ਏਸ਼ੀਅਨ ਗੇਮਜ਼ : ਤੀਰੰਦਾਜੀ 'ਚ ਭਾਰਤ ਨੂੰ 2 ਗੋਲ੍ਡ, ਚਿਕਿਤਾ ਤਨੀਪਾਰਥੀ ਨੇ ਕੀਤਾ ਕਮਾਲ, ਭਾਰਤ ਕੋਲ਼ ਹੁਣ ਤੱਕ 8 ਗੋਲ੍ਡ ਮੈਡਲ
21 ਸਾਲਾ ਭਾਰਤੀ ਤੀਰਅੰਦਾਜ਼ ਚਿਕਿਤਾ ਤਨੀਪਾਰਥੀ ਨੇ ਏਸ਼ੀਅਨ ਗੇਮਜ਼ ਵਿੱਚ ਬੁੱਧਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਰਫ਼ ਡੇਢ ਘੰਟੇ ਦੇ ਅੰਦਰ ਦੋ ਸੋਨ ਤਮਗੇ ਜਿੱਤ ਲਏ। ਇਸਦੇ ਨਾਲ ਹੀ ਭਾਰਤ ਨੂੰ ਮਿਲੇ ਗੋਲ੍ਡ ਮੈਡਲਸ ਦੀ ਗਿਣਤੀ 8 ਹੋ ਗਈ ਹੈ।
ਚਿਕਿਤਾ ਨੇ ਪਹਿਲਾਂ ਭਾਰਤੀ ਮਹਿਲਾ ਟੀਮ ਦੇ ਨਾਲ ਮਿਲ ਕੇ ਕੰਪਾਊਂਡ ਆਰਚਰੀ ਦੇ ਫਾਈਨਲ ਵਿੱਚ ਚੀਨ ਨੂੰ 238-234 ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ। ਇਸ ਤੋਂ ਬਾਅਦ ਮਿਕਸਡ ਟੀਮ ਇਵੈਂਟ ਦੇ ਫਾਈਨਲ ਵਿੱਚ ਚਿਕਿਤਾ ਨੇ ਸਾਹਿਲ ਰਾਜੇਸ਼ ਜਾਧਵ ਨਾਲ ਮਿਲ ਕੇ ਕੋਰੀਆ ਨੂੰ ਟਾਈਬ੍ਰੇਕ ਵਿੱਚ ਮਾਤ ਦਿੱਤੀ ਅਤੇ ਭਾਰਤ ਲਈ ਦੂਜਾ ਸੋਨ ਤਮਗਾ ਜਿੱਤਿਆ।

ਗੋਲਡ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਵਿੱਚ ਜੋਤੀ ਸੁਰੇਖਾ ਅਤੇ ਪ੍ਰਿਥਿਕਾ ਪ੍ਰਦੀਪ ਵੀ ਸ਼ਾਮਲ ਸਨ। ਮਿਕਸਡ ਟੀਮ ਵਿੱਚ ਸੋਨ ਤਮਗਾ ਜਿੱਤਣ ਦੇ ਨਾਲ ਚਿਕਿਤਾ ਅਤੇ ਸਾਹਿਲ ਨੂੰ 2028 ਓਲੰਪਿਕ ਦੇ ਤੀਰਅੰਦਾਜ਼ੀ ਕੰਪਾਊਂਡ ਮਿਕਸਡ ਟੀਮ ਇਵੈਂਟ ਲਈ ਕੋਟਾ ਵੀ ਮਿਲ ਗਿਆ ਹੈ।
8 ਵਿੱਚੋਂ 5 ਗੋਲਡ ਮਹਿਲਾਵਾਂ ਦੇ ਨਾਮ
ਭਾਰਤ ਨੇ ਹੁਣ ਤੱਕ ਏਸ਼ੀਅਨ ਗੇਮਜ਼ ਵਿੱਚ ਜਿੱਤੇ 8 ਸੋਨ ਤਮਗਿਆਂ ਵਿੱਚੋਂ 5 ਮਹਿਲਾ ਖਿਡਾਰੀਆਂ ਨੇ ਦਿਵਾਏ ਹਨ। ਬਾਕੀ 3 ਗੋਲਡ ਪੁਰਸ਼ ਕਬੱਡੀ ਟੀਮ ਨੇ ਜਿੱਤੇ ਹਨ। ਭਾਰਤ ਨੂੰ ਪਿਸਟਲ ਅਤੇ ਤੀਰਅੰਦਾਜ਼ੀ ਦੇ ਮਿਕਸਡ ਇਵੈਂਟ ਵਿੱਚ ਵੀ ਸੋਨ ਤਮਗੇ ਮਿਲੇ ਹਨ। ਭਾਰਤੀ ਮਹਿਲਾ ਟੀਮ ਨੇ ਏਸ਼ੀਅਨ ਗੇਮਜ਼ ਦੇ ਕੰਪਾਊਂਡ ਆਰਚਰੀ ਇਵੈਂਟ ਵਿੱਚ ਲਗਾਤਾਰ ਦੂਜੀ ਵਾਰ ਗੋਲਡ ਮੈਡਲ ਜਿੱਤਿਆ ਹੈ।
