ਲਵਲੀਨਾ ਦਾ ਸੋਨ ਤਮਗੇ ਵਾਲਾ ਪੰਚ! ਚੀਨ ਦੀ ਖਿਡਾਰਨ ਨੂੰ ਹਰਾ ਕੇ ਜਿੱਤਿਆ ਗੋਲ੍ਡ, ਹੁਣ ਤੱਕ ਭਾਰਤ ਕੋਲ਼ 12 ਸੋਨ ਤਮਗੇ

ਸਟਾਰ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਏਸ਼ੀਅਨ ਗੇਮਜ਼ ਵਿੱਚ ਆਪਣੇ ਕਰੀਅਰ ਦਾ ਪਹਿਲਾ ਗੋਲਡ ਮੈਡਲ ਜਿੱਤ ਲਿਆ ਹੈ। ਉਨ੍ਹਾਂ ਨੇ ਮਹਿਲਾਵਾਂ ਦੀ 75 ਕਿਲੋਗ੍ਰਾਮ ਵਜ਼ਨ ਸ਼੍ਰੇਣੀ ਦੇ ਫਾਈਨਲ ਵਿੱਚ ਚੀਨ ਦੀ ਬਾਓ ਜਿਆਈ ਨੂੰ 5-0 ਨਾਲ ਹਰਾ ਕੇ ਸੋਨ ਤਮਗਾ ਆਪਣੇ ਨਾਮ ਕੀਤਾ।

28 ਸਾਲਾ ਲਵਲੀਨਾ ਏਸ਼ੀਅਨ ਗੇਮਜ਼ ਵਿੱਚ ਬਾਕਸਿੰਗ ਦਾ ਗੋਲਡ ਮੈਡਲ ਜਿੱਤਣ ਵਾਲੀ ਦੂਜੀ ਭਾਰਤੀ ਮਹਿਲਾ ਮੁੱਕੇਬਾਜ਼ ਬਣ ਗਈ ਹੈ। ਇਸ ਤੋਂ ਪਹਿਲਾਂ ਮੈਰੀ ਕੌਮ ਨੇ 2014 ਵਿੱਚ ਏਸ਼ੀਅਨ ਗੇਮਜ਼ ਵਿੱਚ ਚੈਂਪੀਅਨ ਬਣ ਕੇ ਗੋਲਡ ਮੈਡਲ ਜਿੱਤਿਆ ਸੀ।

lavlina won gold

ਮਹਿਲਾ ਆਰਚਰੀ ਟੀਮ ਨੇ ਵੀ ਰਚਿਆ ਇਤਿਹਾਸ

ਭਾਰਤ ਦੀ ਮਹਿਲਾ ਆਰਚਰੀ ਟੀਮ ਨੇ ਵੀ ਏਸ਼ੀਅਨ ਗੇਮਜ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਰਿਕਰਵ ਕੈਟੇਗਰੀ ਵਿੱਚ ਗੋਲਡ ਮੈਡਲ ਜਿੱਤਿਆ। ਅੰਕਿਤਾ ਭਗਤ, ਕੀਰਤੀ ਅਤੇ ਕੁਮਕੁਮ ਦੀ ਟੀਮ ਨੇ ਫਾਈਨਲ ਵਿੱਚ ਦੱਖਣੀ ਕੋਰੀਆ ਨੂੰ 5-3 ਨਾਲ ਹਰਾ ਕੇ ਸੋਨ ਤਮਗਾ ਆਪਣੇ ਨਾਮ ਕੀਤਾ।

ਭਾਰਤ ਦੀ ਝੋਲੀ ਵਿੱਚ 70 ਮੈਡਲ

ਜਾਪਾਨ ਦੇ ਨਾਗੋਯਾ ਵਿੱਚ ਚੱਲ ਰਹੀਆਂ ਖੇਡਾਂ ਦੇ 13ਵੇਂ ਦਿਨ ਤੱਕ ਭਾਰਤ ਨੇ 12 ਗੋਲਡ ਸਮੇਤ ਕੁੱਲ 70 ਮੈਡਲ ਜਿੱਤ ਲਏ ਹਨ। ਇਸ ਦੇ ਨਾਲ ਭਾਰਤ ਮੈਡਲ ਟੈਲੀ ਵਿੱਚ ਛੇਵੇਂ ਸਥਾਨ 'ਤੇ ਪਹੁੰਚ ਗਿਆ ਹੈ। ਰਿਕਰਵ ਮਿਕਸਡ ਟੀਮ ਦੇ ਫਾਈਨਲ ਵਿੱਚ ਭਾਰਤ ਨੂੰ ਚੀਨ ਦੇ ਖ਼ਿਲਾਫ਼ 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਕੁਮਕੁਮ ਮੋਹੋਦ ਅਤੇ ਧੀਰਜ ਬੋਮਮਦੇਵਰਾ ਦੀ ਜੋੜੀ ਨੇ ਸਿਲਵਰ ਮੈਡਲ ਜਿੱਤਿਆ।

ਚੌਥੇ ਸੈੱਟ ਵਿੱਚ ਭਾਰਤ ਨੇ ਕੁਮਕੁਮ ਦੇ 9 ਅਤੇ 10, ਜਦਕਿ ਧੀਰਜ ਦੇ 9 ਅਤੇ 9 ਅੰਕਾਂ ਦੀ ਮਦਦ ਨਾਲ ਕੁੱਲ 37 ਅੰਕ ਬਣਾਏ। ਚੀਨ ਨੂੰ ਜਿੱਤ ਲਈ ਆਖਰੀ ਦੋ ਤੀਰਾਂ ਵਿੱਚ 19 ਅੰਕਾਂ ਦੀ ਲੋੜ ਸੀ। ਚੀਨ ਦੀ ਝੂ ਜਿੰਗਈ ਨੇ 9 ਅੰਕ ਹਾਸਲ ਕੀਤੇ, ਜਦਕਿ ਲੀ ਮੇਂਗਕੀ ਨੇ ਆਖਰੀ ਤੀਰ 'ਤੇ 10 ਅੰਕ ਲੈ ਕੇ ਚੀਨ ਦੀ ਜਿੱਤ ਪੱਕੀ ਕਰ ਦਿੱਤੀ। ਇਸ ਦੇ ਨਾਲ ਚੀਨ ਨੇ ਸੈੱਟ ਜਿੱਤ ਕੇ ਗੋਲਡ ਮੈਡਲ ਆਪਣੇ ਨਾਮ ਕੀਤਾ ਅਤੇ ਭਾਰਤ ਨੂੰ ਸਿਲਵਰ ਮੈਡਲ ਨਾਲ ਸੰਤੋਸ਼ ਕਰਨਾ ਪਿਆ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+