Asian Games 2026: ਸ਼ੂਟਿੰਗ 'ਚ ਨੀਰੂ ਢਾਂਡਾ ਨੇ ਗੋਲ੍ਡ ਜਿੱਤ ਕੇ ਰਚਿਆ ਇਤਿਹਾਸ

ਏਸ਼ੀਅਨ ਖੇਡਾਂ 'ਚ ਭਾਰਤ ਦੀ ਝੋਲੀ ਵਿੱਚ ਇੱਕ ਹੋਰ ਗੋਲ੍ਡ ਪਿਆ ਹੈ। ਨਿਸ਼ਾਨੇਬਾਜ਼ ਨੀਰੂ ਢਾਂਡਾ ਨੇ ਮੰਗਲਵਾਰ ਨੂੰ ਏਸ਼ੀਅਨ ਗੇਮਜ਼ 2026 ਦੇ ਮਹਿਲਾਵਾਂ ਦੇ ਟ੍ਰੈਪ ਇਵੈਂਟ ਵਿੱਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ।

ਨੀਰੂ ਇਸ ਇਵੈਂਟ ਵਿੱਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣ ਗਈ ਹੈ। 26 ਸਾਲਾ ਨੀਰੂ ਨੇ ਫਾਈਨਲ ਵਿੱਚ 30 ਵਿੱਚੋਂ 28 ਨਿਸ਼ਾਨੇ ਟਾਰਗੇਟ 'ਤੇ ਲਗਾਏ ਅਤੇ ਪਹਿਲਾ ਸਥਾਨ ਹਾਸਲ ਕੀਤਾ। ਚੀਨ ਦੀ ਸਨ ਯੂਨੋਂਗ ਨੇ 26 ਅੰਕਾਂ ਨਾਲ ਸਿਲਵਰ, ਜਦਕਿ ਕੁਵੈਤ ਦੀ ਹਾਜਰ ਅਬਦੁਲਮਲਿਕ ਨੇ 21 ਅੰਕਾਂ ਨਾਲ ਬ੍ਰਾਂਜ਼ ਮੈਡਲ ਜਿੱਤਿਆ।

neeru dhanda won gold

ਮਹਿਲਾ ਟੀਮ ਨੇ ਜਿੱਤਿਆ ਸਿਲਵਰ

ਨੀਰੂ ਢਾਂਡਾ ਤੋਂ ਇਲਾਵਾ ਆਸ਼ਿਮਾ ਅਹਲਾਵਤ ਅਤੇ ਮਨੀਸ਼ਾ ਕੀਰ ਦੀ ਭਾਰਤੀ ਟੀਮ ਨੇ ਵੀ ਟ੍ਰੈਪ ਇਵੈਂਟ ਦੇ ਮਹਿਲਾ ਟੀਮ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਿਆ। ਭਾਰਤੀ ਟੀਮ ਨੇ ਕੁੱਲ 328 ਅੰਕ ਹਾਸਲ ਕੀਤੇ। ਚੀਨ ਨੇ 346 ਅੰਕਾਂ ਨਾਲ ਗੋਲਡ ਅਤੇ ਕੁਵੈਤ ਨੇ 325 ਅੰਕਾਂ ਨਾਲ ਬ੍ਰਾਂਜ਼ ਮੈਡਲ ਜਿੱਤਿਆ।

ਸ਼ੂਟਿੰਗ ਵਿੱਚ ਭਾਰਤ ਦਾ ਦੂਜਾ ਗੋਲਡ

ਨੀਰੂ ਦਾ ਗੋਲਡ ਏਸ਼ੀਅਨ ਗੇਮਜ਼ 2026 ਵਿੱਚ ਭਾਰਤ ਦਾ ਪੰਜਵਾਂ ਸੋਨ ਤਮਗਾ ਹੈ। ਇਹ ਭਾਰਤ ਦਾ ਕਿਸੇ ਵਿਅਕਤੀਗਤ ਮੁਕਾਬਲੇ ਵਿੱਚ ਪਹਿਲਾ ਗੋਲਡ ਵੀ ਹੈ। ਇਸ ਦੇ ਨਾਲ ਭਾਰਤ ਦੇ ਕੁੱਲ ਮੈਡਲਾਂ ਦੀ ਗਿਣਤੀ 47 ਹੋ ਗਈ ਹੈ, ਜਿਸ ਵਿੱਚ 5 ਗੋਲਡ, 21 ਸਿਲਵਰ ਅਤੇ 21 ਬ੍ਰਾਂਜ਼ ਮੈਡਲ ਸ਼ਾਮਲ ਹਨ।

ਸ਼ੂਟਿੰਗ ਵਿੱਚ ਭਾਰਤ ਹੁਣ ਤੱਕ ਕੁੱਲ 14 ਮੈਡਲ ਜਿੱਤ ਚੁੱਕਾ ਹੈ। ਸ਼ੂਟਰਾਂ ਨੇ ਭਾਰਤ ਨੂੰ ਦੂਜਾ ਗੋਲਡ ਮੈਡਲ ਦਿਵਾਇਆ ਹੈ। ਇਸ ਤੋਂ ਪਹਿਲਾਂ ਸ਼ੂਟਿੰਗ ਵਿੱਚ ਭਾਰਤ ਨੂੰ 8 ਸਿਲਵਰ ਅਤੇ 4 ਬ੍ਰਾਂਜ਼ ਮੈਡਲ ਵੀ ਮਿਲ ਚੁੱਕੇ ਹਨ।

ਮੁੱਕੇਬਾਜ਼ੀ: ਅੰਕੁਸ਼ ਪੰਘਾਲ ਫਾਈਨਲ ਵਿੱਚ

ਮੁੱਕੇਬਾਜ਼ੀ ਵਿੱਚ ਭਾਰਤ ਦੇ ਅੰਕੁਸ਼ ਪੰਘਾਲ ਨੇ ਪੁਰਸ਼ਾਂ ਦੇ 80 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ਵਿੱਚ ਵਿਸ਼ਵ ਚੈਂਪੀਅਨ ਫ਼ਜ਼ਲਿਦਦੀਨ ਏਰਕਿਨਬੋਏਵ ਨੂੰ 4-1 ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਅੰਕੁਸ਼ ਨੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ਅਤੇ ਭਾਰਤ ਲਈ ਇੱਕ ਹੋਰ ਮੈਡਲ ਪੱਕਾ ਕਰ ਦਿੱਤਾ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+