ਪੰਜਾਬ 'ਚ ED ਦੀ ਰੇਡ ਮੋਦੀ ਸਰਕਾਰ ਦੀ ਘਟੀਆ ਸਿਆਸਤ - AAP, ਮਨੀਸ਼ ਸਿਸੋਦੀਆ ਨੇ ED ਨੂੰ ਦੱਸਿਆ "ਮੋਦੀ ਸਰਕਾਰ ਦੀ ਲੁਟੇਰੀ ਫੌਜ਼"

ਪੰਜਾਬ ਵਿੱਚ ਪਿਛਲੇ 2 ਦਿਨਾਂ ਤੋਂ ਜਾਰੀ ED ਦੀ ਰੇਡ ਨੂੰ ਲੈ ਕੇ ਆਮ ਆਦਮੀ ਪਾਰਟੀ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਆਪ ਨੇ ਇਸਨੂੰ ਚੋਣਾਂ ਤੋਂ ਪਹਿਲਾਂ BJP ਦੀ ਘਟੀਆ ਸਿਆਸਤ ਦੱਸਿਆ ਹੈ। ਪੰਜਾਬ ਅੰਦਰ ED ਦੀ ਰੇਡ ਦੇ ਖਿਲਾਫ਼ ਅੱਜ 'ਆਪ' ਦੇ ਸੈਂਕੜੇ ਵਰਕਰ ਮੋਹਾਲੀ 'ਚ ਇਕੱਠੇ ਹੋਏ।

ਇੱਥੇ GMADA ਦੇ ਦਫ਼ਤਰ ਬਾਹਰ ਆਪ ਵਰਕਰਾਂ ਨੇ ED ਦੀ ਕਾਰਵਾਈ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੁਲਿਸ ਨਾਲ ਆਪ ਵਰਕਰਾਂ ਦੀ ਝੜੱਪ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਦੱਸ ਦਈਏ ਕਿ ਅੱਜ ਵੀ GMADA ਦਫ਼ਤਰ 'ਚ ਅੱਜ ਤੀਜੇ ਦਿਨ ਵੀ ED ਦੀ ਰੇਡ ਜਾਰੀ ਹੈ। ਏਜੰਸੀ ਨੇ ਦਫ਼ਤਰ ਦੇ 3 ਫਲੋਰ ਸੀਲ ਕਰ ਦਿੱਤੇ ਹਨ, ਅਫਸਰਾਂ ਅਤੇ ਵਰਕਰਾਂ ਨੂੰ ਵੀ ਰੋਕਿਆ ਹੋਇਆ ਹੈ। ਦਫ਼ਤਰ ਦੇ ਬਾਹਰ CRPF ਦੀ ਤਾਇਨਾਤੀ ਹੈ।

aap protest against ED raid

ED ਦੀ ਇਸ ਰੇਡ ਨੂੰ ਲੈ ਕੇ ਆਪ ਸਰਕਾਰ ਦੇ ਮੰਤਰੀ ਹਰਪਾਲ ਚੀਮਾ ਅਤੇ ਹਰਜੋਤ ਬੈਂਸ ਦਾ ਬਿਆਨ ਵੀ ਸਾਹਮਣੇ ਆਇਆ ਹੈ। ਦੋਵਾਨ ਆਗੂਆਂ ਨੇ ED ਦੀ ਇਸ ਕਾਰਵਾਈ ਨੂੰ ਗ਼ਲਤ ਕਰਾਰ ਦਿੱਤਾ ਹੈ। ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਇਸ ਮਾਮਲੇ 'ਚ ਬੋਲਦਿਆਂ ਕਿਹਾ ਕਿ ਜਦੋਂ ਕਿਸੇ ਸੂਬੇ ਵਿੱਚ ਚੋਣਾਂ ਹੁੰਦੀਆਂ ਹਨ ਤਾਂ ਮੋਦੀ ਸਰਕਾਰ ਵੱਲੋਂ ਕੇਂਦਰੀ ਏਜੰਸੀਆਂ ਦੀ ਵਰਤੋਂ ਰਾਹੀਂ ਵਿਰੋਧੀ ਸਿਆਸੀ ਆਗੂਆਂ ਅਤੇ ਪਾਰਟੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਉਨ੍ਹਾਂ ਦਿੱਲੀ, ਪੱਛਮੀ ਬੰਗਾਲ ਅਤੇ ਬਿਹਾਰ ਦੀਆਂ ਚੋਣਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਵਿਰੋਧੀ ਧਿਰ ਦੀਆਂ ਸਰਕਾਰਾਂ ਨੂੰ ਨਿਸ਼ਾਨਾ ਬਣਾਉਣ ਲਈ ਏਜੰਸੀਆਂ ਦੀ ਕਾਰਵਾਈ ਕੀਤੀ ਜਾਂਦੀ ਹੈ।

