3 ਸਾਲ ਤੋਂ ਫਰਾਰ ਬਰਖ਼ਾਸਤ AIG ਰਾਜਜੀਤ ਸਿੰਘ ਨੇ ਕੀਤਾ ਸਰੰਡਰ, ਪਟਿਆਲਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਪੰਜਾਬ ਦੇ ਬਰਖ਼ਾਸਤ AIG ਰਾਜਜੀਤ ਸਿੰਘ ਨੇ ਵੀਰਵਾਰ ਨੂੰ ਪਟਿਆਲਾ ਪੁਲਿਸ ਸਾਹਮਣੇ ਸਰੰਡਰ ਕਰ ਦਿੱਤਾ। ਉਹ ਪਿਛਲੇ ਕਰੀਬ 3 ਸਾਲ ਤੋਂ ਫਰਾਰ ਚੱਲ ਰਿਹਾ ਸੀ। ਸਰੰਡਰ ਕਰਦੇ ਹੀ ਪੁਲਿਸ ਨੇ ਉਸ ਨੂੰ ਰਸਮੀ ਤੌਰ 'ਤੇ ਗ੍ਰਿਫ਼ਤਾਰ ਕਰ ਲਿਆ।

ਰਾਜਜੀਤ ਸਿੰਘ ਖ਼ਿਲਾਫ਼ ਸਾਲ 2019 ਵਿੱਚ ਡਰੱਗ ਤਸਕਰੀ, ਜਬਰਨ ਵਸੂਲੀ ਅਤੇ ਆਮਦਨ ਤੋਂ ਵੱਧ ਜਾਇਦਾਦ ਨਾਲ ਸਬੰਧਤ ਮਾਮਲੇ ਦਰਜ ਕੀਤੇ ਗਏ ਸਨ। ਇਸ ਤੋਂ ਬਾਅਦ ਪੁਲਿਸ ਉਸ ਦੀ ਭਾਲ ਕਰ ਰਹੀ ਸੀ। ਪੰਜਾਬ ਦੇ DGP ਗੌਰਵ ਯਾਦਵ ਨੇ ਹੁਣ ਉਸ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਰਾਜਜੀਤ ਸਿੰਘ ਨੂੰ ਅਪ੍ਰੈਲ 2023 ਵਿੱਚ ਪੁਲਿਸ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਹ ਅੰਡਰਗ੍ਰਾਊਂਡ ਹੋ ਗਿਆ ਸੀ।

rajjeet singh

ਕਦੋਂ ਕੀ ਹੋਇਆ -ਜਾਣੋ ਪੂਰਾ ਮਾਮਲਾ ---

- ਜੂਨ 2017 ਵਿੱਚ CIA ਇੰਸਪੈਕਟਰ ਇੰਦਰਜੀਤ ਸਿੰਘ ਦੇ ਘਰੋਂ ਨਸ਼ਾ ਅਤੇ ਅਸਲਾਹ ਬਰਾਮਦ ਹੋਇਆ ਸੀ ਜਿਸਤੋਂ ਬਾਅਦ ਉਸਦੀ ਗਿਰਫਤਾਰੀ ਹੋਈ। ਇਸ ਮਾਮਲੇ ਤੋਂ ਬਾਅਦ ਪੁਲਿਸ-ਤਸਕਰ ਨੇਕਸਸ ਦਾ ਖੁਲਾਸਾ ਹੋਇਆ ਸੀ।

- ਨਵੰਬਰ 2017 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਲਈ SIT ਬਣਾਈ। SIT ਨੂੰ ਤਤਕਾਲੀ AIG ਰਾਜਜੀਤ ਸਿੰਘ ਦੀ ਇਸ ਮਾਮਲੇ 'ਚ ਸ਼ਮੂਲੀਅਤ ਦੀ ਜਾਂਚ ਦੇ ਹੁਕਮ ਦਿੱਤੇ ਗਏ ਸੀ।

- 2018 'ਚ SIT ਨੇ ਦੀ ਸੀਲਬੰਦ ਰਿਪੋਰਟ ਹਾਈਕੋਰਟ ਨੂੰ ਸੌੰਪੀ। ਇਹ ਰਿਪੋਰਟ ਕਈ ਸਾਲਾਂ ਤੱਕ ਸੀਲਬੰਦ ਹੀ ਰਹੀ। ਮਾਰਚ-ਅਪ੍ਰੈਲ 2023 'ਚ ਹਾਈਕੋਰਟ ਦੇ ਹੁਕਮਾਂ 'ਤੇ ਜਦੋਂ ਰਿਪੋਰਟ ਖੁੱਲ੍ਹੀ ਤਾਂ ਰਾਜਜੀਤ ਸਿੰਘ ਅਤੇ ਇੰਸੇਕਟਰ ਇੰਦਰਜੀਤ ਸਿੰਘ ਦੇ ਕਾਲੇ ਕੰਮ ਬਾਹਰ ਆ ਗਏ। ਜਿਸਤੋਂ ਬਾਅਦ 17 ਅਪ੍ਰੈਲ 2023 ਨੂੰ ਰਾਜਜੀਤ ਸਿੰਘ ਨੂੰ ਬਰਖ਼ਾਸਤ ਕਰ ਦਿੱਤਾ ਗਿਆ।

- ਗ੍ਰਿਫ਼ਤਾਰੀ ਤੋਂ ਬਚਣ ਲਈ ਰਾਜਜੀਤ ਸਿੰਘ 3 ਸਾਲ ਤੱਕ ਫ਼ਰਾਰ ਰਿਹਾ। ਉਸਨੇ ਅਗਾਉਂ ਜ਼ਮਾਨਤ ਲਈ ਹਾਈਕੋਰਟ ਦਾ ਦਰਵਾਜਾ ਖੜਕਾਇਆ ਪਰ ਉਸਦੀ ਪਟੀਸ਼ਨ ਖਾਰਜ਼ ਹੋ ਗਈ। 10 ਸਤੰਬਰ 2026 ਨੂੰ ਰਾਜਜੀਤ ਸਿੰਘ ਨੇ ਸੁਪਰੀਮ ਕੋਰਟ ਤੋਂ ਕਾਨੂੰਨੀ ਸੁਰੱਖਿਆ ਦੀ ਮੰਗ ਕੀਤੀ ਸੀ , ਸੁਪਰੀਮ ਕੋਰਟ ਨੇ ਉਸਨੂੰ ਸਰੰਡਰ ਕਰਨ ਦੇ ਹੁਕਮ ਦਿੱਤੇ ਸਨ।

- ਆਖ਼ਿਰਕਾਰ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਅੱਜ ਰਾਜਜੀਤ ਸਿੰਘ ਨੇ ਸਰੰਡਰ ਕਰ ਦਿੱਤਾ। ਹੁਣ ਉਸਦੇ ਖਿਲਾਫ਼ ਅਗਲੀ ਕਾਰਵਾਈ ਕੀਤੀ ਜਾਵੇਗੀ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+