ਨੌਜਵਾਨਾਂ ਨਾਲ 'ਭਜਨ ਕਲੱਬਿੰਗ' ਕਰਦੇ ਨਜ਼ਰ ਆਏ PM ਮੋਦੀ, ਵਜਾਈ ਖੰਜਰੀ, ਗਾਏ ਭਜਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਸ਼ਾਮ ਦਿੱਲੀ ਦੇ ਦੀਨਦਿਆਲ ਉਪਾਧਿਆਏ ਪਾਰਕ ਵਿੱਚ 'ਭਜਨ ਕਲੱਬਿੰਗ' ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਦੌਰਾਨ PM ਮੋਦੀ ਦੇਸ਼ ਦੇ ਨੌਜਵਾਨਾਂ ਨਾਲ ਭਜਨ ਕਲੱਬਿੰਗ ਕਰਦੇ ਨਜ਼ਰ ਆਏ। ਇਹ ਪ੍ਰੋਗਰਾਮ ਪੰਡਿਤ ਦੀਨਦਿਆਲ ਉਪਾਧਿਆਏ ਦੀ 110ਵੀਂ ਜਯੰਤੀ ਮੌਕੇ ਕਰਵਾਇਆ ਗਿਆ ਸੀ।

PM ਮੋਦੀ ਇਸ ਦੌਰਾਨ ਗੁਜਰਾਤੀ ਅਤੇ ਹਿੰਦੀ ਭਜਨਾਂ 'ਤੇ ਖੰਜਰੀ ਵਜਾਉਂਦੇ ਅਤੇ ਗੁਣਗੁਣਾਉਂਦੇ ਨਜ਼ਰ ਆਏ। ਉਨ੍ਹਾਂ ਦੇ ਨਾਲ ਕੋਲ਼ ਦੀਆਂ ਸੀਟਾਂ 'ਤੇ ਨੌਜਵਾਨ ਬੈਠੇ ਨਜ਼ਰ ਆਏ ਜਿਨ੍ਹਾਂ ਨੇ PM ਮੋਦੀ ਨਾਲ ਭਜਨ ਕਲੱਬਿੰਗ' ਕੀਤੀ। 'ਭਜਨ ਕਲੱਬਿੰਗ' ਖਾਸ ਤੌਰ 'ਤੇ ਨੌਜਵਾਨਾਂ ਅਤੇ ਜੇਨ-Z ਵਿਚ ਤੇਜ਼ੀ ਨਾਲ ਉਭਰ ਰਿਹਾ ਇੱਕ ਆਧਿਆਤਮਿਕ ਟ੍ਰੈਂਡ ਹੈ।

Bhajan Clubbing Pm Modi

ਇਸ ਵਿੱਚ ਰਵਾਇਤੀ ਭਜਨਾਂ ਅਤੇ ਕੀਰਤਨ ਨੂੰ ਆਧੁਨਿਕ ਕੰਸਰਟ ਜਾਂ ਨਾਈਟ ਕਲੱਬ ਵਰਗੀ 'ਵਾਈਬ' ਅਤੇ ਪ੍ਰੋਡਕਸ਼ਨ ਨਾਲ ਪੇਸ਼ ਕੀਤਾ ਜਾਂਦਾ ਹੈ। ਇਸ ਤਰ੍ਹਾਂ ਨੌਜਵਾਨ ਆਧੁਨਿਕ ਅੰਦਾਜ਼ ਵਿੱਚ ਭਗਤੀ ਸੰਗੀਤ ਨਾਲ ਜੁੜ ਰਹੇ ਹਨ।

ਆਸਟ੍ਰੇਲੀਆ ਦੌਰੇ ਦੌਰਾਨ ਵੀ PM ਮੋਦੀ ਨੇ ਕੀਤਾ ਸੀ ਜ਼ਿਕਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੁਲਾਈ ਵਿੱਚ ਆਪਣੇ ਆਸਟ੍ਰੇਲੀਆ ਦੌਰੇ ਦੌਰਾਨ ਮੈਲਬਰਨ ਵਿੱਚ ਭਜਨ ਕਲੱਬਿੰਗ ਟ੍ਰੈਂਡ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਸੀ ਕਿ ਭਾਰਤ ਦੀ ਨਵੀਂ ਪੀੜ੍ਹੀ ਆਪਣੀਆਂ ਜੜ੍ਹਾਂ ਅਤੇ ਆਸਥਾ ਨੂੰ ਆਧੁਨਿਕ ਜੀਵਨਸ਼ੈਲੀ ਨਾਲ ਜੋੜ ਰਹੀ ਹੈ। PM ਮੋਦੀ ਨੇ ਕਿਹਾ ਸੀ ਕਿ ਭਜਨ ਕਲੱਬਿੰਗ ਦੇ ਟ੍ਰੈਂਡ ਨੂੰ ਜੇਨ-G ਪੀੜ੍ਹੀ ਅੱਗੇ ਵਧਾ ਰਹੀ ਹੈ। ਇਸ ਤੋਂ ਪਹਿਲਾਂ ਜਨਵਰੀ 2026 ਵਿੱਚ 'ਮਨ ਕੀ ਬਾਤ' ਪ੍ਰੋਗਰਾਮ ਦੌਰਾਨ ਵੀ ਪ੍ਰਧਾਨ ਮੰਤਰੀ ਨੇ ਇਸ ਟ੍ਰੈਂਡ ਦੀ ਸ਼ਲਾਘਾ ਕੀਤੀ ਸੀ।

ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਭਜਨ ਕਲਬਿੰਗ ਬਹੁਤ ਜਿਆਦਾ ਫੇਮਸ ਹੋ ਰਿਹਾ ਹੈ। ਨੌਜਵਾਨਾਂ ਦੇ ਨਾਲ-ਨਾਲ ਕਰੀਬ-ਕਰੀਬ ਹਰ ਉਮਰ ਦੇ ਲੋਕ ਇਸ ਨਵੇਂ ਅਧਿਆਤਮਿਕ ਟਰੇਂਡ ਦਾ ਹਿੱਸਾ ਬਣ ਰਹੇ ਹਨ। ਬਦਲਦੇ ਸਮੇਂ ਦੇ ਨਾਲ ਲੋਕ ਰੱਬ ਦੀ ਭਗਤੀ ਦੇ ਇਸ ਨਵੇਂ ਰੂਪ ਨੂੰ ਦਿਲੋਂ ਆਪਣਾ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਇਸ ਟਰੇਂਡ ਦੇ ਨਾਲ ਦੇਸ਼ ਦੇ ਬੱਚੇ ਅਤੇ ਨੌਜਵਾਨ ਅਧਿਆਤਮ ਅਤੇ ਭਗਤੀ ਨਾਲ ਜੁੜ ਰਹੇ ਹਨ।

PM ਮੋਦੀ ਦੇ ਨੌਜਵਾਨਾਂ ਨਾਲ ਭਜਨ ਕਲਬਿੰਗ ਦੀਆਂ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+