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੀ ED ਦੀ ਇਸ ਕਾਰਵਾਈ 'ਤੇ ਸਵਾਲ ਚੁੱਕੇ ਹਨ। ਮੰਤਰੀ ਹਰਜੋਤ ਬੈਂਸ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਕੇਂਦਰੀ ਜਾਂਚ ਏਜੰਸੀ (ED) ਨੂੰ ਹਥਿਆਰ ਵਜੋਂ ਵਰਤ ਕੇ ਪੰਜਾਬ ਦੇ ਵਿਕਾਸ ਕਾਰਜਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੰਜਾਬ 'ਚ ਰੇਡ ਦਾ ਅੱਜ ਤੀਜਾ ਦਿਨ

-ਮੋਹਾਲੀ ਸਥਿਤ ਗਮਾਡਾ ਦਫ਼ਤਰ ਵਿੱਚ ਮੰਗਲਵਾਰ (22 ਸਤੰਬਰ) ਸਵੇਰੇ ED ਦੀਆਂ ਟੀਮਾਂ ਨੇ ਛਾਪੇਮਾਰੀ ਕੀਤੀ ਸੀ। ਅੱਜ ਰੇਡ ਦਾ ਤੀਜਾ ਦਿਨ ਹੈ ਅਤੇ ਕਾਰਵਾਈ ਅਜੇ ਵੀ ਜਾਰੀ ਹੈ।

- ਮੰਗਲਵਾਰ ਰਾਤ ਨੂੰ ED ਨੇ ਚੰਡੀਗੜ੍ਹ ਸਥਿਤ ਇੱਕ IAS ਅਧਿਕਾਰੀ ਦੀ ਕੋਠੀ 'ਤੇ ਵੀ ਛਾਪਾ ਮਾਰਿਆ। ਇਹ ਅਧਿਕਾਰੀ ਪਹਿਲਾਂ ਗਮਾਡਾ ਦੇ ਚੀਫ਼ ਐਡਮਿਨਿਸਟ੍ਰੇਟਰ ਰਹਿ ਚੁੱਕੇ ਹਨ।

- ਬੁੱਧਵਾਰ ਦੁਪਹਿਰ ED ਦੀ ਟੀਮ ਲੁਧਿਆਣਾ ਵਿੱਚ ਪੰਜਾਬ ਦੇ ਮੰਤਰੀ ਹਰਦੀਪ ਮੁੰਡੀਆਂ ਦੇ ਭਤੀਜੇ ਦੇ ਘਰ ਵੀ ਪਹੁੰਚੀ। ED ਸੂਤਰਾਂ ਮੁਤਾਬਕ ਭਤੀਜੇ ਦੇ ਖਾਤੇ ਵਿੱਚ ਕੁਝ ਸ਼ੱਕੀ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਸੀ ਅਤੇ ਇੱਥੇ ਦੇਰ ਰਾਤ ਤੱਕ ਜਾਂਚ ਜਾਰੀ ਰਹੀ। 'ਆਪ' ਦਾ ਦਾਅਵਾ ਹੈ ਕਿ ਇੱਥੋਂ ED ਨੂੰ ਕੁੱਝ ਵੀ ਨਹੀਂ ਮਿਲਿਆ।

