‘ਕਾਕਰੋਚ ਬਣ ਜਾਵਾਂ’—ਵਿਜੇ ਮਾਲਿਆ ਨੇ ਕਿਉਂ ਕਿਹਾ ਇਹ?

ਲੰਡਨ ਵਿੱਚ ਰਹਿ ਰਹੇ ਕਾਰੋਬਾਰੀ ਵਿਜੇ ਮਾਲਿਆ ਨੇ ਇੱਕ ਵਾਰ ਫਿਰ ਭਾਰਤ ਸਰਕਾਰ 'ਤੇ ਆਪਣੇ ਨਾਲ ਬੇਇਨਸਾਫ਼ੀ ਕਰਨ ਦੇ ਦੋਸ਼ ਲਗਾਏ ਹਨ। ਬੁੱਧਵਾਰ ਦੇਰ ਰਾਤ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਕਈ ਪੋਸਟਾਂ ਸਾਂਝੀਆਂ ਕਰਦਿਆਂ ਮਾਲਿਆ ਨੇ ਕਿਹਾ ਕਿ ਬ੍ਰਿਟੇਨ ਵਿੱਚ ਚੱਲ ਰਹੀ ਕਾਨੂੰਨੀ ਪ੍ਰਕਿਰਿਆ ਕਾਰਨ ਉਹ ਭਾਰਤ ਵਾਪਸ ਨਹੀਂ ਆ ਸਕਦੇ। ਮਾਲਿਆ ਨੇ ਦਾਅਵਾ ਕੀਤਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਬੰਬੇ ਹਾਈਕੋਰਟ ਵਿੱਚ ਦਾਇਰ ਕੀਤੇ ਗਏ ਇੱਕ ਹਲਫ਼ਨਾਮੇ ਵਿੱਚ ਉਨ੍ਹਾਂ ਦੀਆਂ ਸੰਪਤੀਆਂ ਤੋਂ ਬੈਂਕਾਂ ਲਈ ₹14,131.60 ਕਰੋੜ ਦੀ ਵਸੂਲੀ ਦਾ ਜ਼ਿਕਰ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਬੈਂਕਾਂ ਨੂੰ ਇੰਨੀ ਵੱਡੀ ਰਕਮ ਵਾਪਸ ਮਿਲ ਚੁੱਕੀ ਹੈ ਤਾਂ ਫਿਰ ਵੀ ਉਨ੍ਹਾਂ ਨੂੰ ਬੈਂਕਾਂ ਨਾਲ ਧੋਖਾਧੜੀ ਕਰਨ ਵਾਲਾ ਕਿਉਂ ਦੱਸਿਆ ਜਾ ਰਿਹਾ ਹੈ।ਵਿਜੇ ਮਾਲਿਆ ਨੇ ਆਪਣੀ ਇੱਕ ਪੋਸਟ ਵਿੱਚ ਲਿਖਿਆ ਕਿ ਉਨ੍ਹਾਂ ਨਾਲ ਹੋ ਰਹੇ ਕਥਿਤ ਅਨਿਆਂ ਨੂੰ ਦੇਖ ਕੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ "ਕਾਕਰੋਚ ਬਣ ਜਾਣ", ਸ਼ਾਇਦ ਇਸ ਤਰ੍ਹਾਂ ਉਹ ਬਿਹਤਰ ਜ਼ਿੰਦਗੀ ਜੀ ਸਕਣ। ਮਾਲਿਆ ਨੇ ਕਿਹਾ ਕਿ ਉਹ ਭਗੌੜੇ ਨਹੀਂ ਹਨ ਅਤੇ ਬ੍ਰਿਟੇਨ ਵਿੱਚ ਚੱਲ ਰਹੀ ਕਾਨੂੰਨੀ ਪ੍ਰਕਿਰਿਆ ਨੇ ਉਨ੍ਹਾਂ ਨੂੰ ਭਾਰਤ ਵਾਪਸ ਆਉਣ ਤੋਂ ਰੋਕਿਆ ਹੋਇਆ ਹੈ। ਉਨ੍ਹਾਂ ਨੇ ਇਹ ਵੀ ਸਵਾਲ ਚੁੱਕਿਆ ਕਿ ਜਦੋਂ ਬੈਂਕਾਂ ਲਈ ਵੱਡੀ ਰਕਮ ਦੀ ਵਸੂਲੀ ਹੋ ਚੁੱਕੀ ਹੈ ਤਾਂ ਮੀਡੀਆ ਵਿੱਚ ਅਜੇ ਵੀ ਉਨ੍ਹਾਂ ਨੂੰ ਧੋਖੇਬਾਜ਼ ਵਜੋਂ ਕਿਉਂ ਪੇਸ਼ ਕੀਤਾ ਜਾਂਦਾ ਹੈ।

