ਏਸ਼ੀਆਈ ਖੇਡਾਂ ‘ਚ ਭਾਰਤ ਨੂੰ ਦੂਜਾ Gold, ਸੁਰੁਚੀ-ਕਮਲਜੀਤ ਦੀ ਜੋੜੀ ਨੇ ਸ਼ੂਟਿੰਗ ‘ਚ ਰਚਿਆ ਇਤਿਹਾਸ

ਭਾਰਤ ਨੇ ਏਸ਼ੀਆਈ ਖੇਡਾਂ 2026 ਵਿੱਚ ਆਪਣਾ ਦੂਜਾ ਗੋਲਡ ਮੈਡਲ ਜਿੱਤ ਲਿਆ ਹੈ। ਜਾਪਾਨ ਦੇ ਨਾਗੋਆ ਵਿੱਚ ਸ਼ੁੱਕਰਵਾਰ ਨੂੰ ਸੁਰੁਚੀ ਅਤੇ ਕਮਲਜੀਤ ਦੀ ਜੋੜੀ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਇਵੈਂਟ ਵਿੱਚ 484.6 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ।

ਇਹ ਏਸ਼ੀਆਈ ਖੇਡਾਂ ਵਿੱਚ ਸ਼ੂਟਿੰਗ ਤੋਂ ਭਾਰਤ ਦਾ ਪਹਿਲਾ ਗੋਲਡ ਮੈਡਲ ਹੈ। ਭਾਰਤੀ ਨਿਸ਼ਾਨੇਬਾਜ਼ ਹੁਣ ਤੱਕ ਕੁੱਲ 10 ਮੈਡਲ ਜਿੱਤ ਚੁੱਕੇ ਹਨ, ਜਿਨ੍ਹਾਂ ਵਿੱਚ 5 ਸਿਲਵਰ ਅਤੇ 4 ਬ੍ਰਾਂਜ਼ ਮੈਡਲ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਖੇਡਾਂ ਵਿੱਚ ਭਾਰਤ ਲਈ ਪਹਿਲਾ ਗੋਲਡ ਮੈਡਲ ਜਿੱਤਿਆ ਸੀ।

suruchi-kamaljit won gold

ਮੈਡਲ ਟੈਲੀ ਵਿੱਚ ਭਾਰਤ 12ਵੇਂ ਸਥਾਨ 'ਤੇ

ਇਸ ਗੋਲਡ ਮੈਡਲ ਦੇ ਨਾਲ ਭਾਰਤ ਮੈਡਲ ਟੈਲੀ ਵਿੱਚ 12ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਭਾਰਤ ਨੇ ਹੁਣ ਤੱਕ 2 ਗੋਲਡ, 8 ਸਿਲਵਰ ਅਤੇ 9 ਬ੍ਰਾਂਜ਼ ਸਮੇਤ ਕੁੱਲ 19 ਮੈਡਲ ਜਿੱਤੇ ਹਨ। 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਫਾਈਨਲ ਵਿੱਚ ਸੁਰੁਚੀ ਅਤੇ ਕਮਲਜੀਤ ਦੀ ਭਾਰਤੀ ਜੋੜੀ ਨੇ ਸਿਲਵਰ ਮੈਡਲ ਜਿੱਤਣ ਵਾਲੀ ਦੱਖਣੀ ਕੋਰੀਆ ਦੀ ਜੋੜੀ ਤੋਂ 6.6 ਅੰਕ ਵੱਧ ਹਾਸਲ ਕੀਤੇ। ਭਾਰਤ ਨੇ 484.6 ਅੰਕ ਬਣਾਏ, ਜਦਕਿ ਦੱਖਣੀ ਕੋਰੀਆ ਨੇ 478.0 ਅੰਕ ਹਾਸਲ ਕੀਤੇ। ਈਰਾਨ ਨੇ 415.8 ਅੰਕਾਂ ਨਾਲ ਬ੍ਰਾਂਜ਼ ਮੈਡਲ ਜਿੱਤਿਆ।

ਭਾਰਤ ਨੂੰ ਗੋਲ੍ਡ ਮੈਡਲ ਦਿਲਾਉਣ ਵਾਲੇ ਕਮਲਜੀਤ ਅਤੇ ਸੁਰੁਚੀ ਇੰਦਰ ਸਿੰਘ ਦੋਨੋਂ ਹੀ ਖਿਡਾਰੀ ਹਰਿਆਣਾ ਤੋਂ ਹਨ ਅੱਜ ਦੋਵਾਂ ਨੇ ਗੋਲ੍ਡ ਮੈਡਲ ਜਿੱਤ ਕੇ ਦੇਸ਼ ਦੇ ਨਾਲ ਨਾਲ ਆਪਣੇ ਸੂਬੇ ਨਾਂਅ ਵੀ ਰੋਸ਼ਨ ਕੀਤਾ ਹੈ। ਦੂਜੇ ਪਾਸੇ ਭਾਰਤੀ ਮਹਿਲਾ ਕਬੱਡੀ ਟੀਮ ਨੇ ਸੈਮੀਫਾਈਨਲ ਵਿੱਚ ਨੇਪਾਲ ਨੂੰ 48-24 ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਹੁਣ ਫਾਈਨਲ ਵਿੱਚ ਭਾਰਤ ਦਾ ਸਾਹਮਣਾ ਚੀਨੀ ਤਾਈਪੇ ਜਾਂ ਈਰਾਨ ਨਾਲ ਹੋਵੇਗਾ। ਫਾਈਨਲ ਮੁਕਾਬਲਾ ਸ਼ਨੀਵਾਰ ਨੂੰ ਖੇਡਿਆ ਜਾਵੇਗਾ।

ਉੱਧਰ ਭਾਰਤ ਦੇ ਅਭੈ ਸਿੰਘ ਨੇ ਸਕੁਐਸ਼ ਦੇ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ਵਿੱਚ ਜਾਪਾਨ ਦੇ ਰਯੂਨੋਸੁਕੇ ਤਸੁਕੂਏ ਨੂੰ 3-0 ਨਾਲ ਹਰਾ ਦਿੱਤਾ। ਅਭੈ ਨੇ ਇਹ ਮੁਕਾਬਲਾ ਸਿਰਫ਼ 30 ਮਿੰਟ ਵਿੱਚ 11-4, 11-3, 11-6 ਨਾਲ ਆਪਣੇ ਨਾਮ ਕੀਤਾ। ਹੁਣ ਸੈਮੀਫਾਈਨਲ ਵਿੱਚ ਅਭੈ ਦਾ ਸਾਹਮਣਾ ਭਾਰਤ ਦੇ ਹੀ ਵੀਰ ਚੋਤ੍ਰਾਨੀ ਨਾਲ ਹੋ ਸਕਦਾ ਹੈ। ਹਾਲਾਂਕਿ ਇਸ ਲਈ ਵੀਰ ਨੂੰ ਆਪਣੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਪਾਕਿਸਤਾਨ ਦੇ ਮੁਹੰਮਦ ਇਰਫਾਨ ਨੂੰ ਹਰਾਉਣਾ ਹੋਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਸਕੁਐਸ਼ ਵਿੱਚ ਭਾਰਤ ਦਾ ਘੱਟੋ-ਘੱਟ ਸਿਲਵਰ ਮੈਡਲ ਪੱਕਾ ਹੋ ਜਾਵੇਗਾ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+