FIDE Excellence Awards: ਦਿਵਿਆ ਦੇਸ਼ਮੁਖ ਬਣੀ Best Female Chess Player, ਭਾਰਤੀ ਸ਼ਤਰੰਜ ਦਾ ਰਿਹਾ ਦਬਦਬਾ

ਭਾਰਤੀ ਸ਼ਤਰੰਜ ਗ੍ਰੈਂਡਮਾਸਟਰ ਦਿਵਿਆ ਦੇਸ਼ਮੁਖ ਨੂੰ FIDE Excellence Awards ਵਿੱਚ ਬੈਸਟ ਚੈੱਸ ਪਲੇਅਰ (ਫੀਮੇਲ) ਚੁਣਿਆ ਗਿਆ ਹੈ। ਪਿਛਲੇ ਇੱਕ ਸਾਲ ਦੌਰਾਨ ਵੂਮੈਨਜ਼ ਵਰਲਡ ਕੱਪ ਵਿੱਚ ਉਨ੍ਹਾਂ ਦੇ ਸ਼ਾਨਦਾਰ ਖਿਤਾਬੀ ਪ੍ਰਦਰਸ਼ਨ ਨੂੰ ਦੇਖਦੇ ਹੋਏ ਇਹ ਸਨਮਾਨ ਦਿੱਤਾ ਗਿਆ।

ਉਜ਼ਬੇਕਿਸਤਾਨ ਦੇ ਜਾਵੋਖਿਰ ਸਿੰਦਾਰੋਵ ਨੂੰ ਬੈਸਟ ਚੈੱਸ ਪਲੇਅਰ (ਮੇਲ) ਚੁਣਿਆ ਗਿਆ। ਸਮਰਕੰਦ ਵਿੱਚ ਹੋਏ 46ਵੇਂ ਚੈੱਸ ਓਲੰਪਿਆਡ ਤੋਂ ਬਾਅਦ ਕਰਵਾਏ ਗਏ FIDE Excellence Awards ਵਿੱਚ ਭਾਰਤੀ ਸ਼ਤਰੰਜ ਦਾ ਦਬਦਬਾ ਦੇਖਣ ਨੂੰ ਮਿਲਿਆ। ਓਪਨ ਅਤੇ ਵੂਮੈਨਜ਼ ਨੈਸ਼ਨਲ ਟੀਮਾਂ ਨੇ ਸਾਰੇ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਵੱਧ ਕਮਬਾਈਂਡ ਪੁਆਇੰਟ ਹਾਸਲ ਕੀਤੇ, ਜਿਸ ਕਾਰਨ ਭਾਰਤ ਨੂੰ ਬੈਸਟ ਟੀਮ ਚੁਣਿਆ ਗਿਆ।

divya deshmukh

ਇਸ ਦੇ ਨਾਲ ਹੀ ਆਲ ਇੰਡੀਆ ਚੈੱਸ ਫੈਡਰੇਸ਼ਨ (AICF) ਨੂੰ ਬੈਸਟ ਫੈਡਰੇਸ਼ਨ ਕੈਟੇਗਰੀ ਵਿੱਚ ਤੀਜਾ ਸਥਾਨ ਮਿਲਿਆ। ਭਾਰਤ ਨੇ ਲਗਾਤਾਰ ਤੀਜੀ ਵਾਰ ਨੋਨਾ ਗੈਪ੍ਰਿੰਦਾਸ਼ਵਿਲੀ ਟਰਾਫੀ ਆਪਣੇ ਨਾਮ ਕੀਤੀ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ 2022 ਵਿੱਚ ਚੇਨਈ ਅਤੇ 2024 ਵਿੱਚ ਬੁਡਾਪੈਸਟ ਵਿੱਚ ਹੋਏ ਚੈੱਸ ਓਲੰਪਿਆਡ ਵਿੱਚ ਵੀ ਇਹ ਟਰਾਫੀ ਜਿੱਤੀ ਸੀ।

ਸਮਰਕੰਦ ਵਿੱਚ ਭਾਰਤੀ ਓਪਨ ਟੀਮ ਨੇ ਸਿਲਵਰ ਮੈਡਲ, ਜਦਕਿ ਵੂਮੈਨਜ਼ ਟੀਮ ਨੇ ਬ੍ਰਾਂਜ਼ ਮੈਡਲ ਜਿੱਤਿਆ। ਇਸ ਤੋਂ ਇਲਾਵਾ ਭਾਰਤੀ ਖਿਡਾਰੀਆਂ ਨੇ ਟੂਰਨਾਮੈਂਟ ਵਿੱਚ ਕੁੱਲ 6 ਵਿਅਕਤੀਗਤ ਮੈਡਲ ਵੀ ਆਪਣੇ ਨਾਮ ਕੀਤੇ। AICF ਦੇ ਪ੍ਰਧਾਨ ਨਿਤਿਨ ਨਾਰੰਗ ਨੇ ਭਾਰਤੀ ਟੀਮ ਦੀ ਉਪਲਬਧੀ 'ਤੇ ਕਿਹਾ ਕਿ ਇਹ ਭਾਰਤ ਅਤੇ ਭਾਰਤੀ ਸ਼ਤਰੰਜ ਲਈ ਬੇਹੱਦ ਮਾਣ ਵਾਲਾ ਪਲ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਤੀਜੀ ਵਾਰ ਨੋਨਾ ਗੈਪ੍ਰਿੰਦਾਸ਼ਵਿਲੀ ਟਰਾਫੀ ਜਿੱਤਣਾ, ਓਪਨ ਸੈਕਸ਼ਨ ਵਿੱਚ ਸਿਲਵਰ, ਵੂਮੈਨਜ਼ ਸੈਕਸ਼ਨ ਵਿੱਚ ਬ੍ਰਾਂਜ਼ ਅਤੇ 6 ਵਿਅਕਤੀਗਤ ਮੈਡਲ ਜਿੱਤਣਾ ਵੱਡੀ ਉਪਲਬਧੀ ਹੈ।

ਗੁਕੇਸ਼ ਤੇ ਵੈਸ਼ਾਲੀ 'ਤੇ ਰਹਿਣਗੀਆਂ ਨਜ਼ਰਾਂ

ਸਮਰਕੰਦ ਦੀ ਕਾਮਯਾਬੀ ਤੋਂ ਬਾਅਦ ਹੁਣ ਭਾਰਤੀ ਸ਼ਤਰੰਜ ਦੇ ਸਾਹਮਣੇ ਦੋ ਵੱਡੇ ਵਰਲਡ ਚੈਂਪੀਅਨਸ਼ਿਪ ਮੁਕਾਬਲੇ ਹਨ। ਡੀ. ਗੁਕੇਸ਼ ਨਵੰਬਰ ਵਿੱਚ ਜਿਨੇਵਾ ਵਿਖੇ ਆਪਣੇ ਵਰਲਡ ਚੈਂਪੀਅਨਸ਼ਿਪ ਖਿਤਾਬ ਦਾ ਬਚਾਅ ਕਰਨਗੇ। ਉੱਥੇ ਹੀ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਆਰ. ਵੈਸ਼ਾਲੀ ਵੂਮੈਨਜ਼ ਵਰਲਡ ਚੈਂਪੀਅਨਸ਼ਿਪ ਦੇ ਟਾਈਟਲ ਮੈਚ ਵਿੱਚ ਚੁਣੌਤੀ ਪੇਸ਼ ਕਰਨਗੇ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+