ਬੁਲਗਾਰੀਆ ਦੇ ਹਾਈਵੇਅ 'ਤੇ ਵੱਡਾ ਹਾਦਸਾ, ਹਾਈਵੇ 'ਤੇ ਟਕਰਾਈਆਂ 86 ਗੱਡੀਆਂ : 12 ਲੋਕਾਂ ਦੀ ਮੌਤ, 46 ਜਖ਼ਮੀ

ਬੁਲਗਾਰੀਆ ਵਿੱਚ ਮੰਗਲਵਾਰ ਨੂੰ ਸੰਘਣੀ ਧੁੰਦ ਕਾਰਨ ਇੱਕ ਵੱਡਾ ਸੜਕ ਹਾਦਸਾ ਵਾਪਰ ਗਿਆ। ਰਾਜਧਾਨੀ ਸੋਫੀਆ ਨੂੰ ਕਾਲੇ ਸਾਗਰ ਦੇ ਬੰਦਰਗਾਹ ਸ਼ਹਿਰ ਬੁਰਗਾਸ ਨਾਲ ਜੋੜਨ ਵਾਲੇ ਹਾਈਵੇਅ 'ਤੇ 86 ਗੱਡੀਆਂ ਆਪਸ ਵਿੱਚ ਟਕਰਾ ਗਈਆਂ।

ਇਸ ਭਿਆਨਕ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਗਈ, ਜਦਕਿ 46 ਹੋਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਹਾਈਵੇਅ ਨੂੰ ਦੋਵੇਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ। ਇਸ ਹਾਦਸੇ ਕਾਰਨ ਬੁਲਗਾਰੀਆ ਦੀ ਰਾਸ਼ਟਰਪਤੀ ਇਲਿਆਨਾ ਯੋਤੋਵਾ ਨੇ ਵੀ ਆਪਣਾ ਵਿਦੇਸ਼ੀ ਦੌਰਾ ਵਿਚਾਲੇ ਹੀ ਛੱਡ ਦਿੱਤਾ। ਉਹ ਪੈਰਿਸ ਪੀਸ ਫੋਰਮ ਵਿੱਚ ਸ਼ਾਮਲ ਹੋਣ ਲਈ ਪੈਰਿਸ ਗਈ ਹੋਈ ਸੀ, ਪਰ ਹਾਦਸੇ ਦੀ ਖ਼ਬਰ ਮਿਲਣ ਤੋਂ ਬਾਅਦ ਉਨ੍ਹਾਂ ਨੇ ਪ੍ਰੋਗਰਾਮ ਛੱਡ ਕੇ ਬੁਲਗਾਰੀਆ ਵਾਪਸ ਪਰਤਣ ਦਾ ਫ਼ੈਸਲਾ ਕੀਤਾ।

bulgaria accident

ਪਹਿਲਾਂ ਇੱਕ ਲੇਨ 'ਚ ਹੋਇਆ ਹਾਦਸਾ, ਫਿਰ ਦੂਜੀ ਲੇਨ 'ਚ ਵੀ ਟਕਰਾਈਆਂ ਗੱਡੀਆਂ

ਅਧਿਕਾਰੀਆਂ ਮੁਤਾਬਕ ਪਹਿਲਾ ਹਾਦਸਾ ਹਾਈਵੇਅ ਦੀ ਪੂਰਬ ਵੱਲ ਜਾਣ ਵਾਲੀ ਲੇਨ ਵਿੱਚ ਵਾਪਰਿਆ। ਸੰਘਣੀ ਧੁੰਦ ਕਾਰਨ ਡਰਾਈਵਰਾਂ ਨੂੰ ਅੱਗੇ ਚੱਲ ਰਹੀਆਂ ਗੱਡੀਆਂ ਦਿਖਾਈ ਨਹੀਂ ਦਿੱਤੀਆਂ, ਜਿਸ ਕਾਰਨ ਕਈ ਵਾਹਨ ਆਪਸ ਵਿੱਚ ਟਕਰਾ ਗਏ। ਪਹਿਲੇ ਹਾਦਸੇ ਤੋਂ ਕੁਝ ਸਮੇਂ ਬਾਅਦ ਹਾਈਵੇਅ ਦੀ ਦੂਜੀ ਲੇਨ ਵਿੱਚ ਵੀ ਗੱਡੀਆਂ ਦੀ ਟੱਕਰ ਹੋ ਗਈ। ਇਹ ਲੇਨ ਰਾਜਧਾਨੀ ਸੋਫੀਆ ਵੱਲ ਜਾਂਦੀ ਹੈ।

