ਅਕਾਲੀ ਦਲ-BJP ਗਠਜੋੜ 'ਤੇ ਕੇਜਰੀਵਾਲ ਦਾ ਵੱਡਾ ਬਿਆਨ, ਬਲਤੇਜ ਪੰਨੂ ਵੀ ਬੋਲੇ- ਇਹ ਗਠਜੋੜ ਨਹੀਂ 'ਠੱਗਜੋੜ' ਹੈ

ਅਕਾਲੀ ਦਲ ਅਤੇ ਬੀਜੇਪੀ ਦੇ ਪੰਜਾਬ ਅੰਦਰ ਗਠਜੋੜ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਬਲਤੇਜ਼ ਪੰਨੂ ਨੇ ਤਿੱਖਾ ਨਿਸ਼ਾਨਾ ਵਿਨ੍ਹਦਿਆਂ ਕਈ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਇਹ ਗਠਜੋੜ ਨਹੀਂ ਸਗੋਂ ਠੱਗਜੋੜ ਹੈ।

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਇਸ ਗਠਜੋੜ ਨੂੰ ਲੈ ਕੇ ਅਕਾਲੀ ਦਲ ਅਤੇ ਬੀਜੇਪੀ ਨੂੰ ਨਿਸ਼ਾਨੇ 'ਤੇ ਲਿਆ। ਉਨ੍ਹਾਂ ਕਿਹਾ ਕਿ ਇਹ ਸਬ ਸਿਆਸਤ ਲਈ ਅਤੇ ਲੋਕਾਂ 'ਤੇ ਰਾਜ ਕਰਨ ਲਈ ਗਠਜੋੜ ਕਰਦੇ ਹਨ।

aap on alliance

ਇਹ ਗਠਜੋੜ ਸਿਰਫ਼ ਸੱਤਾ ਲਈ ਕਰਦੇ ਹਨ - ਅਰਵਿੰਦ ਕੇਜਰੀਵਾਲ

ਦਿੱਲੀ ਦੇ ਇਤਿਹਾਸਕ ਰਕਾਬਗੰਜ ਗੁਰਦੁਆਰਾ ਸਾਹਿਬ ਵਿਖੇ ਗੁਰੂਪੁਰਬ ਮੌਕੇ ਨਤਮਸਤਕ ਹੋਣ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਸਮੁੱਚੀ ਸੰਗਤ ਨੂੰ ਗੁਰੂਪੁਰਬ ਦੀਆਂ ਵਧਾਈਆਂ ਦਿੱਤੀਆਂ। ਜਦੋਂ ਉਨ੍ਹਾਂ ਨੂੰ ਬੀਜੇਪੀ ਅਤੇ ਅਕਾਲੀ ਦਲ ਦੇ ਗਠਜੋੜ ਵਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਸੱਬ ਦਾ ਗਠਜੋੜ ਲੋਕਾਂ ਨੂੰ ਠੱਗਣ ਲਈ ਹੈ। ਕੇਜਰੀਵਾਲ ਨੇ ਕਿਹਾ ਕਿ ਵਿਰੋਧੀ ਸੱਤਾ ਲਈ ਕੰਮ ਕਰਦੇ ਹਨ ਕਦੀ ਇਹ ਇਕੱਠੇ ਹੋ ਜਾਂਦੇ ਨੇ ਅਤੇ ਕਦੀ ਵੱਖਰੇ ,ਜਦਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿਕਾਸ ਲਈ ਕੰਮ ਕਰਦੀ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਗਠਜੋੜ ਲੋਕਾਂ ਨਾਲ ਹੈ। ਕੇਜਰੀਵਾਲ ਨੇ ਕਿਹਾ ਕਿ ਸਾਡਾ ਗਠਜੋੜ ਪੰਜਾਬ ਦੇ ਕਿਸਾਨਾਂ, ਮਾਵਾਂ-ਧੀਆਂ ਅਤੇ ਹਰ ਵਰਗ ਨਾਲ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਦੇਖਿਆ ਹੈ ਕਿ ਪਿਛਲੇ 5 ਸਾਲਾਂ ਵਿੱਚ ਕਿਵੇਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗੁਆਈ ਵਾਲੀ ਸਰਕਾਰ ਨੇ ਪੰਜਾਬ ਨੂੰ ਪਟਰੀ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।

