ਬੱਚਿਆਂ ਦੇ ਆਧਾਰ ਕਾਰਡ ਨੂੰ ਲੈ ਕੇ ਵੱਡੀ ਖ਼ਬਰ! 2027 ਤੱਕ ਮੁਫ਼ਤ ਹੋਇਆ ਬਾਇਓਮੈਟ੍ਰਿਕ ਅਪਡੇਟ, ਪੜ੍ਹੋ ਪੂਰੀ ਅਪਡੇਟ
ਜੇਕਰ ਤੁਹਾਡੇ ਬੱਚਿਆਂ ਦਾ ਆਧਾਰ ਕਾਰਡ 'ਚ ਬਾਇਓਮੈਟ੍ਰਿਕ ਅਪਡੇਟ ਹੁਣ ਤੱਕ ਨਹੀਂ ਹੋਇਆ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਭਾਰਤ ਸਰਕਾਰ ਵੱਲੋਂ ਬੱਚਿਆਂ ਦੇ ਆਧਾਰ ਕਾਰਡ 'ਚ ਬਾਇਓਮੈਟ੍ਰਿਕ ਅਪਡੇਟ ਕਰਵਾਉਣ ਲਈ ਮਾਪਿਆਂ ਨੂੰ ਰਾਹਤ ਦਿੱਤੀ ਗਈ ਹੈ।
ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਨੇ 5 ਤੋਂ 17 ਸਾਲ ਤੱਕ ਦੇ ਬੱਚਿਆਂ ਦੇ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ (ਐਮਬੀਯੂ) ਦੀ ਸਹੂਲਤ 30 ਸਤੰਬਰ 2027 ਤੱਕ ਮੁਫ਼ਤ ਕਰ ਦਿੱਤੀ ਹੈ। ਇਸ ਲਈ ਸਕੂਲਾਂ 'ਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ, ਜਿੱਥੇ ਮਾਪੇ ਬਿਨਾਂ ਫ਼ੀਸ ਬੱਚਿਆਂ ਦਾ ਬਾਇਓਮੈਟ੍ਰਿਕ ਅਪਡੇਟ ਕਰਵਾ ਸਕਦੇ ਹਨ।

ਯੂਆਈਡੀਏਆਈ ਅਨੁਸਾਰ, ਬੱਚਿਆਂ ਦੇ ਵੱਡੇ ਹੋਣ ਦੇ ਨਾਲ ਉਨ੍ਹਾਂ ਦੇ ਫਿੰਗਰਪ੍ਰਿੰਟ, ਅੱਖਾਂ ਦੀਆਂ ਪੁਤਲੀਆਂ ਦੀ ਪਛਾਣ ਅਤੇ ਚਿਹਰੇ ਦੀ ਬਣਾਵਟ 'ਚ ਬਦਲਾਅ ਹੁੰਦਾ ਹੈ। ਇਸ ਲਈ ਪੰਜ ਸਾਲ ਅਤੇ 15 ਸਾਲ ਦੀ ਉਮਰ ਪੂਰੀ ਹੋਣ 'ਤੇ ਆਧਾਰ 'ਚ ਬਾਇਓਮੈਟ੍ਰਿਕ ਅਪਡੇਟ ਕਰਵਾਉਣਾ ਲਾਜ਼ਮੀ ਹੈ। ਸਮੇਂ ਸਿਰ ਅਪਡੇਟ ਨਾ ਹੋਣ ਨਾਲ ਭਵਿੱਖ 'ਚ ਆਧਾਰ ਪ੍ਰਮਾਣੀਕਰਨ 'ਚ ਪਰੇਸ਼ਾਨੀ ਹੋ ਸਕਦੀ ਹੈ।


Click it and Unblock the Notifications
