ਏਸ਼ੀਆਈ ਖੇਡਾਂ ਤੋਂ ਬਾਹਰ ਹੋਏ MMA ਖਿਡਾਰੀ ਵਰੁਣ ਸਾਨਿਆਲ, ਸੌਨਾ ਬਾਥ ਦੌਰਾਨ ਬੇਹੋਸ਼ ਹੋਣ ਮਗਰੋਂ ਮੈਡੀਕਲੀ ਅਨਫਿਟ ਕਰਾਰ

ਭਾਰਤੀ ਮਿਕਸਡ ਮਾਰਸ਼ਲ ਆਰਟਸ (MMA) ਖਿਡਾਰੀ ਵਰੁਣ ਸਾਨਿਆਲ ਏਸ਼ੀਆਈ ਖੇਡਾਂ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਨੂੰ 77 ਕਿਲੋਗ੍ਰਾਮ ਵਜ਼ਨ ਵਰਗ ਦੇ ਕੁਆਰਟਰ ਫਾਈਨਲ ਤੋਂ ਪਹਿਲਾਂ ਮੈਡੀਕਲੀ ਅਨਫਿਟ ਐਲਾਨ ਦਿੱਤਾ ਗਿਆ। ਵਰੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਰਥਿਕ ਸਲਾਹਕਾਰ ਸੰਜੀਵ ਸਾਨਿਆਲ ਦੇ ਪੁੱਤਰ ਹਨ।

ਰਿਪੋਰਟ ਮੁਤਾਬਕ ਮੁਕਾਬਲੇ ਲਈ ਵਜ਼ਨ ਘਟਾਉਣ ਦੌਰਾਨ ਵਰੁਣ ਨੇ ਸੌਨਾ ਬਾਥ ਲਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਏ।ਇੱਕ ਨੇਪਾਲੀ ਖਿਡਾਰੀ ਨੇ ਉਨ੍ਹਾਂ ਨੂੰ ਦੇਖਿਆ ਅਤੇ ਮੈਡੀਕਲ ਟੀਮ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ MMA ਇੰਡੀਆ ਦੇ ਪ੍ਰਧਾਨ ਨਿਖਿਲ ਕੁੰਦਰ ਅਤੇ ਹੋਰ ਭਾਰਤੀ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ। ਡਾਕਟਰਾਂ ਨੇ ਜਾਂਚ ਤੋਂ ਬਾਅਦ ਵਰੁਣ ਨੂੰ ਮੁਕਾਬਲੇ ਲਈ ਅਨਫਿਟ ਕਰਾਰ ਦਿੱਤਾ।

varun sanyal

ਸਿੱਧੇ ਕੁਆਰਟਰ ਫਾਈਨਲ ਵਿੱਚ ਪਹੁੰਚੇ ਸਨ ਵਰੁਣ

ਵਰੁਣ ਨੂੰ ਪ੍ਰੀਲਿਮਿਨਰੀ ਰਾਊਂਡ ਵਿੱਚ ਬਾਈ ਮਿਲੀ ਸੀ, ਜਿਸ ਕਾਰਨ ਉਨ੍ਹਾਂ ਨੇ ਸਿੱਧੇ 77 ਕਿਲੋਗ੍ਰਾਮ ਵਰਗ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਉਨ੍ਹਾਂ ਦਾ ਮੁਕਾਬਲਾ ਬਹਿਰੀਨ ਦੇ ਮੁਖੰਮਦ ਨਬੀਏਵ ਨਾਲ ਹੋਣਾ ਸੀ, ਪਰ ਮੈਡੀਕਲ ਕਲੀਅਰੈਂਸ ਨਾ ਮਿਲਣ ਕਾਰਨ ਉਹ ਰਿੰਗ ਵਿੱਚ ਨਹੀਂ ਉਤਰ ਸਕੇ ਅਤੇ ਉਨ੍ਹਾਂ ਦਾ ਏਸ਼ੀਆਈ ਖੇਡਾਂ ਦਾ ਸਫ਼ਰ ਬਿਨਾਂ ਮੁਕਾਬਲਾ ਖੇਡੇ ਹੀ ਖ਼ਤਮ ਹੋ ਗਿਆ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+