ਮਹਿਲਾ ਹਾਕੀ 'ਚ ਭਾਰਤ ਨੂੰ 44 ਸਾਲ ਬਾਅਦ Gold, ਫ਼ਾਈਨਲ 'ਚ ਚੀਨ ਨੂੰ ਹਰਾ ਕੇ ਕੀਤਾ ਗੋਲ੍ਡ 'ਤੇ ਕਬਜ਼ਾ
ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਅਨ ਗੇਮਜ਼ ਵਿੱਚ 44 ਸਾਲ ਬਾਅਦ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਟੀਮ ਨੇ ਫਾਈਨਲ ਮੁਕਾਬਲੇ ਵਿੱਚ ਚੀਨ ਨੂੰ 1-0 ਨਾਲ ਹਰਾਇਆ। ਭਾਰਤ ਲਈ ਇਕਲੌਤਾ ਗੋਲ ਲਾਲਰੇਮਸਿਆਮੀ ਨੇ ਕੀਤਾ।
ਇਸ ਤੋਂ ਪਹਿਲਾਂ ਭਾਰਤੀ ਮਹਿਲਾ ਹਾਕੀ ਟੀਮ ਨੇ 1982 ਵਿੱਚ ਸਾਊਥ ਕੋਰੀਆ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ ਸੀ। ਹੁਣ 44 ਸਾਲ ਬਾਅਦ ਟੀਮ ਨੇ ਮੁੜ ਏਸ਼ੀਅਨ ਗੇਮਜ਼ ਵਿੱਚ ਸੋਨੇ ਦਾ ਤਮਗਾ ਆਪਣੇ ਨਾਮ ਕੀਤਾ ਹੈ।

ਮਹਿਲਾ ਹਾਕੀ ਟੀਮ ਦੀ ਇਸ ਜਿੱਤ ਦੇ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਲਾਸ ਏਂਜਲਸ 2028 ਓਲੰਪਿਕ ਲਈ ਸਿੱਧਾ ਕੁਆਲੀਫਾਈ ਵੀ ਕਰ ਲਿਆ ਹੈ। 2024 ਪੈਰਿਸ ਓਲੰਪਿਕ ਲਈ ਭਾਰਤੀ ਟੀਮ ਕੁਆਲੀਫਾਈ ਨਹੀਂ ਕਰ ਸਕੀ ਸੀ। ਇਸ ਤੋਂ ਪਹਿਲਾਂ ਟੋਕੀਓ ਓਲੰਪਿਕ 2020 ਵਿੱਚ ਭਾਰਤੀ ਮਹਿਲਾ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ ਸੀ।
ਚੀਨ ਨੂੰ ਨਹੀਂ ਮਿਲਿਆ ਬਰਾਬਰੀ ਦਾ ਮੌਕਾ
ਮੁਕਾਬਲੇ ਦੇ ਪਹਿਲੇ ਹਾਫ਼ ਦੇ ਅੰਤ ਤੱਕ ਭਾਰਤ 1-0 ਨਾਲ ਅੱਗੇ ਸੀ। ਇਸ ਦੌਰਾਨ ਚੀਨ ਨੂੰ ਪੈਨਲਟੀ ਸਟ੍ਰੋਕ ਵੀ ਮਿਲਿਆ, ਪਰ ਭਾਰਤੀ ਗੋਲਕੀਪਰ ਸਵਿਤਾ ਪੂਨੀਆ ਨੇ ਸ਼ਾਨਦਾਰ ਬਚਾਅ ਕਰਦਿਆਂ ਚੀਨ ਨੂੰ ਬਰਾਬਰੀ ਕਰਨ ਤੋਂ ਰੋਕ ਦਿੱਤਾ।
ਪਹਿਲਾ ਕੁਆਰਟਰ ਖਤਮ ਹੋਣ ਤੱਕ ਵੀ ਭਾਰਤ 1-0 ਨਾਲ ਅੱਗੇ ਸੀ। ਚੀਨ ਕੋਲ ਗੇਂਦ ਦਾ ਕਬਜ਼ਾ ਜ਼ਿਆਦਾ ਰਿਹਾ, ਪਰ ਲਾਲਰੇਮਸਿਆਮੀ ਦੇ ਗੋਲ ਨੇ ਭਾਰਤ ਨੂੰ ਬੜ੍ਹਤ ਦਿਵਾਈ। ਆਖਰਕਾਰ ਭਾਰਤ ਨੇ ਇਹ ਬੜ੍ਹਤ ਬਰਕਰਾਰ ਰੱਖਦਿਆਂ ਫਾਈਨਲ 1-0 ਨਾਲ ਜਿੱਤ ਲਿਆ।


Click it and Unblock the Notifications