ਇਹ ਗਠਜੋੜ ਨਹੀਂ ਠੱਗਜੋੜ ਹੈ - ਬਲਤੇਜ਼ ਪੰਨੂ

ਉੱਧਰ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਬਲਤੇਜ਼ ਪੰਨੂ ਨੇ ਵੀ ਅਕਾਲੀਆਂ ਦੇ ਬੀਜੇਪੀ ਨਾਲ ਹੋਏ ਗਠਜੋੜ ਨੂੰ ਲੈ ਕੇ ਨਿਸ਼ਾਨਾ ਵਿਨ੍ਹਿਆ ਹੈ। ਪੰਨੂ ਨੇ ਤੰਜ ਕਸਦਿਆਂ ਕਿਹਾ ਕਿ ਇਹ ਗਠਜੋੜ ਨਹੀਂ ਸਗੋਂ ਠੱਗਜੋੜ ਹੈ। ਉਨ੍ਹਾਂ ਮੀਡੀਆ ਰਹੀੰ ਸਵਾਲ ਪੁੱਛਦਿਆਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਦੁਹਾਈ ਦੇ ਕੇ ਅਕਾਲੀ ਦਲ ਨੇ ਬੀਜੇਪੀ ਨਾਲ ਸਾਂਝ ਤੋੜੀ ਸੀ , ਜਿਨ੍ਹਾਂ 700 ਤੋਂ ਵੱਧ ਕਿਸਾਨਾਂ ਨੇ ਦਿੱਲੀ ਅੰਦੋਲਨ ਦੌਰਾਨ ਆਪਣੀ ਜਾਨ ਗੁਆਈ ਉਨ੍ਹਾਂ ਦੀ ਕਿਸੀ ਨੇ ਕੋਈ ਸਾਰ ਨਹੀਂ ਲਈ ਉਨ੍ਹਾਂ ਕਿਸਾਨਾਂ ਦਾ ਇੰਨਸਾਫ਼ ਆਖ਼ਿਰ ਕਿੱਥੇ ਹੈ ?

ਪੰਨੂ ਨੇ ਪੁੱਛਿਆ ਕਿ- 2007-2017 ਤੱਕ ਜਿਸ ਤਰੀਕੇ ਚਿੱਟੇ ਨੂੰ ਪੰਜਾਬ ਅੰਦਰ ਲਿਆਂਦਾ ਗਿਆ ਕੀ ਮੁੜ ਪੰਜਾਬ 'ਚ ਚਿੱਟਾ ਸ਼ਰੇਆਮ ਬੇਚਣ ਲਈ ਇਹ ਗਠਜੋੜ ਹੋਈ ਹੈ ? ਉਨ੍ਹਾਂ ਤੰਜ ਕਸਦਿਆਂ ਕਿਹਾ ਕਿ ਇਹ ਗਠਜੋੜ ਬੇਅਦਬੀਆਂ ਕਰਵਾਉਣ ਵਾਲੇ ਅਤੇ ਰਾਮ ਮੰਦਰ ਵਿੱਚੋਂ ਚੰਦਾ ਚੋਰੀ ਕਰਵਾਉਣ ਵਾਲਿਆਂ ਦੇ ਵਿਚਾਲੇ ਹੋਇਆ ਹੈ।

ਪੰਨੂ ਨੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ BBMB ਦਾ ਮੁੱਦਾ ਪਿਛਲੇ ਮਹੀਨਿਆਂ 'ਚ ਚਰਚਾ 'ਚ ਰਿਹਾ ਕਿਉਂਕਿ ਕੇਂਦਰ ਦੀ ਸਰਕਾਰ ਉਸਨੂੰ ਆਪਣੇ ਅਧੀਨ ਕਰਨਾ ਚਾਹੁੰਦੀ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਨਹੀਂ ਹੋਣ ਦਿੱਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਚੰਡੀਗੜ੍ਹ ਨੂੰ ਆਪਣੇ ਹੱਥਾਂ 'ਚ ਲੈਣਾ ਚਾਹੁੰਦੀ ਹੈ, ਬੀਤੇ ਮਹੀਨਿਆਂ 'ਚ ਪੰਜਾਬ ਯੂਨੀਵਰਸਿਟੀ 'ਤੇ ਕਬਜ਼ੇ ਦੀ ਕੋਸ਼ਿਸ਼ ਤੱਕ ਕੀਤੀ ਗਈ।

ਬਲਤੇਜ਼ ਪੰਨੂ ਨੇ ਸਵਾਲ ਖੜ੍ਹੇ ਕੀਤੇ ਕਿ ਇਨ੍ਹਾਂ ਮੁੱਦਿਆਂ 'ਤੇ ਕੀ ਅਕਾਲੀਆਂ ਦੀ ਬੀਜੇਪੀ ਨਾਲ ਸਿਹਮਤੀ ਬਣ ਗਈ ਹੈ ? ਉਨ੍ਹਾਂ ਤੰਜ ਕਸਦਿਆਂ ਕਿਹਾ ਕਿ ਜਿਹੜੀ ਪਾਰਟੀ ਪੰਜਾਬ ਦੀ ਝਾਂਕੀ ਤੱਕ ਦਿਖਾਏ ਜਾਣ ਤੋਂ ਕਤਰਾਉਂਦੀ ਹੈ ਉਹ ਪਾਰਟੀ ਪੰਜਾਬ ਦਾ ਭਲਾ ਆਖਿਰ ਕਿਵੇਂ ਸੋਚ ਸਕਦੀ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+