ਹੋਰਮੁਜ਼ ਤੋਂ ਬਾਅਦ ਬਾਬ ਅਲ-ਮੰਦਬ ਵੀ ਸੰਕਟ 'ਚ, ਆਉਣ ਵਾਲਾ ਹੈ ਵੱਡਾ ਤੇਲ ਸੰਕਟ!

ਹੋਰਮੁਜ਼ ਸਟ੍ਰੇਟ ਤੋਂ ਬਾਅਦ ਹੁਣ ਇੱਕ ਹੋਰ ਮਹੱਤਵਪੂਰਨ ਸਮੁੰਦਰੀ ਤੇਲ ਰੂਟ ਬਾਬ ਅਲ-ਮੰਦਬ ਸਟ੍ਰੇਟ 'ਤੇ ਸੰਕਟ ਵਧ ਗਿਆ ਹੈ। ਯਮਨ ਦੇ ਹੂਤੀ ਵਿਦਰੋਹੀਆਂ ਨੇ ਇਸ ਇਲਾਕੇ 'ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ। ਇਹ ਸਮੁੰਦਰੀ ਰਸਤਾ ਏਸ਼ੀਆ ਅਤੇ ਯੂਰਪ ਵਿਚਕਾਰ ਜਹਾਜ਼ਾਂ ਦੀ ਆਵਾਜਾਈ ਲਈ ਬੇਹੱਦ ਅਹਿਮ ਮੰਨਿਆ ਜਾਂਦਾ ਹੈ।

ਹੂਤੀ ਸੈਨਿਕ ਬੁਲਾਰੇ ਯਾਹਿਆ ਸਰੀ ਨੇ ਦਾਅਵਾ ਕੀਤਾ ਕਿ ਸਾਊਦੀ ਸਮਰਥਿਤ ਫੌਜਾਂ ਨੇ ਬਾਬ ਅਲ-ਮੰਦਬ ਦੇ ਵਿਚਕਾਰ ਸਥਿਤ ਪੇਰਿਮ (ਮਯੂਨ) ਟਾਪੂ ਦਾ ਕੰਟਰੋਲ ਗੁਆ ਦਿੱਤਾ ਹੈ। ਹੂਤੀਆਂ ਮੁਤਾਬਕ ਹੁਣ ਉਨ੍ਹਾਂ ਦਾ ਕਰੀਬ 5,400 ਵਰਗ ਕਿਲੋਮੀਟਰ ਇਲਾਕੇ 'ਤੇ ਕੰਟਰੋਲ ਹੈ। ਹੂਤੀ ਬੁਲਾਰੇ ਨੇ ਕਿਹਾ ਕਿ ਇਸ ਸਟ੍ਰੇਟ ਰਾਹੀਂ ਸਾਊਦੀ ਅਰਬ ਤੋਂ ਇਲਾਵਾ ਹੋਰ ਦੇਸ਼ਾਂ ਦੇ ਜਹਾਜ਼ਾਂ ਨੂੰ ਲੰਘਣ ਦੀ ਇਜਾਜ਼ਤ ਹੋਵੇਗੀ। ਹੂਤੀਆਂ ਦਾ ਦੋਸ਼ ਹੈ ਕਿ ਸਾਊਦੀ ਅਰਬ ਨੇ ਯਮਨ 'ਤੇ ਆਰਥਿਕ ਨਾਕਾਬੰਦੀ ਲਗਾਈ ਹੋਈ ਹੈ।

