INDIA ਬਲਾਕ ਦਾ ਵੱਡਾ ਐਲਾਨ- ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ, 2 ਤੋਂ 8 ਅਕਤੂਬਰ ਤੱਕ ‘ਲੋਕਤੰਤਰ ਬਚਾਓ ਮਾਰਚ’

ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ INDIA ਬਲਾਕ ਦੀਆਂ ਵਿਰੋਧੀ ਪਾਰਟੀਆਂ ਨੇ ਦੇਸ਼ ਭਰ ਵਿੱਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। 6 ਅਕਤੂਬਰ ਨੂੰ ਸਾਰੇ ਵਿਰੋਧੀ ਸੰਸਦ ਮੈਂਬਰ ਚੋਣ ਕਮਿਸ਼ਨ ਦੇ ਦਫ਼ਤਰ ਤੱਕ ਮਾਰਚ ਕਰਨਗੇ।

ਅੱਜ ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ ਵਿੱਚ ਹੋਈ ਬੈਠਕ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ 2 ਤੋਂ 8 ਅਕਤੂਬਰ ਤੱਕ 'ਲੋਕਤੰਤਰ ਬਚਾਓ ਮਾਰਚ' ਕੱਢਣ ਦਾ ਫੈਸਲਾ ਕੀਤਾ ਹੈ। ਵਿਰੋਧੀ ਧਿਰ ਦੇ ਆਗੂ ਅਕਤੂਬਰ ਦੇ ਦੂਜੇ ਹਫ਼ਤੇ ਰਾਸ਼ਟਰਪਤੀ ਨਾਲ ਮੁਲਾਕਾਤ ਲਈ ਸਮਾਂ ਵੀ ਮੰਗਣਗੇ।

INDIA Block meeting

ਬੈਠਕ ਵਿੱਚ ਇਨ੍ਹਾਂ ਮੁੱਦਿਆਂ 'ਤੇ ਬਣੀ ਸਹਿਮਤੀ

ਕਰੀਬ ਸਾਢੇ ਤਿੰਨ ਘੰਟੇ ਚੱਲੀ ਵਿਰੋਧੀ ਧਿਰਾਂ ਦੀ ਬੈਠਕ ਵਿੱਚ ਵਿਰੋਧੀ ਪਾਰਟੀਆਂ ਨੇ ਚੋਣ ਪ੍ਰਕਿਰਿਆ ਅਤੇ ਵੋਟਰ ਸੂਚੀਆਂ ਨਾਲ ਜੁੜੇ ਕਈ ਮੁੱਦੇ ਚੁੱਕੇ। INDIA ਬਲਾਕ ਵੱਲੋਂ ਮੁੱਖ ਤੌਰ 'ਤੇ CEC ਗਿਆਨੇਸ਼ ਕੁਮਾਰ ਨੂੰ ਹਟਾਉਣ ਲਈ ਸੰਸਦ ਵਿੱਚ ਪ੍ਰਸਤਾਵ ਲਿਆਉਣ 'ਤੇ ਸਹਿਮਤੀ ਬਣੀ ਹੈ । ਇਸ ਤੋਂ ਇਲਾਵਾ ਵੋਟਰ ਸੂਚੀ ਵਿੱਚੋਂ ਹਟਾਏ ਗਏ ਨਾਵਾਂ ਨੂੰ ਜਨਤਕ ਕਰਨ ਅਤੇ ਨਾਂ ਹਟਾਉਣ ਤੋਂ ਪਹਿਲਾਂ ਵੋਟਰ ਨੂੰ ਨੋਟਿਸ ਤੇ ਅਪੀਲ ਕਰਨ ਦਾ ਮੌਕਾ ਦੇਣ ਦੀ ਗੱਲ ਕਹੀ ਗਈ ਹੈ, ਨਾਲ ਹੀ EVM ਦੀ ਥਾਂ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਕੀਤੀ ਜਾਵੇਗੀ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ, ਅਮਿਤ ਸ਼ਾਹ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗਿਆਨੇਸ਼ ਕੁਮਾਰ 'ਤੇ ਲੋਕਤੰਤਰ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗਾਏ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤੀ ਲੋਕਤੰਤਰ ਕਿਸੇ ਇੱਕ ਵਿਅਕਤੀ ਤੋਂ ਵੱਡਾ ਹੈ ਅਤੇ ਵਿਰੋਧੀ ਪਾਰਟੀਆਂ ਇੱਕ ਗਠਜੋੜ ਵਜੋਂ ਇਕੱਠੇ ਕੰਮ ਕਰਨਗੀਆਂ।

ਮਮਤਾ ਬੈਨਰਜੀ ਨੇ ਗਿਆਨੇਸ਼ ਕੁਮਾਰ 'ਤੇ ਲਗਾਏ ਦੋਸ਼

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਿੱਧੇ ਕਿਹਾ ਕਿ CEC ਗਿਆਨੇਸ਼ ਕੁਮਾਰ ਚੋਰ ਹਨ। ਉਨ੍ਹਾਂ ਚੋਣ ਕਮਿਸ਼ਨ ਅਤੇ ਗਿਆਨੇਸ਼ ਕੁਮਾਰ 'ਤੇ ਤਿੱਖੇ ਦੋਸ਼ ਲਗਾਏ। ਉਨ੍ਹਾਂ ਦਾਅਵਾ ਕੀਤਾ ਕਿ ਵੋਟਰਾਂ ਦੇ ਨਾਂਅ ਨਾਲ ਛੇੜਛਾੜ ਕੀਤੀ ਗਈ, CEC ਗਿਆਨੇਸ਼ ਕੁਮਾਰ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਮਮਤਾ ਬੈਨਰਜੀ ਦੇ ਇਹ ਵੀ ਕਿਹਾ ਕਿ ਵੋਟ ਚੋਰੀ ਕਰਕੇ ਬੰਗਾਲ ਵਿੱਚ ਲੁੱਟ ਕੀਤੀ ਗਈ , MP, ਬਿਹਾਰ, ਛੱਤੀਸਗੜ੍ਹ ਦੀਆਂ ਚੋਣਾਂ ਵੀ ਵੋਟ ਚੋਰੀ ਕਰਕੇ ਜਿੱਤੀ ਗਈ।

ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ 2 ਤੋਂ 8 ਅਕਤੂਬਰ ਤੱਕ ਜ਼ਿਲ੍ਹਾ ਪੱਧਰ 'ਤੇ 'ਲੋਕਤੰਤਰ ਬਚਾਓ ਮਾਰਚ' ਕੱਢੇ ਜਾਣਗੇ ਅਤੇ DM ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਕੀਤੇ ਜਾਣਗੇ। 6 ਅਕਤੂਬਰ ਨੂੰ ਵਿਰੋਧੀ ਸੰਸਦ ਮੈਂਬਰ ਚੋਣ ਕਮਿਸ਼ਨ ਤੱਕ ਮਾਰਚ ਕਰਨਗੇ। ਇਸ ਤੋਂ ਇਲਾਵਾ ਵਿਰੋਧੀ ਧਿਰ ਵੱਲੋਂ ਪੰਜ ਵੱਡੀਆਂ ਰੈਲੀਆਂ ਕਰਵਾਉਣ ਦੀ ਵੀ ਗੱਲ ਕਹੀ ਗਈ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+