ਇਸ ਤੋਂ ਇਲਾਵਾ, ਦੂਜੇ ਪਾਸੇ ਹੋਏ ਹਾਦਸੇ ਨੂੰ ਦੇਖਣ ਦੇ ਚੱਕਰ ਵਿੱਚ ਕੁਝ ਡਰਾਈਵਰਾਂ ਦਾ ਧਿਆਨ ਸੜਕ ਤੋਂ ਹਟ ਗਿਆ ਅਤੇ ਉਹ ਵੀ ਹਾਦਸੇ ਦਾ ਸ਼ਿਕਾਰ ਹੋ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਹਨਾਂ ਦੀ ਤੇਜ਼ ਰਫ਼ਤਾਰ ਨੇ ਵੀ ਹਾਦਸੇ ਦਾ ਖ਼ਤਰਾ ਵਧਾ ਦਿੱਤਾ ਸੀ। ਫਿਲਹਾਲ ਹਾਈਵੇਅ ਬੰਦ ਹੈ। ਨੁਕਸਾਨੀਆਂ ਗਈਆਂ ਗੱਡੀਆਂ ਅਤੇ ਸੜਕ 'ਤੇ ਪਏ ਮਲਬੇ ਨੂੰ ਹਟਾਉਣ ਤੋਂ ਬਾਅਦ ਹੀ ਆਵਾਜਾਈ ਮੁੜ ਸ਼ੁਰੂ ਕੀਤੀ ਜਾਵੇਗੀ।

ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਕੱਟਣੇ ਪਏ ਬੈਰੀਅਰ

ਹਾਦਸੇ ਤੋਂ ਬਾਅਦ ਕਈ ਲੋਕ ਆਪਣੀਆਂ ਗੱਡੀਆਂ ਵਿੱਚ ਫਸ ਗਏ ਸਨ। ਉਨ੍ਹਾਂ ਨੂੰ ਬਾਹਰ ਕੱਢਣ ਲਈ ਬਚਾਅ ਟੀਮਾਂ ਨੂੰ ਸੜਕ ਦੇ ਕਿਨਾਰੇ ਲੱਗੇ ਬੈਰੀਅਰਾਂ ਦੇ ਕੁਝ ਹਿੱਸੇ ਕੱਟਣੇ ਪਏ। ਸੰਘਣੀ ਧੁੰਦ ਕਾਰਨ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਹੈਲੀਕਾਪਟਰ ਵੀ ਨਹੀਂ ਬੁਲਾਏ ਜਾ ਸਕੇ। ਹਾਦਸੇ ਦੌਰਾਨ ਇੱਕ ਗੱਡੀ ਨੂੰ ਅੱਗ ਵੀ ਲੱਗ ਗਈ ਸੀ। ਇਸ ਦੌਰਾਨ ਉੱਥੇ ਮੌਜੂਦ ਇੱਕ ਵਿਅਕਤੀ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਗੱਡੀ ਵਿੱਚ ਫਸੇ ਇੱਕ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢਿਆ।

ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਵੀ ਛੱਡੀ ਮੀਟਿੰਗ

ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਵੀ ਮੰਗਲਵਾਰ ਨੂੰ ਬੁਲਗਾਰੀਆ ਦੇ ਦੌਰੇ 'ਤੇ ਸਨ। ਹਾਦਸੇ ਦੀ ਖ਼ਬਰ ਮਿਲਣ ਤੋਂ ਬਾਅਦ ਪ੍ਰਧਾਨ ਮੰਤਰੀ ਰੁਮੇਨ ਰਾਦੇਵ ਨੇ ਉਨ੍ਹਾਂ ਨਾਲ ਹੋਣ ਵਾਲੀ ਮੁਲਾਕਾਤ ਛੱਡ ਦਿੱਤੀ ਅਤੇ ਘਟਨਾ ਸਥਾਨ ਵੱਲ ਰਵਾਨਾ ਹੋ ਗਏ। ਇਸ ਭਿਆਨਕ ਹਾਦਸੇ ਨੇ ਪੂਰੇ ਦੇਸ਼ ਵਿੱਚ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+