ਮੋਹਾਲੀ ਦੇ GMADA ਦਫ਼ਤਰ ’ਚ ED ਦੀ ਰੇਡ, ₹150 ਕਰੋੜ ਦੇ CLU ਘਪਲੇ ਮਾਮਲੇ ’ਚ ਦਸਤਾਵੇਜ਼ਾਂ ਦੀ ਜਾਂਚ!
ਮੋਹਾਲੀ ਸਥਿਤ ਗਮਾਡਾ (GMADA) ਦੇ ਦਫ਼ਤਰ ਵਿੱਚ ਮੰਗਲਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਛਾਪੇਮਾਰੀ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ, ED ਦੀਆਂ ਟੀਮਾਂ ਤਿੰਨ ਗੱਡੀਆਂ ਵਿੱਚ GMADA ਦਫ਼ਤਰ ਪਹੁੰਚੀਆਂ।
ਇਸ ਕਾਰਵਾਈ ਵਿੱਚ ਜਲੰਧਰ, ਚੰਡੀਗੜ੍ਹ ਅਤੇ ਦਿੱਲੀ ਦੀਆਂ ਟੀਮਾਂ ਸ਼ਾਮਲ ਦੱਸੀਆਂ ਜਾ ਰਹੀਆਂ ਹਨ। ED ਦੀਆਂ ਟੀਮਾਂ ਨੇ ਦਫ਼ਤਰ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਮਾਮਲੇ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਹਾਲਾਂਕਿ, ਇਸ ਕਾਰਵਾਈ ਨੂੰ ਲੈ ਕੇ ED ਵੱਲੋਂ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ।

₹150 ਕਰੋੜ ਦੇ CLU ਮਾਮਲੇ ਦੀ ਜਾਂਚ
ਜਾਣਕਾਰੀ ਮੁਤਾਬਕ, ED ਵੱਲੋਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਵਿੱਚ ਕਥਿਤ ਤੌਰ 'ਤੇ ਹੋਏ ਕਰੀਬ ₹150 ਕਰੋੜ ਦੇ ਚੇਂਜ ਆਫ਼ ਲੈਂਡ ਯੂਜ਼ (CLU) ਘਪਲੇ ਅਤੇ ਫੀਸ ਚੂਕ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਜਾਂਚ ਦੇ ਘੇਰੇ ਵਿੱਚ ਨਿਊ ਚੰਡੀਗੜ੍ਹ ਸਥਿਤ ਸਨਟੈਕ ਸਿਟੀ ਸਮੇਤ ਕਈ ਪ੍ਰੋਜੈਕਟ ਸ਼ਾਮਲ ਦੱਸੇ ਜਾ ਰਹੇ ਹਨ।
ਪਹਿਲਾਂ ਵੀ ਦੋ ਬਿਲਡਰਾਂ ਦੇ ਟਿਕਾਣਿਆਂ 'ਤੇ ਹੋ ਚੁੱਕੀ ਹੈ ਰੇਡ
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਸਬੰਧਤ ਮਾਮਲੇ ਵਿੱਚ ਪਿਛਲੇ ਸਮੇਂ ਦੌਰਾਨ ED ਵੱਲੋਂ ਦੋ ਬਿਲਡਰਾਂ ਦੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਗਈ ਸੀ। ਹੁਣ GMADA ਦਫ਼ਤਰ ਵਿੱਚ ਹੋ ਰਹੀ ਕਾਰਵਾਈ ਨੂੰ ਵੀ ਇਸੇ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਫਿਲਹਾਲ ED ਦੀ ਅਧਿਕਾਰਤ ਪੁਸ਼ਟੀ ਦੀ ਉਡੀਕ ਹੈ।


Click it and Unblock the Notifications
