ਵੱਡੀ ਖ਼ਬਰ : ਕੁੱਝ ਹੀ ਦੇਰ 'ਚ ਹੋਵੇਗਾ BJP ਤੇ ਅਕਾਲੀ ਦਲ ਦੇ ਗੱਠਜੋੜ ਦਾ ਐਲਾਨ!
ਵੱਡੀ ਖ਼ਬਰ : ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਦੀਆਂ ਜੋ ਚਰਚਾਵਾਂ ਚੱਲ ਰਹੀਆਂ ਸਨ ਉਸਨੂੰ ਲੈ ਕੇ ਅੱਜ ਅਹਿਮ ਐਲਾਨ ਹੋ ਸਕਦਾ ਹੈ। ਹੁਣ ਤੋਂ ਕੁੱਝ ਹੀ ਦੇਰ ਬਾਅਦ ਦੋਵਾਂ ਪਾਰਟੀਆਂ ਦੇ ਆਗੂ ਇੱਕ ਸਾਂਝੀ ਪ੍ਰੈੱਸ ਕਾਨਫ਼ਰੰਸ ਕਰਨਗੇ।
ਮਹੀਨਿਆਂ ਦੀ ਗੱਲਬਾਤ ਤੋਂ ਬਾਅਦ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੱਠਜੋੜ (Pre-poll alliance) ਦਾ ਐਲਾਨ ਕਰਨ ਲਈ ਹੁਣ ਦੋਵੇਂ ਪਾਰਟੀਆਂ ਪੂਰੀ ਤਰ੍ਹਾਂ ਤਿਆਰ ਹਨ। ਦਿੱਲੀ ਵਿਖੇ ਦੋਵਾਂ ਪਾਰਟੀਆਂ ਦੇ ਆਗੂ ਦੁਪਹਿਰ 1 ਵਜੇ ਇੱਕ ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ ਇਸ ਸਮਝੌਤੇ ਦਾ ਐਲਾਨ ਕਰਨਗੇ। ਭਾਜਪਾ ਪ੍ਰਧਾਨ ਨਿਤਿਨ ਨਬੀਨ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਗੱਠਜੋੜ ਦਾ ਐਲਾਨ ਕੀਤਾ ਜਾਵੇਗਾ।

BJP ਦੇ ਸੀਨੀਅਰ ਆਗੂ ਬੁਲਾਏ ਗਏ ਦਿੱਲੀ
ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਅਸ਼ਵਨੀ ਕੁਮਾਰ ਸਮੇਤ ਪੰਜਾਬ ਦੇ ਸਾਰੇ ਸੀਨੀਅਰ ਆਗੂਆਂ ਨੂੰ ਦਿੱਲੀ ਬੁਲਾਇਆ ਗਿਆ ਹੈ ਅਤੇ ਉਹ ਦਿੱਲੀ ਲਈ ਰਵਾਨਾ ਹੋ ਚੁੱਕੇ ਹਨ। ਬੀਤੇ ਕਰੀਬ ਇੱਕ ਸਾਲ ਤੋਂ ਪੰਜਾਬ ਦੇ ਸਿਆਸੀ ਬਾਜ਼ਾਰ 'ਚ ਇਹ ਚਰਚਾਵਾਂ ਤੇਜ਼ ਸਨ ਕਿ ਦੋਵੇਂ ਸਹਿਯੋਗੀ ਪਾਰਟੀਆਂ ਮੁੜ ਇਕੱਠੀਆਂ ਹੋਣਗੀਆਂ।
ਸੀਟਾਂ ਦੀ ਵੰਡ ਨੂੰ ਲੈ ਕੇ ਫ਼ਸਿਆ ਸੀ ਪੈਚ
ਦੋਵਾਂ ਪਾਰਟੀਆਂ ਦੇ ਗਠਜੋੜ 'ਤੇ ਤਾਂ ਪਹਿਲਾਂ ਹੀ ਮੁਹਰ ਲੱਗ ਚੁੱਕੀ ਸੀ ਹਾਲਾਂਕਿ ਸੂਤਰਾਂ ਮੁਤਾਬਕ ਪੇਚ ਸਿਰਫ਼ ਸੀਟਾਂ ਦੀ ਵੰਡ ਨੂੰ ਲੈ ਕੇ ਫ਼ਸਿਆ ਹੋਇਆ ਸੀ। ਜਾਣਕਾਰੀ ਮੁਤਾਬਕ ਬੀਜੇਪੀ ਇਸ ਵਾਰ 18-20 ਨਹੀਂ ਬਲਕਿ 50-55 ਸੀਟਾਂ ਦੀ ਮੰਗ 'ਤੇ ਅੜੀ ਸੀ। ਕੁੱਝ ਦਿਨ ਪਹਿਲਾਂ ਦਿੱਲੀ ਵਿਖੇ ਅਮਿਤ ਸ਼ਾਹ ਨਾਲ ਸੁਖਬੀਰ ਬਾਦਲ ਦੀ ਮੀਟਿੰਗ ਵੀ ਹੋਈ ਜਿਸਦੇ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਹੋਈ ਚਰਚਗਾ ਦੀ ਗੱਲ ਸਾਹਮਣੇ ਆਈ ਸੀ।
ਹਾਲਾਂਕਿ ਕਿ ਕੱਲ੍ਹ ਤੱਕ ਪੰਜਾਬ ਬੀਜੇਪੀ ਦੇ ਆਗੂ ਇਹੀ ਕਹਿੰਦੇ ਰਹੇ ਸਨ ਕਿ ਬੀਜੇਪੀ ਸਾਰੀਆਂ ਸੀਟਾਂ 'ਤੇ ਇਕੱਲਿਆਂ ਚੋਣ ਲੜੇਗੀ ਪਰ ਸੁਖਬੀਰ ਬਾਦਲ ਨੇ ਗਠਜੋੜ ਦੇ ਸਵਾਲ ਦੇ ਜਵਾਬ 'ਚ ਕਿਹਾ ਸੀ ਕਿ ਕੁੱਝ ਦਿਨਾਂ ਤੱਕ ਤੁਹਾਨੂੰ ਸਬ ਨੂੰ ਪਤਾ ਲੱਗ ਜਾਵੇਗਾ। ਸੁਖਬੀਰ ਬਾਦਲ ਦੇ ਇਸ ਬਿਆਨ ਤੋਂ ਬਾਅਦ ਗਠਜੋੜ ਦੀ ਖ਼ਬਰ ਪੱਕੀ ਮੰਨ ਲਈ ਗਈ ਸੀ।
ਸਿਆਸੀ ਮਾਹਰਾਂ ਮੁਤਾਬਕ ਅੱਜ ਦੀ ਪ੍ਰੈਸ ਕਾਨਫ਼ਰੰਸ 'ਤੇ ਫਿਲਹਾਲ ਗਠਜੋੜ ਦੇ ਐਲਾਨ ਦੀ ਗੱਲ ਹੋਵੇਗੀ । ਸੀਟਾਂ ਦੀ ਵੰਡ ਨੂੰ ਲੈ ਕੇ ਦੋਵਾਂ ਪਾਰਟੀਆਂ ਵੱਲੋਂ ਫਿਲਹਾਲ ਜਾਣਕਾਰੀ ਆਉਣ ਵਾਲੇ ਕੁੱਝ ਦਿਨਾਂ ਤੱਕ ਹੀ ਸਾਂਝੀ ਕੀਤੀ ਜਾਵੇਗੀ।


Click it and Unblock the Notifications
