Asian Games : ਮਹਿਲਾ ਕਬੱਡੀ ’ਚ ਭਾਰਤ ਨੇ ਈਰਾਨ ਨੂੰ ਹਰਾ ਕੇ ਜਿੱਤਿਆ ਗੋਲਡ, ਦੇਸ਼ ਦੀਆਂ ਧੀਆਂ ਨੇ ਰਚਿਆ ਇਤਿਹਾਸ

ਏਸ਼ੀਅਨ ਗੇਮਜ਼ 2026 ਵਿੱਚ ਭਾਰਤ ਨੇ ਤੀਜਾ ਗੋਲਡ ਮੈਡਲ ਜਿੱਤ ਲਿਆ ਹੈ। ਭਾਰਤੀ ਮਹਿਲਾ ਕਬੱਡੀ ਟੀਮ ਨੇ ਫਾਈਨਲ ਵਿੱਚ ਈਰਾਨ ਨੂੰ 37-34 ਨਾਲ ਹਰਾ ਕੇ ਸੋਨ ਤਮਗਾ ਆਪਣੇ ਨਾਮ ਕੀਤਾ। ਭਾਰਤੀ ਟੀਮ ਨੇ ਲਗਾਤਾਰ 5ਵੇਂ ਏਸ਼ੀਆਡ ਵਿੱਚ ਮੈਡਲ ਜਿੱਤਣ ਦਾ ਕਾਰਨਾਮਾ ਕੀਤਾ ਹੈ।

ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤੀ ਮਹਿਲਾ ਕਬੱਡੀ ਟੀਮ ਨੇ ਈਰਾਨ ਨੂੰ 37-34 ਨਾਲ ਹਰਾ ਕੇ ਇਹ ਰੋਮਾਂਚਕ ਮੁਕਾਬਲਾ ਆਪਣੇ ਨਾਮ ਕਰ ਲਿਆ। ਮਹਿਲਾ ਕਬੱਡੀ ਵਿੱਚ ਲਗਾਤਾਰ ਗੋਲਡ ਮੈਡਲ ਜਿੱਤ ਕੇ ਭਾਰਤ ਨੇ ਇਤਿਹਾਸ ਰਚ ਦਿੱਤਾ ਹੈ।

indian  women kabaddi

ਰੋਮਾਂਚਕ ਰਿਹਾ ਮੁਕਾਬਲਾ

ਮੁਕਾਬਲੇ ਦੌਰਾਨ ਕਈ ਵਾਰ ਅਜਿਹਾ ਲੱਗਿਆ ਕਿ ਈਰਾਨੀ ਟੀਮ ਜਿੱਤ ਦਰਜ ਕਰ ਸਕਦੀ ਹੈ ਅਤੇ ਭਾਰਤ ਨੂੰ ਹਰਾ ਸਕਦੀ ਹੈ। ਹਾਲਾਂਕਿ ਭਾਰਤੀ ਟੀਮ ਨੇ ਦਬਾਅ ਦੇ ਬਾਵਜੂਦ ਸ਼ਾਨਦਾਰ ਖੇਡ ਦਿਖਾਈ ਅਤੇ ਏਸ਼ੀਅਨ ਗੇਮਜ਼ ਵਿੱਚ ਦੇਸ਼ ਲਈ ਤੀਜਾ ਗੋਲਡ ਮੈਡਲ ਹਾਸਲ ਕੀਤਾ। ਦੋਵਾਂ ਟੀਮਾਂ ਵਿਚਾਲੇ ਮੁਕਾਬਲਾ ਪੂਰਾ ਟੱਕਰ ਦਾ ਸੀ। ਮੁਕਾਬਲੇ ਦੇ ਆਖਰੀ ਪਲਾਂ ਤੱਕ ਇਹ ਤੈਅ ਕਰਨਾ ਮੁਸ਼ਕਿਲ ਸੀ ਕਿ ਆਖਿਰ ਕਿਸ ਟੀਮ ਨੂੰ ਜਿੱਤ ਮਿਲੇਗੀ , ਪਰ ਪ੍ਰੈਸ਼ਰ 'ਚ ਖੇਡ ਦੇ ਹੋਏ ਵੀ ਭਾਰਤੀ ਮਹਿਲਾ ਟੀਮ ਨੇ ਕਮਾਲ ਕਰ ਦਿਖਾਇਆ ਅਤੇ ਗੋਲ੍ਡ ਭਾਰਤ ਦੀ ਝੋਲੀ 'ਚ ਪਾ ਦਿੱਤਾ।

