Apple ਦਾ ਪਹਿਲਾ ਫੋਲਡੇਬਲ iPhone Duo ਲਾਂਚ, ਕੀਮਤ ਕਰੀਬ ₹3 ਲੱਖ ਤੋਂ ਸ਼ੁਰ
iPhone ਦੇ ਦੀਵਾਨਿਆਂ ਦਾ ਇੰਤਜ਼ਾਰ ਆਖ਼ਿਰਕਾਰ ਖ਼ਤਮ ਹੋ ਗਿਆ ਹੈ। ਐਪਲ ਨੇ ਬੁੱਧਵਾਰ ਨੂੰ ਆਪਣਾ ਪਹਿਲਾ ਫੋਲਡੇਬਲ iPhone Duo ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨਵੇਂ ਫੋਨ ਨੂੰ ਦੋ ਰੰਗਾਂ-ਸਟਾਰ ਵ੍ਹਾਈਟ ਅਤੇ ਨਾਈਟ ਸਕਾਈ-ਵਿੱਚ ਪੇਸ਼ ਕੀਤਾ ਹੈ। ਐਪਲ ਦੇ ਮੁਤਾਬਕ, ਫੋਨ ਨੂੰ ਫੋਲਡ ਕਰਨ ਤੋਂ ਬਾਅਦ ਇਸ ਦਾ ਆਕਾਰ ਲਗਭਗ ਇੱਕ ਪਾਸਪੋਰਟ ਜਿੰਨਾ ਰਹਿ ਜਾਂਦਾ ਹੈ। iPhone Duo ਵਿੱਚ ਬਾਹਰ ਵੱਲ 5.4 ਇੰਚ ਦੀ ਆਊਟਰ ਡਿਸਪਲੇਅ ਦਿੱਤੀ ਗਈ ਹੈ।
ਫੋਨ ਨੂੰ ਖੋਲ੍ਹਣ 'ਤੇ ਇਹ 7.6 ਇੰਚ ਦੀ Super Retina XDR ਡਿਸਪਲੇਅ ਵਿੱਚ ਬਦਲ ਜਾਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਹੁਣ ਤੱਕ ਕਿਸੇ ਵੀ iPhone ਵਿੱਚ ਦਿੱਤੀ ਗਈ ਸਭ ਤੋਂ ਵੱਡੀ ਸਕਰੀਨ ਹੈ। iPhone Duo ਵਿੱਚ ਉਹੀ A20 Pro ਚਿਪ ਸੈੱਟ ਦਿੱਤਾ ਗਿਆ ਹੈ, ਜੋ ਆਈਫੋਨ 18 pro ਅਤੇ 18 Pro max ਨੂੰ ਪਾਵਰ ਦਿੰਦਾ ਹੈ। ਕੰਪਨੀ ਨੇ ਇਸ ਨੂੰ ਆਪਣਾ ਹੁਣ ਤੱਕ ਦਾ ਸਭ ਤੋਂ ਵੱਧ ਵਰਸੇਟਾਈਲ ਆਈਫੋਨ ਦੱਸਿਆ ਹੈ।

iPhone 18 Pro, iPhone 18 Pro Max ਵੀ ਲਾਂਚ---
ਕੰਪਨੀ ਨੇ ਆਪਣੇ ਫੋਲਡੇਬਲ ਫੋਨ 'iPhone Duo' ਦੇ ਨਾਲ-ਨਾਲ ਆਪਣੇ 'ਸਰਪ੍ਰਾਈਜ਼ ਐਂਡ ਸ਼ਾਈਨ' ਈਵੈਂਟ ਦੌਰਾਨ iPhone 18 Pro, iPhone 18 Pro Max ਵੀ ਲਾਂਚ ਕੀਤਾ। ਕੈਲੀਫੋਰਨੀਆ ਵਿੱਚ ਹੋਏ ਐਪਲ ਦੇ ਲਾਂਚ ਈਵੈਂਟ ਦੌਰਾਨ ਕੰਪਨੀ ਨੇ AirPods 5, Apple Watch Series 12 ਅਤੇ Watch Ultra 4 ਵੀ ਲਾਂਚ ਕੀਤੀਆਂ ਹਨ।