ਬਣਾਈਆਂ। ਗਲੇਨ ਫਿਲਿਪਸ ਨੇ 49 ਗੇਂਦਾਂ ਵਿੱਚ 107 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਨ੍ਹਾਂ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਉੱਥੇ ਹੀ ਮਾਈਕਲ ਬ੍ਰੇਸਵੈੱਲ ਨੇ 25 ਗੇਂਦਾਂ ਵਿੱਚ 65 ਦੌੜਾਂ ਬਣਾਈਆਂ।

ਸੀਰੀਜ਼ ਵਿੱਚ ਭਾਰਤ 3-1 ਨਾਲ ਅੱਗੇ, ਆਖਰੀ ਮੈਚ 1 ਨਵੰਬਰ ਨੂੰ

ਇਸ ਹਾਰ ਦੇ ਬਾਵਜੂਦ ਭਾਰਤੀ ਟੀਮ ਪੰਜ ਮੈਚਾਂ ਦੀ ਸੀਰੀਜ਼ ਵਿੱਚ 3-1 ਨਾਲ ਅੱਗੇ ਹੈ। ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਮੁਕਾਬਲਾ 1 ਨਵੰਬਰ ਨੂੰ ਹੈਮਿਲਟਨ ਵਿੱਚ ਖੇਡਿਆ ਜਾਵੇਗਾ। ਨਿਊਜ਼ੀਲੈਂਡ ਦੇ ਗੇਂਦਬਾਜ਼ ਨਾਥਨ ਸਮਿਥ ਦੇ 20ਵੇਂ ਓਵਰ ਵਿੱਚ ਭਾਰਤ ਨੇ 9 ਦੌੜਾਂ ਬਣਾਈਆਂ। ਇਸ ਤਰ੍ਹਾਂ ਟੀਮ ਇੰਡੀਆ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 172 ਦੌੜਾਂ ਤੱਕ ਹੀ ਪਹੁੰਚ ਸਕੀ। ਪ੍ਰਿੰਸ ਯਾਦਵ 17 ਗੇਂਦਾਂ ਵਿੱਚ 18 ਦੌੜਾਂ ਅਤੇ ਮਯੰਕ ਯਾਦਵ 4 ਗੇਂਦਾਂ ਵਿੱਚ 3 ਦੌੜਾਂ ਬਣਾ ਕੇ ਨਾਬਾਦ ਰਹੇ।

ਨਿਊਜ਼ੀਲੈਂਡ ਦੀ ਜਿੱਤ ਵਿੱਚ ਜੈਕਬ ਡਫੀ ਨੇ 4 ਵਿਕਟਾਂ ਲੈ ਕੇ ਅਹਿਮ ਭੂਮਿਕਾ ਨਿਭਾਈ, ਜਦਕਿ ਮਿਸ਼ੇਲ ਸੈਂਟਨਰ ਨੇ ਭਾਰਤੀ ਮੱਧਕ੍ਰਮ ਨੂੰ ਝਟਕੇ ਦਿੱਤੇ। ਭਾਰਤ ਨੇ ਪਾਵਰਪਲੇਅ ਦੌਰਾਨ ਹੀ ਆਪਣੀਆਂ 4 ਵਿਕਟਾਂ ਗੁਆ ਦਿੱਤੀਆਂ ਸਨ।

12ਵੇਂ ਓਵਰ ਵਿੱਚ ਭਾਰਤ ਨੂੰ ਲੱਗੇ ਲਗਾਤਾਰ ਦੋ ਝਟਕੇ

ਮੈਚ ਦੇ 12ਵੇਂ ਓਵਰ ਵਿੱਚ ਭਾਰਤ ਨੂੰ ਲਗਾਤਾਰ ਦੋ ਵਿਕਟਾਂ ਦਾ ਨੁਕਸਾਨ ਹੋਇਆ। ਜੈਕਬ ਡਫੀ ਨੇ ਓਵਰ ਦੀ ਦੂਜੀ ਗੇਂਦ 'ਤੇ ਨਮਨ ਧੀਰ ਨੂੰ ਆਊਟ ਕਰ ਦਿੱਤਾ। ਨਮਨ ਨੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ, ਪਰ ਡੀਪ ਮਿਡਵਿਕਟ ਤੋਂ ਲੌਂਗ ਆਫ ਵੱਲ ਦੌੜਦੇ ਹੋਏ ਨਾਥਨ ਸਮਿਥ ਨੇ ਸ਼ਾਨਦਾਰ ਕੈਚ ਫੜ ਲਿਆ। ਇਸ ਕੈਚ ਨੂੰ ਪੂਰਾ ਕਰਨ ਵਿੱਚ ਡੈਰਿਲ ਮਿਚੇਲ ਨੇ ਵੀ ਮਦਦ ਕੀਤੀ। ਇਸੇ ਓਵਰ ਦੀ ਤੀਜੀ ਗੇਂਦ 'ਤੇ ਡਫੀ ਨੇ ਅਰਸ਼ਦੀਪ ਸਿੰਘ ਨੂੰ ਵੀ ਪੈਵੇਲੀਅਨ ਭੇਜ ਦਿੱਤਾ। ਇਸ ਤਰ੍ਹਾਂ ਭਾਰਤੀ ਟੀਮ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਅਤੇ ਟੀਮ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+