ਸਿਕੰਦਰ ਸਿੰਘ ਮਲੂਕਾ ਦਾ ਔਰਤਾਂ ਬਾਰੇ ਸ਼ਰਮਨਾਕ ਬਿਆਨ, ਬਲਤੇਜ਼ ਪੰਨੂ ਨੇ ਕਿਹਾ - ਅਕਾਲੀ ਆਗੂ ਦੀ ਇਹੀ ਹੈ ਘਟੀਆ ਸੋਚ

ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੇ ਔਰਤਾਂ ਨੂੰ ਲੈ ਕੇ ਸ਼ਰਮਨਾਕ ਬਿਆਨ ਦਿੱਤਾ ਹੈ। ਮਲੂਕਾ ਨੇ ਪੰਜਾਬ ਸਰਕਾਰ ਦੀ ਮਾਵਾਂ-ਧੀਆਂ ਯੋਜਨਾ ਅਤੇ ਔਰਤਾਂ ਨੂੰ ਲੈ ਕੇ ਬੇਹੱਦ ਸ਼ਰਮਨਾਕ ਲਫ਼ਜਾਂ ਦੀ ਵਰਤੋਂ ਕੀਤੀ ਹੈ ਜਿਸਨੂੰ ਲੈ ਕੇ AAP ਹੁਣ ਹਮਲਾਵਰ ਹੋ ਗਈ ਹੈ।

AAP ਦੇ ਮੀਡੀਆ ਇੰਚਾਰਜ਼ ਬਲਤੇਜ਼ ਪੰਨੂ ਨੇ ਇਸ ਮਾਮਲੇ ਦੀ ਵੀਡੀਓ ਸਾਂਝੀ ਕੀਤੀ ਹੈ ਅਤੇ ਸਿਕੰਦਰ ਸਿੰਘ ਮਲੂਕਾ ਦੀ ਔਰਤਾਂ ਪ੍ਰਤੀ ਸੋਚ 'ਤੇ ਸਵਾਲ ਖੜ੍ਹੇ ਕਰਦਿਆਂ ਬੀਬੀ ਹਰਸਿਮਰਤ ਕੌਰ ਬਾਦਲ 'ਤੇ ਵੀ ਨਿਸ਼ਾਨਾ ਵਿਨ੍ਹਿਆ ਹੈ। ਪੰਨੂ ਨੇ ਟਵੀਟ ਕਰਦਿਆਂ ਲਿਖਿਆ ---ਮਾਵਾਂ ਧੀਆਂ ਨੂੰ ਮਿਲਣ ਵਾਲੇ 1000, 1500 ਰੁਪਏ ਦੇ ਸਤਿਕਾਰ ਲਈ ਅਕਾਲੀ ਆਗੂ ਮਲੂਕਾ ਦੀ ਸੋਚ ਸੁਣੋ! ਸ੍ਰੀ ਅਨੰਦਪੁਰ ਸਾਹਿਬ ਦੀਆਂ ਪਵਿੱਤਰ ਸਰਾਵਾਂ ਵਿਚ ਅਕਾਲੀ ਆਗੂ ਚਾਵਲਾ ਦੀ ਇਹੀ ਸੋਚ ਹੀ ਸੀ! ਨੰਨ੍ਹੀ ਛਾਂ ਹਰਸਿਮਰਤ ਕੌਰ ਬਾਦਲ ਅਜੇ ਤੱਕ ਸਰਾਵਾਂ ਕਾਂਡ ਤੇ ਨਹੀਂ ਬੋਲੇ, ਹੁਣ ਇਸ ਮਲੂਕੇ ਬਾਰੇ ਵੀ ਮੂੰਹ ਖੋਲ੍ਹੋਗੇ?---

sikander singh maluka

ਮਲੂਕਾ ਦੇ ਇਸ ਬਿਆਨ ਨੂੰ ਲੈ ਕੇ ਛਿੜਿਆ ਵਿਵਾਦ

ਦੱਸ ਦਈਏ ਕਿ ਇੱਕ ਪੱਤਰਕਾਰ ਵੱਲੋਂ ਜਦੋਂ ਪੰਜਾਬ ਸਰਕਾਰ ਦੀ ਯੋਜਨਾ ਤਹਿਤ ਔਰਤਾਂ ਦੇ ਖ਼ਾਤੇ 'ਚ ਹਰ ਮਹੀਨੇ ਪੈਸੇ ਆਉਣ ਵਾਰੇ ਸਵਾਲ ਪੁੱਛਿਆ ਗਿਆ ਤਾਂ ਜਵਾਬ ਦਿੰਦਿਆਂ ਸਿਕੰਦਰ ਸਿੰਘ ਮਲੂਕਾ ਨੇ ਔਰਤਾਂ ਵਾਰੇ ਗ਼ਲਤ ਸ਼ਬਦਾਂ ਦੀ ਵਰਤੋਂ ਕਰਦਿਆਂ ਕਿਹਾ - "ਕੀ ਫਿਰ ਹੁਣ ਬੀਬੀਆਂ ਨੂੰ 1000 ਰੁਪਏ ਦੇ ਕੇ ਉਨ੍ਹਾਂ ਦੀ ਇੱਜਤ ਲੁੱਟਣੀ ਹੈ'' ਇਸ ਬਿਆਨ ਦੀ ਵੀਡੀਓ ਆਪ ਨੇ ਆਪਣੇ ਸੋਸ਼ਲ ਮੀਡੀਆ ਪੇਜ਼ 'ਤੇ ਪੋਸਟ ਵੀ ਕੀਤੀ ਹੈ।

ਪੰਨੂ ਨੇ ਟਵੀਟ ਕਰਦਿਆਂ ਨਾ ਸਿਰਫ਼ ਮਲੂਕਾ ਦੀ ਸੋਚ 'ਤੇ ਸਵਾਲ ਖੜ੍ਹੇ ਕੀਤੇ ਬਲਕਿ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵੀ ਸਿੱਧਾ ਸਵਾਲ ਪੁੱਛਿਆ ਕਿ- ਹਰਸਿਮਰਤ ਕੌਰ ਬਾਦਲ ਅਜੇ ਤੱਕ ਸਰਾਵਾਂ ਵਾਲੇ ਕਾਂਡ 'ਤੇ ਤੁਸੀਂ ਕੁੱਝ ਨਹੀਂ ਬੋਲੇ, ਹੁਣ ਕੀ ਮਲੂਕਾ ਦੇ ਬਿਆਨ 'ਤੇ ਤੁਹਾਡਾ ਕੋਈ ਜਵਾਬ ਯਾਂ ਪ੍ਰਤੀਕਰਮ ਆਏਗਾ ?

ਮੈਂ ਅਜਿਹਾ ਬਿਆਨ ਦੇ ਹੀ ਨਹੀਂ ਸਕਦਾ -ਸਿਕੰਦਰ ਸਿੰਘ ਮਲੂਕਾ

ਇਸ ਪੂਰੇ ਮਾਮਲੇ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੇ ਆਪਣੇ ਬਿਆਨ ਤੋਂ ਪੱਲਾ ਝਾੜ ਲਿਆ ਹੈ। ਮਲੂਕਾ ਨੇ ਇੱਕ ਨਿੱਜੀ ਮੀਡੀਆ ਚੈਨਲ ਨਾਲ ਇਸ ਮਾਮਲੇ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਬਿਆਨ ਉਨ੍ਹਾਂ ਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹਾ ਬਿਆਨ ਦੇ ਹੀ ਨਹੀਂ ਸਕਦੇ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+