ਏਪੀ ਢਿੱਲੋਂ ਤੇ ਤ੍ਰਿਪਤੀ ਡਿਮਰੀ ਨੇ ਐਪਲ ਇਵੈਂਟ 'ਚ ਬਟੋਰੀਆਂ ਸੁਰਖੀਆਂ

ਬਾਲੀਵੁੱਡ ਅਦਾਕਾਰਾ ਤ੍ਰਿਪਤੀ ਡਿਮਰੀ ਅਤੇ ਪੰਜਾਬੀ ਗਾਇਕ ਏਪੀ ਢਿੱਲੋਂ ਨੇ ਐਪਲ ਦੇ ਨਵੇਂ ਆਈਫੋਨ ਲਾਂਚ ਇਵੈਂਟ ਵਿੱਚ ਸ਼ਿਰਕਤ ਕਰਕੇ ਸੁਰਖੀਆਂ ਬਟੋਰੀਆਂ ਹਨ। ਕੈਲੀਫੋਰਨੀਆ ਦੇ ਕੂਪਰਟੀਨੋ ਸਥਿਤ ਐਪਲ ਪਾਰਕ ਦੇ ਸਟੀਵ ਜੌਬਸ ਥੀਏਟਰ ਵਿੱਚ ਹੋਏ ਇਸ ਖਾਸ ਸਮਾਗਮ ਦੌਰਾਨ ਕੰਪਨੀ ਵੱਲੋਂ ਨਵੇਂ ਆਈਫੋਨ 18 pro ਮਾਡਲ ਅਤੇ iPhone 18 Duo ਪੇਸ਼ ਕੀਤੇ ਗਏ।

ਇਵੈਂਟ ਵਿੱਚ ਪਹੁੰਚੇ ਦੋਵਾਂ ਭਾਰਤੀ ਸਿਤਾਰਿਆਂ ਨੇ ਐਪਲ ਦੇ ਨਵੇਂ ਡਿਵਾਈਸਾਂ ਨੂੰ ਨੇੜਿਓਂ ਦੇਖਿਆ। ਇਸ ਮੌਕੇ ਉਨ੍ਹਾਂ ਦੀ ਮੁਲਾਕਾਤ ਐਪਲ ਦੇ ਸੀਈਓ ਜੌਨ ਟਰਨਸ ਨਾਲ ਵੀ ਹੋਈ। ਲਾਂਚ ਸਮਾਗਮ ਤੋਂ ਬਾਅਦ ਟਰਨਸ ਨੇ ਤ੍ਰਿਪਤੀ ਡਿਮਰੀ ਅਤੇ ਏਪੀ ਢਿੱਲੋਂ ਨੂੰ ਨਵੇਂ ਆਈਫੋਨ ਮਾਡਲ ਦਿਖਾਏ ਅਤੇ ਦੋਵਾਂ ਨਾਲ ਤਸਵੀਰਾਂ ਵੀ ਖਿਚਵਾਈਆਂ।ਦੱਸ ਦਈਏ ਕਿ ਦੋਵਾਂ ਸਿਤਾਰਿਆਂ ਨੇ ਆਪਣੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਸ ਇਵੇੰਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

a p dhillon

ਐਪਲ ਦੇ ਇਸ ਲਾਂਚ ਇਵੈਂਟ ਵਿੱਚ ਭਾਰਤੀ ਮਸ਼ਹੂਰ ਹਸਤੀਆਂ ਦੀ ਮੌਜੂਦਗੀ ਨੇ ਵੀ ਖਾਸ ਧਿਆਨ ਖਿੱਚਿਆ। ਤ੍ਰਿਪਤੀ ਅਤੇ ਏਪੀ ਢਿੱਲੋਂ ਦੀਆਂ ਇਵੈਂਟ ਨਾਲ ਜੁੜੀਆਂ ਤਸਵੀਰਾਂ ਅਤੇ ਐਪਲ ਦੇ ਨਵੇਂ ਡਿਵਾਈਸਾਂ ਨਾਲ ਉਨ੍ਹਾਂ ਦੀ ਮੁਲਾਕਾਤ ਸੋਸ਼ਲ ਮੀਡੀਆ 'ਤੇ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+