ਈਰਾਨ ਦਾ ਅਮਰੀਕੀ ਏਅਰਬੇਸ ’ਤੇ ਵੱਡਾ ਹਮਲਾ, A-10 ਜਹਾਜ਼ ਦਾ ਵਿੰਗ ਟੁੱਟਿਆ; 8 F-15 ਨੂੰ ਵੀ ਨੁਕਸਾਨ

ਅਮਰੀਕਾ ਨੇ ਬੀਤੇ ਕੁਝ ਦਿਨਾਂ ਵਿੱਚ ਈਰਾਨ ਦੇ ਕਈ ਤੇਲ ਟੈਂਕਰ ਤਬਾਹ ਕੀਤੇ। ਉੱਥੇ ਹੀ ਈਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ (IRGC) ਨੇ ਇਨ੍ਹਾਂ ਹਮਲਿਆਂ ਤੋਂ ਬਾਅਦ ਕਿਹਾ ਸੀ ਕਿ ਅਮਰੀਕਾ ਦੇ ਇਨ੍ਹਾਂ ਹਮਲਿਆਂ ਦਾ ਜਵਾਬ ਜਲਦ ਹੀ ਦਿੱਤਾ ਜਾਵੇਗਾ।

us iran
ਮੀਡੀਆ ਰਿਪੋਰਟ ਮੁਤਾਬਕ, ਈਰਾਨ ਨੇ ਜਾਰਡਨ ਵਿੱਚ ਵੀਰਵਾਰ ਤੜਕੇ ਅਮਰੀਕੀ ਏਅਰਬੇਸ 'ਤੇ ਇੱਕ ਤੋਂ ਬਾਅਦ ਇੱਕ ਕਈ ਹਮਲੇ ਕੀਤੇ, ਜਿਸ ਨਾਲ ਅਮਰੀਕਾ ਦੇ ਕਈ ਮਿਲਟਰੀ ਏਅਰਕ੍ਰਾਫਟਾਂ ਨੂੰ ਨੁਕਸਾਨ ਪਹੁੰਚਿਆ ਹੈ।ਰਿਪੋਰਟਰ ਜੇਨੀਫਰ ਜੈਕਬਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (X) 'ਤੇ ਪੋਸਟ ਸਾਂਝੀ ਕਰਦਿਆਂ ਦੱਸਿਆ, 'ਮੁਵਾਫਕ ਸਾਲਟੀ ਏਅਰ ਬੇਸ 'ਤੇ ਹੋਏ ਈਰਾਨੀ ਹਮਲੇ ਵਿੱਚ 'ਵਾਰਥੋਗ' ਦੇ ਨਾਂ ਨਾਲ ਮਸ਼ਹੂਰ ਇੱਕ A-10 ਥੰਡਰਬੋਲਟ ਦਾ ਇੱਕ ਵਿੰਗ (ਖੰਭ) ਟੁੱਟ ਗਿਆ, ਜਦਕਿ ਲਗਪਗ ਅੱਠ F-15 ਜਹਾਜ਼ਾਂ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਅਤੇ ਉਨ੍ਹਾਂ ਨੂੰ ਵਾਪਸ ਸਰਵਿਸ ਵਿੱਚ ਲਗਾ ਦਿੱਤਾ ਗਿਆ।'ਜੇਨੀਫਰ ਜੈਕਬਸ ਨੇ ਦੱਸਿਆ, ਈਰਾਨੀ ਹਮਲਿਆਂ ਤੋਂ ਬਚਾਅ ਲਈ ਅਮਰੀਕੀ ਫੌਜ ਨੇ 30 ਤੋਂ ਵੱਧ ਪੈਟ੍ਰਿਅਟ ਮਿਜ਼ਾਈਲਾਂ ਦਾਗੀਆਂ। ਰਾਤ ਭਰ ਹੋਏ ਇਸ ਨੁਕਸਾਨ ਦੀ ਘਟਨਾ ਉਦੋਂ ਵਾਪਰੀ ਜਦੋਂ ਅਮਰੀਕਾ ਨੇ ਈਰਾਨ ਵੱਲੋਂ ਅਮਰੀਕੀ ਨੇਵੀ ਦੇ ਯੁੱਧ ਪੋਤ ਨੂੰ ਨਿਸ਼ਾਨਾ ਬਣਾਏ ਜਾਣ ਦੇ ਜਵਾਬ ਵਿੱਚ ਈਰਾਨ ਦੇ ਪੰਜ ਟੈਂਕਰਾਂ 'ਤੇ ਹਮਲਾ ਕੀਤਾ।' ਜੇਨੀਫਰ ਨੇ ਅੱਗੇ ਜਾਣਕਾਰੀ ਦਿੰਦਿਆਂ ਲਿਖਿਆ, 'ਇਸ ਦੇ ਜਵਾਬ ਵਿੱਚ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਅੱਠ ਟੈਂਕਰਾਂ ਅਤੇ ਦੋ ਯੁੱਧ ਪੋਤਾਂ 'ਤੇ ਹਮਲੇ ਕੀਤੇ, ਜਿਨ੍ਹਾਂ ਵਿੱਚ ਜਾਰਡਨ ਵਿੱਚ ਮੌਜੂਦ ਬੇਸ ਵੀ ਸ਼ਾਮਲ ਸੀ।'ਅਮਰੀਕਾ ਦੇ ਦਰਜਨਾਂ ਲੜਾਕੂ ਜਹਾਜ਼ ਮੁਵਾਫਕ ਸਾਲਟੀ ਏਅਰ ਬੇਸ ਤੋਂ ਆਪ੍ਰੇਟ ਹੁੰਦੇ ਹਨ। ਇਹ ਏਅਰਬੇਸ ਅਮਰੀਕਾ ਲਈ ਈਰਾਨ ਦੇ ਖਿਲਾਫ ਆਪ੍ਰੇਸ਼ਨ ਲਈ ਇੱਕ ਅਹਿਮ ਏਅਰਪਾਵਰ ਹੱਬ ਦਾ ਕੰਮ ਕਰਦਾ ਹੈ।ਅਮਰੀਕਾ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਈਰਾਨ ਦੇ ਪੰਜ ਟੈਂਕਰ ਡੁਬੋ ਦਿੱਤੇ ਸਨ ਅਤੇ ਈਰਾਨ ਨੇ ਜਵਾਬ ਵਿੱਚ ਇਲਾਕੇ ਵਿੱਚ ਕਈ ਅਮਰੀਕੀ ਬੇਸਾਂ ਅਤੇ ਸਹਿਯੋਗੀਆਂ 'ਤੇ ਬੰਬਾਰੀ ਕੀਤੀ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+