Bigg Boss 20: ਈਸ਼ਾ ਰਿਖੀ ਹੋਈ ਘਰ ਤੋਂ ਬੇਘਰ, AI ਤੇ ਡੀਪਫੇਕ ਵੀਡੀਓਜ਼ 'ਤੇ ਭੜਕੇ ਸਲਮਾਨ ਖਾਨ

ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 20' ਦੇ ਐਤਵਾਰ ਦੇ ਵਾਰ ਐਪੀਸੋਡ ਵਿੱਚ ਕਾਫੀ ਬਵਾਲ ਦੇਖਣ ਨੂੰ ਮਿਲਿਆ।ਸਲਮਾਨ ਖਾਨ ਨੇ AI ਅਤੇ ਡੀਪਫੇਕ ਵੀਡੀਓਜ਼ ਦੇ ਮੁੱਦੇ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਇਸ ਦੇ ਨਾਲ ਹੀ ਘਰਵਾਲਿਆਂ ਨੂੰ ਉਨ੍ਹਾਂ ਦੇ ਪੁਰਾਣੇ ਕਲਿੱਪ ਵੀ ਦਿਖਾਏ ਗਏ।

ਸਲਮਾਨ ਖਾਨ ਨੇ AI ਦੇ ਮਾਮਲੇ 'ਤੇ ਖੁੱਲ੍ਹ ਕੇ ਗੱਲ ਕੀਤੀ। ਸਲਮਾਨ ਖਾਨ ਨੇ ਕਿਹਾ ਕਿ ਮੇਰੇ ਵੀ ਕਈ ਫ਼ੇਕ AI ਵੀਡੀਓ ਸਾਹਮਣੇ ਆ ਰਹੇ ਹਨ। ਸਲਮਾਨ ਖਾਨ ਨੇ ਕਿਹਾ ਕਿ ਸੋਸ਼ਲ ਮੀਡੀ ਨੂੰ ਲੈ ਕੇ ਵੀ ਸੈਂਸਰਸ਼ਿਪ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੋਈ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਨਹੀਂ ਜਾਏਗਾ ਉਦੋਂ ਤੱਕ ਇਹ ਸਭ ਕੁੱਝ ਰੁਕਣ ਵਾਲਾ ਨਹੀਂ ਹੈ।

isha rikkhi

ਸਲਮਾਨ ਖਾਨ ਨੇ ਕਿਹਾ ਕਿ ਮੈਂ ਤਾਂ ਹੁਣ ਇਸ ਮਾਮਲੇ 'ਤੇ ਚੁੱਪ ਬੈਠਣ ਵਾਲਾ ਨਹੀਂ ਹਾਂ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਪਛਾਣ ਹੈ, ਉਹ ਸਾਈਬਰ ਸੈੱਲ ਦੀ ਮਦਦ ਨਾਲ ਪਤਾ ਲਗਾ ਸਕਦੇ ਹਨ ਕਿ ਕਿਸ ਵਿਅਕਤੀ ਨੇ ਕੋਈ ਵੀਡੀਓ ਪੋਸਟ ਕੀਤੀ ਹੈ। ਪਰ ਜਿਨ੍ਹਾਂ ਲੋਕਾਂ ਦੀ ਕੋਈ ਪਛਾਣ ਨਹੀਂ ਹੈ, ਉਨ੍ਹਾਂ ਦੇ ਮਾਮਲੇ ਵਿੱਚ ਇਹ ਪਤਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ ਕਿ ਵੀਡੀਓ ਕਿਸ ਨੇ ਬਣਾਈ ਜਾਂ ਪੋਸਟ ਕੀਤੀ ਹੈ। ਸਲਮਾਨ ਨੇ ਕਿਹਾ ਕਿ AI ਅਤੇ ਡੀਪਫੇਕ ਵਰਗੀ ਤਕਨਾਲੋਜੀ ਦੀ ਗਲਤ ਵਰਤੋਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।

ਈਸ਼ਾ ਰਿਖੀ ਘਰ ਤੋਂ ਹੋਈ ਬੇਘਰ

ਇਸਦੇ ਨਾਲ ਹੀ ਇਸ ਹਫ਼ਤੇ ਜੋ ਚਹਿਰਾ ਘਰ ਤੋਂ ਬਾਹਰ ਹੋਇਆ ਹੈ ਉਹ ਹੈ ਬਾਦਸ਼ਾਹ ਦੀ ਐਕਸ ਵਾਈਫ਼ ਈਸ਼ਾ ਰਿਖੀ। ਇਸ ਹਫ਼ਤੇ 'ਬਿੱਗ ਬੌਸ 20' ਦੇ ਘਰ ਤੋਂ ਬੇਘਰ ਹੋਣ ਲਈ ਯੰਗ ਡੀਐਸਏ ਅਤੇ ਬਾਦਸ਼ਾਹ ਦੀ ਐਕਸ ਵਾਈਫ਼ ਈਸ਼ਾ ਰਿਖੀ ਨੌਮੀਨੇਟ ਹੋਏ ਸਨ। ਪਰ ਫੈਨਜ਼ ਨੇ ਯੰਗ ਡੀਐਸਏ ਨੂੰ ਵੱਧ ਵੋਟਾਂ ਦੇ ਕੇ ਬਚਾ ਲਿਆ, ਜਦਕਿ ਈਸ਼ਾ ਰਿਖੀ ਨੂੰ ਘਰ ਤੋਂ ਬੇਘਰ ਹੋਣਾ ਪਿਆ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+