ਅਸਾਮ 'ਚ ਵੱਡਾ ਰੇਲ ਹਾਦਸਾ, ਕੋਲਕਾਤਾ-ਸੈਰੰਗ ਐਕਸਪ੍ਰੈੱਸ ਦੇ 5 ਡੱਬੇ ਪਟੜੀ ਤੋਂ ਉਤਰੇ, 50 ਲੋਕ ਜਖ਼ਮੀ

ਅਸਾਮ ਦੇ ਕਾਮਰੂਪ ਜ਼ਿਲ੍ਹੇ ਦੇ ਡਿਗਾਰੂ ਰੇਲਵੇ ਸਟੇਸ਼ਨ 'ਤੇ ਬੁੱਧਵਾਰ ਸਵੇਰੇ ਕਰੀਬ 6:54 ਵਜੇ ਵੱਡਾ ਰੇਲ ਹਾਦਸਾ ਵਾਪਰ ਗਿਆ। ਕੋਲਕਾਤਾ-ਸੈਰੰਗ ਐਕਸਪ੍ਰੈੱਸ (13125) ਦਾ ਇੰਜਣ ਅਤੇ 5 ਡੱਬੇ ਪਟੜੀ ਤੋਂ ਉਤਰ ਗਏ। ਸਥਾਨਕ ਲੋਕਾਂ ਮੁਤਾਬਕ, ਇਸ ਹਾਦਸੇ ਵਿੱਚ ਕਰੀਬ 50 ਯਾਤਰੀ ਜ਼ਖ਼ਮੀ ਹੋਏ ਹਨ।

ਹਾਲਾਂਕਿ, ਰੇਲਵੇ ਨੇ ਦਾਅਵਾ ਕੀਤਾ ਹੈ ਕਿ ਸਾਰੇ ਯਾਤਰੀ ਸੁਰੱਖਿਅਤ ਹਨ। ਉੱਤਰ-ਪੂਰਬੀ ਸੀਮਾ ਰੇਲਵੇ (NFR) ਮੁਤਾਬਕ, ਇਹ ਹਾਦਸਾ ਡਿਗਾਰੂ ਸਟੇਸ਼ਨ 'ਤੇ ਟ੍ਰੇਨ ਨੂੰ ਦੂਜੀ ਲਾਈਨ 'ਤੇ ਲਿਜਾਣ ਦੌਰਾਨ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਲੋਕੋ ਪਾਇਲਟ ਦੂਜੀ ਟ੍ਰੇਨ ਨੂੰ ਤਰਜੀਹ ਦੇਣ ਲਈ ਰਫ਼ਤਾਰ ਘੱਟ ਨਹੀਂ ਕਰ ਸਕਿਆ। ਇਸ ਕਾਰਨ ਟ੍ਰੇਨ ਦੂਜੀ ਲਾਈਨ 'ਤੇ ਲੱਗੇ ਬੈਰੀਕੇਡਾਂ ਨਾਲ ਟਕਰਾ ਗਈ, ਜਿਸ ਤੋਂ ਬਾਅਦ ਇੰਜਣ ਸਮੇਤ 5 ਡੱਬੇ ਪਟੜੀ ਤੋਂ ਉਤਰ ਗਏ।

assam train accident

45 ਸਕਿੰਟ ਦੇ ਵੀਡੀਓ ਵਿੱਚ ਸੁਣਾਈ ਦਿੱਤੀ ਲੋਕੋ ਪਾਇਲਟ ਦੀ ਆਵਾਜ਼

ਹਾਦਸੇ ਨਾਲ ਸਬੰਧਤ 45 ਸਕਿੰਟ ਦੇ ਇੱਕ ਵੀਡੀਓ ਵਿੱਚ ਟ੍ਰੇਨ ਦੇ ਲੋਕੋ ਪਾਇਲਟ ਕੈਬਿਨ ਦਾ ਅੰਦਰੂਨੀ ਹਿੱਸਾ ਦਿਖਾਈ ਦੇ ਰਿਹਾ ਹੈ। ਵੀਡੀਓ ਵਿੱਚ ਕੰਟਰੋਲ ਪੈਨਲ, ਡਿਜੀਟਲ ਡਿਸਪਲੇਅ, ਸਵਿੱਚ ਅਤੇ ਇੰਜਣ ਦੇ ਹੋਰ ਉਪਕਰਣ ਨਜ਼ਰ ਆ ਰਹੇ ਹਨ। ਇਸ ਦੌਰਾਨ ਲੋਕੋ ਪਾਇਲਟ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ। ਉਹ ਕਹਿ ਰਹੇ ਹਨ ਕਿ ਕੁਝ ਵੀ ਕੰਮ ਨਹੀਂ ਕਰ ਰਿਹਾ ਅਤੇ ਸਿਗਨਲ ਫੇਲ੍ਹ ਹੈ। ਉਨ੍ਹਾਂ ਮੁਤਾਬਕ, ਐਮਰਜੈਂਸੀ ਸਿਸਟਮ ਵੀ ਕੰਮ ਨਹੀਂ ਕਰ ਰਿਹਾ। ਉਹ ਵੀਡੀਓ ਵਿੱਚ ਕਹਿੰਦੇ ਸੁਣਾਈ ਦੇ ਰਹੇ ਹਨ ਕਿ S9 ਅਤੇ A9 ਸਮੇਤ ਕੋਈ ਵੀ ਸਿਸਟਮ ਕੰਮ ਨਹੀਂ ਕਰ ਰਿਹਾ।

ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚੇ

ਹਾਦਸੇ ਤੋਂ ਬਾਅਦ ਰੇਲਵੇ ਦੇ ਅਧਿਕਾਰੀ, ਕਰਮਚਾਰੀ ਅਤੇ ਰਾਹਤ ਤੇ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਯਾਤਰੀਆਂ ਨੂੰ ਟ੍ਰੇਨ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਤੋਂ ਇਲਾਵਾ ਯਾਤਰੀਆਂ ਦੀ ਅੱਗੇ ਦੀ ਯਾਤਰਾ ਲਈ ਦੂਜੀ ਟ੍ਰੇਨ ਦਾ ਪ੍ਰਬੰਧ ਵੀ ਕੀਤਾ ਗਿਆ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+