ਭਾਰਤ ਨੇ ਵਨਰਲਡ ਰਿਕਾਰਡ ਦੀ ਕੀਤੀ ਬਰਾਬਰੀ
ਭਾਰਤੀ ਮਹਿਲਾ ਕੰਪਾਊਂਡ ਆਰਚਰੀ ਟੀਮ ਨੇ ਫਾਈਨਲ ਵਿੱਚ 238 ਅੰਕ ਹਾਸਲ ਕੀਤੇ। ਇਸ ਦੇ ਨਾਲ ਹੀ ਭਾਰਤ ਨੇ ਇਸ ਇਵੈਂਟ ਦੇ ਵਰਲਡ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਇਹ ਰਿਕਾਰਡ ਦੱਖਣੀ ਕੋਰੀਆ ਦੇ ਨਾਮ ਸੀ, ਜਿਸ ਨੇ 2014 ਵਿੱਚ 238 ਅੰਕਾਂ ਨਾਲ ਇਹ ਰਿਕਾਰਡ ਬਣਾਇਆ ਸੀ।
ਭਾਰਤ ਦੀ ਸਟਾਰ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਏਸ਼ੀਅਨ ਗੇਮਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਿਲਾਵਾਂ ਦੇ 75 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ਵਿੱਚ ਜਿੱਤ ਦਰਜ ਕੀਤੀ ਹੈ। ਲਵਲੀਨਾ ਨੇ ਕਜ਼ਾਖਸਤਾਨ ਦੀ ਨਤਾਲਿਆ ਨੂੰ 3-2 ਦੇ ਫੈਸਲੇ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ।
ਇਹ ਦੂਜੀ ਵਾਰ ਹੈ ਜਦੋਂ ਲਵਲੀਨਾ ਏਸ਼ੀਅਨ ਗੇਮਜ਼ ਦੇ ਫਾਈਨਲ ਵਿੱਚ ਪਹੁੰਚੀ ਹੈ। ਹੁਣ ਉਨ੍ਹਾਂ ਕੋਲ ਸੋਨ ਤਮਗਾ ਜਿੱਤਣ ਦਾ ਮੌਕਾ ਹੈ। ਪਿਛਲੀਆਂ ਏਸ਼ੀਅਨ ਗੇਮਜ਼ ਵਿੱਚ ਲਵਲੀਨਾ ਸੋਨ ਤਮਗਾ ਜਿੱਤਣ ਤੋਂ ਖੁੰਝ ਗਈ ਸੀ। ਹੁਣ ਭਾਰਤੀ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਫਾਈਨਲ ਮੁਕਾਬਲੇ 'ਤੇ ਹਨ, ਜਿੱਥੇ ਲਵਲੀਨਾ ਗੋਲਡ ਮੈਡਲ ਜਿੱਤਣ ਲਈ ਰਿੰਗ ਵਿੱਚ ਉਤਰੇਗੀ।
ਏਸ਼ੀਅਨ ਗੇਮਜ਼ ਦੇ 11ਵੇਂ ਦਿਨ ਕੁੱਲ 24 ਸੋਨ ਤਮਗਿਆਂ ਲਈ ਮੁਕਾਬਲੇ ਹੋ ਰਹੇ ਹਨ। ਫਿਲਹਾਲ ਭਾਰਤ ਨੇ 8 ਗੋਲਡ, 21 ਸਿਲਵਰ ਅਤੇ 25 ਬ੍ਰਾਂਜ਼ ਸਮੇਤ ਕੁੱਲ 54 ਤਮਗੇ ਜਿੱਤ ਲਏ ਹਨ।


Click it and Unblock the Notifications