ਆਈਫੋਨ 18 ਪ੍ਰੋ ਸੀਰੀਜ਼ ਵਿੱਚ 48 ਮੈਗਾਪਿਕਸਲ ਦੇ ਤਿੰਨ ਕੈਮਰੇ ਦਿੱਤੇ ਗਏ ਹਨ। ਇਨ੍ਹਾਂ ਵਿੱਚ ਮੇਨ ਕੈਮਰਾ, ਟੈਲੀਫੋਟੋ ਕੈਮਰਾ ਅਤੇ ਅਲਟਰਾ-ਵਾਈਡ ਕੈਮਰਾ ਸ਼ਾਮਲ ਹਨ। ਐਪਲ ਦੇ ਮੁਤਾਬਕ, ਸਿੰਗਲ ਚਾਰਜ 'ਤੇ iPhone 18 Pro ਕਰੀਬ 24 ਘੰਟੇ, ਜਦਕਿ iPhone 18 Pro Max 30 ਘੰਟਿਆਂ ਤੱਕ ਚੱਲ ਸਕਦਾ ਹੈ।
ਕੰਪਨੀ ਨੇ ਇਸ ਨੂੰ ਹੁਣ ਤੱਕ ਦਾ ਸਭ ਤੋਂ ਵਧੀਆ ਬੈਟਰੀ ਬੈਕਅਪ ਦੱਸਿਆ ਹੈ। ਇਸ ਤੋਂ ਇਲਾਵਾ ਫੋਨ ਨੂੰ ਤੇਜ਼ੀ ਨਾਲ ਚਾਰਜ ਕਰਨ ਦੀ ਸਹੂਲਤ ਵੀ ਦਿੱਤੀ ਗਈ ਹੈ। ਕੰਪਨੀ ਦੇ ਦਾਅਵੇ ਅਨੁਸਾਰ, ਇਹ ਸਿਰਫ਼ 15 ਮਿੰਟਾਂ ਵਿੱਚ 50 ਫੀਸਦੀ ਤੱਕ ਚਾਰਜ ਹੋ ਸਕਦਾ ਹੈ। ਭਾਰਤ ਵਿੱਚ iPhone Duo ਦੀ ਪ੍ਰੀ-ਬੁਕਿੰਗ 16 ਅਕਤੂਬਰ ਤੋਂ ਸ਼ੁਰੂ ਹੋਵੇਗੀ, ਜਦਕਿ ਇਸ ਦੀ ਵਿਕਰੀ 23 ਅਕਤੂਬਰ ਤੋਂ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਦੀ ਸ਼ੁਰੂਆਤੀ ਕੀਮਤ ਕਰੀਬ ₹3 ਲੱਖ ਦੱਸੀ ਗਈ ਹੈ ਜਦਕਿ ਟੌਪ ਮਾਡਲ ਦੀ ਕੀਮਤ 4.50 ਲੱਖ ਦੱਸੀ ਜਾ ਰਹੀ ਹੈ।
ਇਸਦੇ ਨਾਲ ਹੀ ਕੰਪਨੀ ਨੇ ਆਪਣੇ ਪੁਰਾਣੇ ਆਈਫੋਨ ਮਾਡਲਾਂ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ। ਰਿਪੋਰਟਾਂ ਮੁਤਾਬਕ, ਨਵੇਂ ਮਾਡਲਾਂ ਦੀ ਲਾਂਚਿੰਗ ਤੋਂ ਤੁਰੰਤ ਬਾਅਦ ਕੰਪਨੀ ਨੇ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਆਪਣੇ ਮੌਜੂਦਾ ਅਤੇ ਪੁਰਾਣੇ ਆਈਫੋਨ ਮਾਡਲਾਂ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ। ਮੈਮੋਰੀ ਚਿਪਸ ਦੀ ਵਧਦੀ ਕੀਮਤ ਅਤੇ ਕੰਪੋਨੈਂਟਸ ਦੀ ਕਮੀ ਨੂੰ ਇਸ ਕੀਮਤ ਵਾਧੇ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਇਸ ਫੈਸਲੇ ਤੋਂ ਬਾਅਦ ਭਾਰਤ ਵਿੱਚ ਵੀ ਕਈ ਆਈਫੋਨ ਮਾਡਲ ਪਹਿਲਾਂ ਦੇ ਮੁਕਾਬਲੇ ਮਹਿੰਗੇ ਮਿਲਣਗੇ।


Click it and Unblock the Notifications
