ਮਨਜੀਤ ਕੌਰ ਨੂੰ ਕਿਸਨੇ ਲਗਾਈ ਅੱਗ ? ਮੌਤ ਤੋਂ ਪਹਿਲਾਂ ਦਿੱਤੇ ਆਖ਼ਰੀ ਬਿਆਨ ਦੀ ਆ ਗਈ VIDEO!

ਪੰਜਾਬੀ ਇਨਫਲੂਐਂਸਰ ਮਨਜੀਤ ਕੌਰ ਦੀ ਮੌਤ ਤੋਂ ਬਾਅਦ ਹੁਣ ਉਸਦੀ ਇੱਕ ਵੀਡੀਓ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਉਸ ਸਮੇਂ ਦਾ ਹੈ ਜਦੋਂ ਮਨਜੀਤ ਗੰਭੀਰ ਹਾਲਤ ਵਿੱਚ PGI ਚੰਡੀਗੜ੍ਹ ਵਿੱਚ ਦਾਖ਼ਲ ਸੀ। ਵੀਡੀਓ ਵਿੱਚ ਮਨਜੀਤ ਨੇ ਕੁਝ ਲੋਕਾਂ ਦੇ ਨਾਂ ਲੈਂਦਿਆਂ ਉਸ ਨੂੰ ਅੱਗ ਲਗਾਉਣ ਦੇ ਗੰਭੀਰ ਦੋਸ਼ ਲਗਾਏ ਸਨ।

ਮਨਜੀਤ ਨੇ ਆਪਣੇ ਬਿਆਨ ਵਿੱਚ ਕਿਹਾ ਕਿ " ਮੈਂ ਕਾਫ਼ੀ ਸਮੇਂ ਤੋਂ ਹਸਪਤਾਲ ਵਿੱਚ ਦਾਖ਼ਲ ਹਾਂ ਅਤੇ ਬਹੁਤ ਤਕਲੀਫ਼ ਵਿੱਚ ਹਾਂ, ਮੈਨੂੰ ਸ਼ੁਭੀ, ਨੇਹਾ ਅਤੇ ਦੋ ਲੜਕਿਆਂ ਨੇ ਮੋਰਿੰਡੇ ਲੈ ਜਾਕੇ ਅੱਗ ਲਗਾ ਦਿੱਤੀ, ਜਿਨ੍ਹਾਂ ਦੀ ਵਜ੍ਹਾ ਨਾਲ ਮੈਂ ਇੱਥੇ ਹਾਂ ਉਨ੍ਹਾਂ ਨੂੰ ਨਾ ਛੱਡਿਓ "

manjit kaur murder

ਚੰਡੀਗੜ੍ਹ ਪੁਲਿਸ ਨੇ ਹੁਣ ਤੱਕ ਇਸ ਮਾਮਲੇ ਵਿੱਚ ਪਰਮਿੰਦਰ ਸਿੰਘ ਉਰਫ਼ ਪਿੰਦਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਦਾ ਮੁੱਖ ਮੁਲਜ਼ਮ ਰਿੰਕੂ ਦੱਸਿਆ ਜਾ ਰਿਹਾ ਹੈ, ਜਿਸ ਨਾਲ ਮਨਜੀਤ ਦੇ ਰਿਸ਼ਤੇ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਅੱਗੇ ਦਿੱਤੇ ਕਥਿਤ ਬਿਆਨ ਮੁਤਾਬਕ ਘਟਨਾ ਤੋਂ ਪਹਿਲਾਂ ਰਿੰਕੂ ਅਤੇ ਮਨਜੀਤ ਵਿਚਾਲੇ ਬਹਿਸ ਹੋਈ ਸੀ, ਜੋ ਬਾਅਦ ਵਿੱਚ ਹੱਥੋਪਾਈ ਵਿੱਚ ਬਦਲ ਗਈ। ਇਸ ਤੋਂ ਬਾਅਦ ਦੋਵੇਂ ਸੈਕਟਰ-34 ਪਹੁੰਚੇ, ਜਿੱਥੇ ਵਿਵਾਦ ਹੋਰ ਵੱਧ ਗਿਆ ਅਤੇ ਦੋਵਾਂ ਵਿਚਾਲੇ ਹੱਥੋਪਾਈ ਹੋਈ। ਇਸ ਤੋਂ ਬਾਅਦ ਮਨਜੀਤ ਨੂੰ ਕਾਰ ਵਿੱਚ ਬਿਠਾ ਕੇ ਸੈਕਟਰ-34 ਦੇ ਇੱਕ ਪਾਰਕ ਦੇ ਪਿੱਛੇ ਲਿਜਾਇਆ ਗਿਆ। ਪਿੰਦਾ ਦੇ ਕਥਿਤ ਬਿਆਨ ਮੁਤਾਬਕ, ਉੱਥੇ ਮਨਜੀਤ ਨਾਲ ਕੁੱਟਮਾਰ ਕੀਤੀ ਗਈ ਅਤੇ ਇਸ ਤੋਂ ਬਾਅਦ ਉਸ ਨੂੰ ਅੱਗ ਲਗਾ ਦਿੱਤੀ ਗਈ।

ਮੋਰਿੰਡਾ ਯਾਂ ਸੈਕਟਰ-34 ਕਿੱਥੇ ਹੋਈ ਵਾਰਦਾਤ?

ਸ਼ੁਰੂਆਤੀ ਜਾਂਚ ਵਿੱਚ ਮਨਜੀਤ ਨੂੰ ਮੋਰਿੰਡਾ ਲਿਜਾ ਕੇ ਅੱਗ ਲਗਾਉਣ ਦੀ ਗੱਲ ਸਾਹਮਣੇ ਆਈ ਸੀ। ਹਾਲਾਂਕਿ, ਗ੍ਰਿਫ਼ਤਾਰ ਮੁਲਜ਼ਮ ਤੋਂ ਪੁੱਛਗਿੱਛ ਮਗਰੋਂ ਮਿਲੇ ਨਵੇਂ ਸੁਰਾਗਾਂ ਦੇ ਆਧਾਰ 'ਤੇ ਪੁਲਿਸ ਨੇ ਸੈਕਟਰ-34 ਨੂੰ ਵਾਰਦਾਤ ਦੀ ਅਹਿਮ ਥਾਂ ਮੰਨ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਮਨਜੀਤ ਦਾ ਮੌਤ ਤੋਂ ਪਹਿਲਾਂ ਦਾ ਜੋ ਆਖਰੀ ਵੀਡੀਓ ਸਾਹਮਣੇ ਆਇਆ ਹੈ ਉਸਦੇ ਬਿਆਨ ਦੇ ਮੁਤਾਬਕ ਉਸਨੂੰ ਅੱਗ ਮੋਰਿੰਡੇ ਹੀ ਲਾਈ ਗਈ। ਇਸ ਲਿਹਾਜ ਨਾਲ ਪੁਲਿਸ ਮਾਮਲੇ ਨਾਲ ਜੁੜੇ ਵੱਖ-ਵੱਖ ਦਾਅਵਿਆਂ ਅਤੇ ਮੁਲਜ਼ਮਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+