ਰੇਡਿੰਗ ਦੇ ਮਾਮਲੇ ਵਿੱਚ ਭਾਰਤ ਨੇ 26-21 ਦੀ ਬੜ੍ਹਤ ਬਣਾਈ, ਪਰ ਈਰਾਨ ਨੇ ਬੋਨਸ ਪੁਆਇੰਟਾਂ ਰਾਹੀਂ ਜ਼ਬਰਦਸਤ ਵਾਪਸੀ ਕੀਤੀ। ਈਰਾਨ ਨੇ ਭਾਰਤ ਦੇ 6 ਪੁਆਇੰਟਾਂ ਦੇ ਮੁਕਾਬਲੇ 8 ਬੋਨਸ ਪੁਆਇੰਟ ਹਾਸਲ ਕੀਤੇ। ਇਸ ਕਾਰਨ ਦੂਜੇ ਹਾਫ ਦੇ ਆਖਰੀ ਸਮੇਂ ਤੱਕ ਮੁਕਾਬਲਾ ਬੇਹੱਦ ਰੋਮਾਂਚਕ ਅਤੇ ਬਰਾਬਰੀ ਵਾਲਾ ਬਣਿਆ ਰਿਹਾ।

ਭਾਰਤੀ ਟੀਮ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਉਣ ਵਾਲੇ ਮੁਕਾਬਲਿਆਂ ਵਿੱਚ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਹੁਣ ਪੁਰਸ਼ ਕਬੱਡੀ ਟੀਮ ਵੀ ਜਲਦ ਹੀ ਗੋਲਡ ਮੈਡਲ ਲਈ ਮੈਦਾਨ ਵਿੱਚ ਉਤਰੇਗੀ, ਜਿੱਥੇ ਭਾਰਤ ਤੋਂ ਇੱਕ ਹੋਰ ਸੋਨ ਤਮਗਾ ਜਿੱਤਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਲੰਬੀ ਦੂਰੀ ਦੇ ਦੌੜਾਕ ਸਾਵਨ ਬਰਵਾਲ ਨੇ ਪੁਰਸ਼ ਮੈਰਾਥਨ ਵਿੱਚ 2 ਘੰਟੇ 11 ਮਿੰਟ 37 ਸਕਿੰਟ ਦਾ ਸਮਾਂ ਦਰਜ ਕਰਦਿਆਂ ਭਾਰਤ ਲਈ ਸਿਲਵਰ ਮੈਡਲ ਜਿੱਤਿਆ। ਇਸ ਇਵੈਂਟ ਵਿੱਚ ਭਾਰਤ ਨੂੰ 44 ਸਾਲ ਬਾਅਦ ਮੈਡਲ ਮਿਲਿਆ ਹੈ।

ਇਸ ਤੋਂ ਪਹਿਲਾਂ 1982 ਦੇ ਦਿੱਲੀ ਏਸ਼ੀਅਨ ਗੇਮਜ਼ ਵਿੱਚ ਭਾਰਤ ਨੇ ਮੈਰਾਥਨ ਵਿੱਚ ਬ੍ਰੌਂਜ਼ ਮੈਡਲ ਜਿੱਤਿਆ ਸੀ। ਮੈਰਾਥਨ ਦੌੜ 42.195 ਕਿਲੋਮੀਟਰ ਦੀ ਹੁੰਦੀ ਹੈ, ਜਦਕਿ ਹਾਫ ਮੈਰਾਥਨ ਦੀ ਦੂਰੀ 21.097 ਕਿਲੋਮੀਟਰ ਹੁੰਦੀ ਹੈ। ਹੁਣ ਮਹਿਲਾ ਕਬੱਡੀ ਵਿੱਚ ਗੋਲਡ ਮੈਡਲ ਜਿੱਤਣ ਦੇ ਬਾਵਜੂਦ ਭਾਰਤ ਮੈਡਲ ਟੈਲੀ ਵਿੱਚ 12ਵੇਂ ਸਥਾਨ 'ਤੇ ਕਾਇਮ ਹੈ। ਭਾਰਤ ਦੇ ਕੁੱਲ ਮੈਡਲਾਂ ਦੀ ਗਿਣਤੀ 27 ਹੋ ਗਈ ਹੈ। ਇਨ੍ਹਾਂ ਵਿੱਚ 3 ਗੋਲਡ, 11 ਸਿਲਵਰ ਅਤੇ 13 ਬ੍ਰੌਂਜ਼ ਮੈਡਲ ਸ਼ਾਮਲ ਹਨ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+