ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ! LPG ਸਲੰਡਰ ਹੋਇਆ ਮਹਿੰਗਾ, 71.50 ਰੁਪਏ ਤੱਕ ਵਧੇ ਰੇਟ
ਅਕਤੂਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਮਹਿੰਗਾਈ ਦਾ ਝਟਕਾ ਲੱਗਿਆ ਹੈ। ਤਿਉਹਾਰੀ ਸੀਜ਼ਨ ਤੋਂ ਪਹਿਲਾਂ 1 ਅਕਤੂਬਰ ਤੋਂ LPG ਸਿਲੰਡਰ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਹਨ।19 ਕਿਲੋ ਵਾਲੇ ਕਮਰਸ਼ੀਅਲ LPG ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ।
ਦਿੱਲੀ ਵਿੱਚ 19 ਕਿਲੋ ਵਾਲਾ ਕਮਰਸ਼ੀਅਲ LPG ਸਿਲੰਡਰ ਹੁਣ 62.50 ਰੁਪਏ ਮਹਿੰਗਾ ਹੋ ਗਿਆ ਹੈ। ਹੁਣ ਇਸਦੀ ਕੀਮਤ 2,810 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਸਤੰਬਰ ਵਿੱਚ ਦਿੱਲੀ ਵਿੱਚ ਇਸ ਦੀ ਕੀਮਤ 9.50 ਰੁਪਏ ਵਧ ਕੇ 2,747.50 ਰੁਪਏ ਹੋਈ ਸੀ। ਹੁਣ ਅਕਤੂਬਰ ਦੀ ਸ਼ੁਰੂਆਤ ਦੇ ਨਾਲ ਹੀ ਤਿਓਹਾਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਵਾਰ ਫਿਰ ਇਸ ਦੀ ਕੀਮਤ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ।

ਵੱਖ-ਵੱਖ ਸ਼ਹਿਰਾਂ ਵਿੱਚ 71.50 ਰੁਪਏ ਤੱਕ ਵਾਧਾ
ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਮਰਸ਼ੀਅਲ LPG ਸਿਲੰਡਰ ਦੀਆਂ ਕੀਮਤਾਂ ਵਿੱਚ 71.50 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਕੁਝ ਸ਼ਹਿਰਾਂ ਵਿੱਚ ਕੀਮਤ 60 ਰੁਪਏ, ਕੁਝ ਵਿੱਚ 66 ਰੁਪਏ ਅਤੇ ਕੁਝ ਥਾਵਾਂ 'ਤੇ 71.50 ਰੁਪਏ ਤੱਕ ਵਧੀ ਹੈ। ਹਾਲਾਂਕਿ, 14.2 ਕਿਲੋ ਵਾਲੇ ਘਰੇਲੂ LPG ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਦਾ ਮਤਲਬ ਹੈ ਕਿ ਘਰ ਵਿੱਚ ਖਾਣਾ ਬਣਾਉਣ ਲਈ ਵਰਤੇ ਜਾਣ ਵਾਲੇ LPG ਸਿਲੰਡਰ ਦੀ ਕੀਮਤ ਫਿਲਹਾਲ ਪਹਿਲਾਂ ਵਾਂਗ ਹੀ ਰਹੇਗੀ।
ਪਟਨਾ ਵਿੱਚ ਸਭ ਤੋਂ ਵੱਧ ਵਾਧਾ
1 ਅਕਤੂਬਰ ਨੂੰ ਪ੍ਰਮੁੱਖ ਸ਼ਹਿਰਾਂ ਵਿੱਚ ਕਮਰਸ਼ੀਅਲ LPG ਸਿਲੰਡਰ ਦੀ ਕੀਮਤ ਵਿੱਚ ਸਭ ਤੋਂ ਵੱਧ ਵਾਧਾ ਪਟਨਾ ਵਿੱਚ ਹੋਇਆ ਹੈ।
- ਪਟਨਾ ਵਿੱਚ 19 ਕਿਲੋ ਵਾਲਾ ਸਿਲੰਡਰ 71.50 ਰੁਪਏ ਮਹਿੰਗਾ ਹੋ ਕੇ ਹੁਣ 3,100.50 ਰੁਪਏ ਦਾ ਹੋ ਗਿਆ ਹੈ। ਸਤੰਬਰ ਵਿੱਚ ਇਸ ਦੀ ਕੀਮਤ 3,029 ਰੁਪਏ ਸੀ।
- ਚੇਨਈ ਵਿੱਚ ਕਮਰਸ਼ੀਅਲ ਸਿਲੰਡਰ 66.50 ਰੁਪਏ ਮਹਿੰਗਾ ਹੋ ਕੇ 2,983 ਰੁਪਏ ਦਾ ਹੋ ਗਿਆ ਹੈ। ਮੁੰਬਈ ਵਿੱਚ 63 ਰੁਪਏ ਦੇ ਵਾਧੇ ਤੋਂ ਬਾਅਦ ਇਸ ਦੀ ਕੀਮਤ 2,764 ਰੁਪਏ ਹੋ ਗਈ ਹੈ।
- ਦਿੱਲੀ ਵਿੱਚ 62.50 ਰੁਪਏ ਦੇ ਵਾਧੇ ਨਾਲ ਨਵੀਂ ਕੀਮਤ 2,810 ਰੁਪਏ ਹੋ ਗਈ ਹੈ।
- ਲਖਨਊ ਵਿੱਚ ਵੀ 62.50 ਰੁਪਏ ਦੇ ਵਾਧੇ ਤੋਂ ਬਾਅਦ ਕਮਰਸ਼ੀਅਲ ਸਿਲੰਡਰ 2,932.50 ਰੁਪਏ ਦਾ ਹੋ ਗਿਆ ਹੈ।
ਲੇਹ ਵਿੱਚ ਵੀ ਕਮਰਸ਼ੀਅਲ LPG ਮਹਿੰਗਾ--
ਲੱਦਾਖ ਦੇ ਲੇਹ ਵਿੱਚ ਕਮਰਸ਼ੀਅਲ LPG ਸਿਲੰਡਰ ਸਭ ਤੋਂ ਮਹਿੰਗਾ ਹੈ। ਇੱਥੇ 19 ਕਿਲੋ ਵਾਲਾ ਸਿਲੰਡਰ 64.50 ਰੁਪਏ ਮਹਿੰਗਾ ਹੋ ਕੇ ਹੁਣ 3,450 ਰੁਪਏ ਦਾ ਹੋ ਗਿਆ ਹੈ। ਇਸ ਤੋਂ ਇਲਾਵਾ ਕੰਨਿਆਕੁਮਾਰੀ ਵਿੱਚ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਧ ਕੇ 3,046 ਰੁਪਏ ਅਤੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿੱਚ 3,073.50 ਰੁਪਏ ਹੋ ਗਈ ਹੈ।


Click it and Unblock the Notifications