vijay malya

ਮਾਲਿਆ ਨੇ ED ਦੇ ਕਥਿਤ ਹਲਫ਼ਨਾਮੇ ਦਾ ਇੱਕ ਹਿੱਸਾ X 'ਤੇ ਵੀ ਸਾਂਝਾ ਕੀਤਾ। ਉਨ੍ਹਾਂ ਮੁਤਾਬਕ ਇਸ ਵਿੱਚ ₹14,131.60 ਕਰੋੜ ਦੀ ਵਸੂਲੀ ਦਾ ਵੇਰਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਇਸ ਮਾਮਲੇ ਵਿੱਚ "ਨਿਰਪੱਖ ਅਤੇ ਸਹੀ ਹਿਸਾਬ-ਕਿਤਾਬ" ਦੇਖਣਾ ਚਾਹੀਦਾ ਹੈ। ਮਾਲਿਆ ਨੇ ਸਵਾਲ ਕੀਤਾ ਕਿ ਜੇਕਰ ਬੈਂਕਾਂ ਦਾ ਪੈਸਾ ਵਾਪਸ ਕੀਤਾ ਜਾ ਚੁੱਕਾ ਹੈ ਤਾਂ ਫਿਰ ਉਨ੍ਹਾਂ ਨੂੰ ਆਪਣੀ ਕਥਿਤ ਬਾਕੀ ਰਕਮ ਕਦੋਂ ਵਾਪਸ ਮਿਲੇਗੀ।

ਦੱਸਣਯੋਗ ਹੈ ਕਿ ਵਿਜੇ ਮਾਲਿਆ 'ਤੇ ਆਪਣੀ ਕੰਪਨੀ ਕਿੰਗਫਿਸ਼ਰ ਏਅਰਲਾਈਨਜ਼ ਲਈ SBI ਸਮੇਤ ਕਈ ਬੈਂਕਾਂ ਤੋਂ ਲਗਭਗ ₹9,000 ਕਰੋੜ ਦਾ ਕਰਜ਼ਾ ਲੈ ਕੇ ਉਸ ਦੀ ਅਦਾਇਗੀ ਨਾ ਕਰਨ ਦੇ ਦੋਸ਼ ਹਨ। ਇਸ ਮਾਮਲੇ ਦੀ ਜਾਂਚ CBI ਅਤੇ ED ਵੱਲੋਂ ਕੀਤੀ ਗਈ ਸੀ ਮਾਲਿਆ 2 ਮਾਰਚ 2016 ਨੂੰ ਭਾਰਤ ਛੱਡ ਕੇ ਬ੍ਰਿਟੇਨ ਚਲੇ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅੱਗੇ ਵਧੀ ਅਤੇ 2019 ਵਿੱਚ ਉਨ੍ਹਾਂ ਨੂੰ ਭਗੌੜਾ ਆਰਥਿਕ ਅਪਰਾਧੀ ਘੋਸ਼ਿਤ ਕੀਤਾ ਗਿਆ।

ਭਾਰਤ ਸਰਕਾਰ ਵੱਲੋਂ ਵਿਜੇ ਮਾਲਿਆ ਨੂੰ ਬ੍ਰਿਟੇਨ ਤੋਂ ਭਾਰਤ ਵਾਪਸ ਲਿਆਉਣ ਲਈ ਲੰਬੇ ਸਮੇਂ ਤੋਂ ਕਾਨੂੰਨੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। "ਭਗੌੜਾ ਆਰਥਿਕ ਅਪਰਾਧੀ ਕਾਨੂੰਨ" ਤਹਿਤ ਉਨ੍ਹਾਂ ਦੀਆਂ ਸੰਪਤੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਹੈ, ਪਰ ਹੁਣ ਮਾਲਿਆ ਵੱਲੋਂ ਬੈਂਕਾਂ ਨੂੰ ਹੋਈ ਵਸੂਲੀ ਅਤੇ ਆਪਣੇ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਨੂੰ ਲੈ ਕੇ ਕੀਤੇ ਤਾਜ਼ਾ ਦਾਅਵਿਆਂ ਨੇ ਇੱਕ ਵਾਰ ਫਿਰ ਇਹ ਮਾਮਲਾ ਚਰਚਾ ਵਿੱਚ ਲਿਆ ਦਿੱਤਾ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+