2027 'ਚ 2 ਸੀਟਾਂ ਤੋਂ ਚੋਣ ਲੜਨਗੇ ਅੰਮ੍ਰਿਤਪਾਲ ਸਿੰਘ, 'ਮਾਲਵੇ' ਨੂੰ ਜਿੱਤਣ ਲਈ ਪਾਰਟੀ ਕਰ ਰਹੀ ਤਿਆਰੀਆਂ

ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ 2027 ਵਿੱਚ ਪੰਜਾਬ ਦੀਆਂ 2 ਵਿਧਾਨ ਸਭਾ ਸੀਟਾਂ ਤੋਂ ਚੋਣ ਲੜਨਗੇ। ਉਨ੍ਹਾਂ ਦੀ ਪਾਰਟੀ ਅਕਾਲੀ ਦਲ-ਵਾਰਿਸ ਪੰਜਾਬ ਦੇ ਵੱਲੋਂ ਇਸ ਨੂੰ ਫਾਈਨਲ ਕਰ ਲਿਆ ਗਿਆ ਹੈ।

ਇਸ ਦੀ ਪੁਸ਼ਟੀ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਕਿਹੜੀਆਂ 2 ਸੀਟਾਂ ਤੋਂ ਚੋਣ ਲੜਨਗੇ, ਇਸ ਦਾ ਫੈਸਲਾ ਪਾਰਟੀ ਦਾ ਪਾਰਲੀਮੈਂਟਰੀ ਬੋਰਡ ਕਰੇਗਾ। ਹਾਲਾਂਕਿ ਇਹ ਤੈਅ ਹੈ ਕਿ ਉਹ 2 ਸੀਟਾਂ ਤੋਂ ਹੀ ਚੋਣ ਲੜਨਗੇ।

amritpal singh

ਇਆਲੀ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਦੇ ਖ਼ਿਲਾਫ਼ ਧੂਰੀ ਤੋਂ ਵੀ ਚੋਣ ਲੜ ਸਕਦੇ ਹਨ, ਪਰ ਇਸ ਬਾਰੇ ਅਜੇ ਅੰਤਿਮ ਫੈਸਲਾ ਨਹੀਂ ਹੋਇਆ।ਅੰਮ੍ਰਿਤਪਾਲ ਸਿੰਘ ਇਸ ਸਮੇਂ ਮਾਝਾ ਖੇਤਰ ਦੀ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹਨ। ਉਨ੍ਹਾਂ ਨੇ ਜੇਲ੍ਹ ਵਿੱਚ ਰਹਿੰਦਿਆਂ ਹੀ ਰਿਕਾਰਡ ਵੋਟਾਂ ਨਾਲ ਲੋਕ ਸਭਾ ਚੋਣ ਜਿੱਤੀ ਸੀ। ਪਾਰਟੀ ਪਹਿਲਾਂ ਹੀ ਉਨ੍ਹਾਂ ਨੂੰ ਪੰਜਾਬ ਲਈ ਆਪਣਾ ਮੁੱਖ ਮੰਤਰੀ ਦਾ ਚਿਹਰਾ ਐਲਾਨ ਚੁੱਕੀ ਹੈ।

ਅੰਮ੍ਰਿਤਪਾਲ ਲਈ 4 ਸੀਟਾਂ 'ਤੇ ਚਰਚਾ

ਪਾਰਟੀ ਸੂਤਰਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਦੇ ਵਿਧਾਨ ਸਭਾ ਚੋਣ ਲੜਨ ਲਈ ਧੂਰੀ, ਖਡੂਰ ਸਾਹਿਬ, ਤਲਵੰਡੀ ਸਾਬੋ ਅਤੇ ਰਾਮਪੁਰਾ ਫੂਲ ਸੀਟਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ।ਇਨ੍ਹਾਂ ਵਿੱਚੋਂ ਅੰਮ੍ਰਿਤਪਾਲ ਸਿੰਘ ਖੁਦ ਧੂਰੀ ਤੋਂ ਚੋਣ ਲੜਨ ਦੇ ਇੱਛੁਕ ਦੱਸੇ ਜਾ ਰਹੇ ਹਨ। ਧੂਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਧਾਨ ਸਭਾ ਸੀਟ ਹੈ।

ਦਰਅਸਲ ਮਾਲਵਾ ਦੀਆਂ 2 ਸੀਟਾਂ 'ਤੇ ਹੀ ਚਰਚਾ ਹੋ ਰਹੀਆਂ ਹੈ ਕਿਉਂਕਿ ਮਾਲਵਾ ਖੇਤਰ ਦੀਆਂ 69 ਵਿਧਾਨ ਸਭਾ ਸੀਟਾਂ ਹਨ। ਪੰਜਾਬ ਵਿੱਚ ਸਰਕਾਰ ਬਣਾਉਣ ਵਿੱਚ ਮਾਲਵਾ ਖੇਤਰ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ। ਇਸ ਸਮੇਂ ਅੰਮ੍ਰਿਤਪਾਲ ਸਿੰਘ ਦਾ ਜ਼ਿਆਦਾ ਆਧਾਰ ਵੀ ਮਾਝਾ ਖੇਤਰ ਵਿੱਚ ਹੀ ਹੈ। ਜੇਕਰ ਉਹ ਮਾਲਵਾ ਤੋਂ ਚੋਣ ਲੜਦੇ ਹਨ ਤਾਂ ਇਸ ਖੇਤਰ ਵਿੱਚ ਵੀ ਉਨ੍ਹਾਂ ਦਾ ਚੋਣ ਪ੍ਰਚਾਰ ਵਧ ਸਕਦਾ ਹੈ। ਕਿਸੇ ਵੱਡੇ ਸਿਆਸੀ ਚਿਹਰੇ ਦੇ ਖ਼ਿਲਾਫ਼ ਚੋਣ ਲੜਨ ਨਾਲ ਉਨ੍ਹਾਂ ਨੂੰ ਚਰਚਾ ਵੀ ਮਿਲ ਸਕਦੀ ਹੈ।

2027 'ਚ 'ਵਾਰਿਸ ਪੰਜਾਬ ਦੇ' ਦੀ ਪਹਿਲੀ ਚੋਣੀ ਪ੍ਰੀਖਿਆ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਲਈ ਅਹਿਮ ਹੋਣਗੀਆਂ। ਇਹ ਪਹਿਲੀ ਵਾਰ ਹੋਵੇਗਾ ਜਦੋਂ ਪਾਰਟੀ ਵਿਧਾਨ ਸਭਾ ਚੋਣਾਂ ਵਿੱਚ ਉਤਰੇਗੀ. ਹਾਲਾਂਕਿ ਪਾਰਟੀ ਨੇ ਅਜੇ ਇਹ ਤੈਅ ਨਹੀਂ ਕੀਤਾ ਕਿ ਉਹ 2027 ਵਿੱਚ ਕੁੱਲ ਕਿੰਨੀਆਂ ਵਿਧਾਨ ਸਭਾ ਸੀਟਾਂ 'ਤੇ ਚੋਣ ਲੜੇਗੀ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+