- ਇਸ ਤੋਂ ਇਲਾਵਾ ਬੁੱਧਵਾਰ ਦੇਰ ਰਾਤ ਚੰਡੀਗੜ੍ਹ ਵਿੱਚ ਦਿੱਲੀ ਦੇ ਸਾਬਕਾ ਮੰਤਰੀ ਸਤਿੰਦਰ ਜੈਨ ਦੇ ਨਾਮ 'ਤੇ ਅਲਾਟ ਕੋਠੀ ਵਿੱਚ ਵੀ ED ਵੱਲੋਂ ਛਾਪੇਮਾਰੀ ਕੀਤੀ ਗਈ। ਉਸ ਸਮੇਂ ਸਤਿੰਦਰ ਜੈਨ ਉੱਥੇ ਮੌਜੂਦ ਨਹੀਂ ਸਨ। AAP ਨੇ ਦੋਸ਼ ਲਗਾਇਆ ਕਿ ED ਦੀ ਟੀਮ ਤਾਲੇ ਤੋੜ ਕੇ ਘਰ ਵਿੱਚ ਦਾਖ਼ਲ ਹੋਈ। ਹਾਲਾਂਕਿ ਇਸ ਕੋਠੀ ਤੋਂ ਕਿਸੇ ਬਰਾਮਦਗੀ ਬਾਰੇ ED ਵੱਲੋਂ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ED ਵਾਲੇ 'ਮੋਦੀ' ਦੀ ਲੁਟੇਰੀ ਫ਼ੌਜ - ਮਨੀਸ਼ ਸਿਸੋਦੀਆ

ਇਸ ਪੂਰੇ ਮਾਮਲੇ ਨੂੰ ਲੈਕੇ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਦਾ ਬਿਆਨ ਵੀ ਸਾਹਮਣੇ ਆਇਆ ਹੈ। ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਮਨੀਸ਼ ਸਿਸੋਦੀਆ ਨੇ ਲਿਖਿਆ ਹੈ ਕਿ "ED ਵਾਲੇ ਅੱਜਕਲ ਮੋਦੀ ਦੀ ਲੁਟੇਰੀ ਫ਼ੌਜ ਵਾਂਗ ਕੰਮ ਕਰ ਰਹੇ ਹਨ। ਤਾਲੇ ਤੋੜ ਕੇ ਲੋਕਾਂ ਦੇ ਘਰਾਂ 'ਚ ਵੜ ਦੇ ਨੇ ਪਰ ਇਨ੍ਹਾਂ ਨੂੰ ਮਿਲ ਕੁੱਝ ਵੀ ਨਹੀਂ ਰਿਹਾ"

ਇਸ ਦੌਰਾਨ ਬੁੱਧਵਾਰ ਦੇਰ ਰਾਤ ਪੂਰੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਹਾਈ ਕੋਰਟ ਦਾ ਰੁਖ ਕੀਤਾ ਅਤੇ ਤੁਰੰਤ ਸੁਣਵਾਈ ਦੀ ਮੰਗ ਕੀਤੀ। ਇਸ ਪਟੀਸ਼ਨ 'ਤੇ ਹਾਈ ਕੋਰਟ ਨੇ ED ਦੀ ਛਾਪੇਮਾਰੀ ਦੀ ਨਿਗਰਾਨੀ ਲਈ ਵਾਰੰਟ ਅਫਸਰ ਨਿਯੁਕਤ ਕੀਤਾ ਹੈ। ਵਾਰੰਟ ਅਫਸਰ ਨੂੰ ਮੌਕੇ 'ਤੇ ਜਾ ਕੇ ਛਾਪੇਮਾਰੀ ਦੀ ਸਥਿਤੀ ਦਾ ਜਾਇਜ਼ਾ ਲੈਣ ਅਤੇ ਇਸ ਸਬੰਧੀ ਰਿਪੋਰਟ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+