baba al mandeb

9 ਦਿਨਾਂ 'ਚ ਹੂਤੀਆਂ ਦੀ ਵੱਡੀ ਕਾਰਵਾਈ

ਹੂਤੀਆਂ ਨੇ 3 ਸਤੰਬਰ ਨੂੰ ਯਮਨ ਦੇ ਲਾਲ ਸਾਗਰ ਤੱਟ 'ਤੇ ਹਮਲੇ ਸ਼ੁਰੂ ਕੀਤੇ ਅਤੇ ਮੋਖਾ ਸ਼ਹਿਰ ਦੀ ਘੇਰਾਬੰਦੀ ਕੀਤੀ। ਇਸ ਤੋਂ ਬਾਅਦ ਸਾਊਦੀ ਅਰਬ ਨੇ ਜਵਾਬੀ ਹਮਲਾ ਕੀਤਾ। 10 ਸਤੰਬਰ ਨੂੰ ਹੂਤੀਆਂ ਨੇ ਮੋਖਾ ਸ਼ਹਿਰ ਅਤੇ ਇਸ ਦੇ ਬੰਦਰਗਾਹ 'ਤੇ ਕਬਜ਼ੇ ਦਾ ਦਾਅਵਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਬਾਬ ਅਲ-ਮੰਦਬ ਵੱਲ ਵਧਦੇ ਹੋਏ ਲਾਲ ਸਾਗਰ ਦੇ ਨੇੜਲੇ ਟਾਪੂਆਂ 'ਤੇ ਵੀ ਦਬਾਅ ਬਣਾਇਆ।

ਈਰਾਨ 'ਤੇ ਮਦਦ ਕਰਨ ਦੇ ਦੋਸ਼

ਰਿਪੋਰਟਾਂ ਮੁਤਾਬਕ ਈਰਾਨ ਨੇ ਹੂਤੀਆਂ ਨੂੰ ਫੌਜੀ ਸਲਾਹ ਅਤੇ ਮਦਦ ਦਿੱਤੀ। ਯਮਨ ਦੇ ਕੁਝ ਫੌਜੀ ਅਧਿਕਾਰੀਆਂ ਨੇ ਵੀ ਦਾਅਵਾ ਕੀਤਾ ਹੈ ਕਿ ਈਰਾਨ ਨੇ ਇਸ ਮੁਹਿੰਮ ਵਿੱਚ ਸਹਾਇਤਾ ਕੀਤੀ। ਹਾਲਾਂਕਿ, ਈਰਾਨ ਨੇ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਨਹੀਂ ਕੀਤੀ।

ਹੂਤੀ-ਸਾਊਦੀ ਟਕਰਾਅ ਦੀ ਵਜ੍ਹਾ ਕੀ ਹੈ?

ਹੂਤੀ ਅੰਦੋਲਨ ਦੀਆਂ ਜੜ੍ਹਾਂ ਯਮਨ ਦੇ ਜਾਇਦੀ ਸ਼ੀਆ ਭਾਈਚਾਰੇ ਨਾਲ ਜੁੜੀਆਂ ਹਨ। 2004 ਤੋਂ ਯਮਨ ਸਰਕਾਰ ਅਤੇ ਹੂਤੀਆਂ ਵਿਚਕਾਰ ਹਥਿਆਰਬੰਦ ਸੰਘਰਸ਼ ਚੱਲਦਾ ਰਿਹਾ ਹੈ। 2014 ਵਿੱਚ ਹੂਤੀਆਂ ਨੇ ਯਮਨ ਦੀ ਰਾਜਧਾਨੀ ਸਨਾ 'ਤੇ ਕਬਜ਼ਾ ਕਰ ਲਿਆ, ਜਿਸ ਤੋਂ ਬਾਅਦ ਸਾਊਦੀ ਅਰਬ ਨੇ ਉਨ੍ਹਾਂ ਖ਼ਿਲਾਫ਼ ਦਖ਼ਲ ਦਿੱਤਾ। ਸਾਊਦੀ ਅਰਬ ਹੂਤੀਆਂ ਨੂੰ ਈਰਾਨ ਦੇ ਵਧਦੇ ਪ੍ਰਭਾਵ ਨਾਲ ਜੋੜ ਕੇ ਦੇਖਦਾ ਹੈ। ਇਸ ਕਾਰਨ ਯਮਨ ਦਾ ਸੰਘਰਸ਼ ਹੌਲੀ-ਹੌਲੀ ਈਰਾਨ ਅਤੇ ਸਾਊਦੀ ਅਰਬ ਵਿਚਕਾਰ ਖੇਤਰੀ ਤਾਕਤ ਦੀ ਲੜਾਈ ਦਾ ਹਿੱਸਾ ਵੀ ਬਣ ਗਿਆ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+