ਨਸ਼ੇ 'ਚ ਮਿਲਿਆ Air India ਦਾ ਪਾਇਲਟ, Zurich-Delhi ਫਲਾਈਟ ਤੋਂ ਉਤਾਰਿਆ, ਕੀਤਾ ਸਸਪੈਂਡ
ਏਅਰ ਇੰਡੀਆ ਦੇ ਇੱਕ ਨੂੰ ਜ਼ਿਊਰਿਖ ਏਅਰਪੋਰਟ 'ਤੇ ਸ਼ਰਾਬ ਦੀ ਜਾਂਚ ਵਿੱਚ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਮਾਮਲਾ 6 ਸਤੰਬਰ ਦਾ ਹੈ। ਏਅਰਪੋਰਟ ਅਧਿਕਾਰੀਆਂ ਨੂੰ ਸ਼ੱਕ ਹੋਇਆ ਸੀ ਕਿ ਕੋ-ਪਾਇਲਟ ਨੇ ਸ਼ਰਾਬ ਪੀਤੀ ਹੋਈ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਜਾਣ ਵਾਲੀ ਫਲਾਈਟ ਉਡਾਉਣ ਤੋਂ ਰੋਕ ਦਿੱਤਾ ਗਿਆ ਸੀ ।
ਏਅਰ ਇੰਡੀਆ ਮੁਤਾਬਕ, ਸ਼ੁਰੂਆਤੀ ਜਾਂਚ ਵਿੱਚ ਕੋ-ਪਾਇਲਟ ਦਾ ਟੈਸਟ ਪਾਜ਼ੀਟਿਵ ਆਇਆ ਹੈ, ਜਦਕਿ ਫਾਲੋ-ਅੱਪ ਟੈਸਟ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਏਅਰਲਾਈਨ ਮੁਤਾਬਕ ਕੋ-ਪਾਇਲਟ ਨੂੰ ਬਾਅਦ ਵਿੱਚ ਯਾਤਰੀ ਵਜੋਂ ਭਾਰਤ ਵਾਪਸ ਲਿਆਂਦਾ ਗਿਆ। ਮੈਡੀਕਲ ਜਾਂਚ ਦੀ ਅੰਤਿਮ ਰਿਪੋਰਟ ਆਉਣ ਤੱਕ ਉਨ੍ਹਾਂ ਦਾ ਨਿਲੰਬਨ ਜਾਰੀ ਰਹੇਗਾ। ਏਅਰ ਇੰਡੀਆ ਨੇ ਕਿਹਾ ਕਿ ਫਲਾਈਟ ਕਰੂ ਦੇ ਸਾਰੇ ਮੈਂਬਰਾਂ ਲਈ ਸੁਰੱਖਿਆ ਨਿਯਮਾਂ ਅਤੇ ਪ੍ਰੋਟੋਕੋਲ ਦੀ ਪਾਲਣਾ ਕਰਨਾ ਲਾਜ਼ਮੀ ਹੈ।

ਇਸ ਘਟਨਾ ਕਾਰਨ AI 151 ਫਲਾਈਟ 6 ਸਤੰਬਰ ਨੂੰ ਨਿਰਧਾਰਤ ਸਮੇਂ 'ਤੇ ਜ਼ਿਊਰਿਖ ਤੋਂ ਦਿੱਲੀ ਲਈ ਰਵਾਨਾ ਨਹੀਂ ਹੋ ਸਕੀ। ਫਲਾਈਟ ਨੂੰ ਅਗਲੇ ਦਿਨ ਦਿੱਲੀ ਲਈ ਰਵਾਨਾ ਕੀਤਾ ਗਿਆ ਸੀ । ਏਅਰਲਾਈਨ ਨੇ ਕਿਹਾ ਕਿ ਜੇਕਰ ਸੁਰੱਖਿਆ, ਨਿਯਮਾਂ ਜਾਂ ਅੰਦਰੂਨੀ ਪ੍ਰੋਟੋਕੋਲ ਦੀ ਉਲੰਘਣਾ ਦੀ ਪੁਸ਼ਟੀ ਹੁੰਦੀ ਹੈ ਤਾਂ ਲਾਗੂ ਨਿਯਮਾਂ ਤਹਿਤ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇਗੀ।
ਪਾਇਲਟ ਸੁਦੀਪ ਵਸ਼ਿਸ਼ਠ ਖ਼ਿਲਾਫ਼ ਕਾਰਵਾਈ ਤੋਂ ਕਰੀਬ ਇੱਕ ਮਹੀਨੇ ਬਾਅਦ ਮਾਮਲਾ
ਇਹ ਮਾਮਲਾ ਏਅਰ ਇੰਡੀਆ ਵੱਲੋਂ ਪਾਇਲਟ ਸੁਦੀਪ ਵਸ਼ਿਸ਼ਠ ਖ਼ਿਲਾਫ਼ ਕਾਰਵਾਈ ਕੀਤੇ ਜਾਣ ਤੋਂ ਕਰੀਬ ਇੱਕ ਮਹੀਨੇ ਬਾਅਦ ਸਾਹਮਣੇ ਆਇਆ ਹੈ। ਵਸ਼ਿਸ਼ਠ ਫੁਕੇਟ-ਦਿੱਲੀ ਸੇਵਾ ਦੇ ਪਾਇਲਟ-ਇਨ-ਕਮਾਂਡ ਸਨ। 4 ਅਗਸਤ ਨੂੰ ਉਡਾਣ ਦੌਰਾਨ ਜਹਾਜ਼ ਦੀ ਉਚਾਈ ਅਚਾਨਕ ਘੱਟ ਹੋਣ ਦੀ ਘਟਨਾ ਤੋਂ ਬਾਅਦ ਉਨ੍ਹਾਂ ਦੇ ਦੋ ਵੱਖ-ਵੱਖ ਮਾਰਿਜੁਆਨਾ ਟੈਸਟ ਪਾਜ਼ੀਟਿਵ ਆਏ ਸਨ। ਇਸ ਤੋਂ ਬਾਅਦ ਏਅਰ ਇੰਡੀਆ ਨੇ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ।
ਇਸ ਘਟਨਾ ਤੋਂ ਬਾਅਦ ਏਅਰ ਇੰਡੀਆ ਨੇ ਪਾਇਲਟਾਂ ਲਈ ਨਵੇਂ ਲਾਜ਼ਮੀ ਡਰੱਗ ਟੈਸਟ ਸ਼ੁਰੂ ਕੀਤੇ। ਏਅਰਲਾਈਨ ਨੇ ਸਾਈਕੋਐਕਟਿਵ ਪਦਾਰਥਾਂ ਦੀ ਜਾਂਚ, ਵਾਧੂ ਜਾਗਰੂਕਤਾ ਸੈਸ਼ਨਾਂ ਅਤੇ ਰਿਪੋਰਟਿੰਗ ਨਿਯਮਾਂ 'ਤੇ ਵੀ ਧਿਆਨ ਵਧਾਇਆ ਹੈ। ਏਅਰ ਇੰਡੀਆ ਨੇ ਕਿਹਾ ਕਿ ਉਹ ਫਲਾਈਟ ਆਪਰੇਸ਼ਨ ਨਾਲ ਜੁੜੇ ਕਰਮਚਾਰੀਆਂ ਵੱਲੋਂ ਨਿਯਮਾਂ ਦੀ ਪਾਲਣਾ ਅਤੇ ਉਨ੍ਹਾਂ ਦੇ ਵਿਹਾਰ 'ਤੇ ਨਜ਼ਰ ਰੱਖਦੀ ਰਹੇਗੀ।


Click it and Unblock the Notifications
