ਫ਼ਿਲਮਾਂ ਤੋਂ ਨਹੀਂ, ਬਿਜ਼ਨਸ ਤੋਂ ਬਣੀ ਹਜ਼ਾਰਾਂ ਕਰੋੜ ਦੀ ਮਾਲਕਣ! ਜੂਹੀ ਚਾਵਲਾ ਦੀ ਦੌਲਤ ਦਾ ਰਾਜ਼ ਜਾਣ ਕੇ ਹੋ ਜਾਓਗੇ ਹੈਰਾਨ

ਬਾਲੀਵੁੱਡ ਦੀਆਂ ਕਈ ਅਦਾਕਾਰਾਵਾਂ ਫ਼ਿਲਮਾਂ, ਇਸ਼ਤਿਹਾਰਾਂ ਅਤੇ ਬ੍ਰਾਂਡ ਐਂਡੋਰਸਮੈਂਟ ਰਾਹੀਂ ਕਰੋੜਾਂ ਰੁਪਏ ਕਮਾਉਂਦੀਆਂ ਹਨ, ਪਰ ਜਦੋਂ ਗੱਲ ਕੁੱਲ ਨੈੱਟ ਵਰਥ ਦੀ ਆਉਂਦੀ ਹੈ ਤਾਂ 90 ਦੇ ਦਹਾਕੇ ਦੀ ਸੁਪਰਹਿੱਟ ਅਦਾਕਾਰਾ ਜੂਹੀ ਚਾਵਲਾ ਦਾ ਨਾਂ ਸਭ ਤੋਂ ਵੱਖਰਾ ਨਜ਼ਰ ਆਉਂਦਾ ਹੈ।

juhi chawla

ਰਿਪੋਰਟਾਂ ਮੁਤਾਬਕ ਜੂਹੀ ਚਾਵਲਾ ਦੀ ਅੰਦਾਜ਼ਨ ਨੈੱਟ ਵਰਥ ਕਰੀਬ 7,790 ਕਰੋੜ ਰੁਪਏ ਦੱਸੀ ਜਾਂਦੀ ਹੈ ਅਤੇ ਇਸੇ ਕਰਕੇ ਉਨ੍ਹਾਂ ਨੂੰ ਭਾਰਤ ਦੀਆਂ ਸਭ ਤੋਂ ਅਮੀਰ ਮਹਿਲਾ ਫ਼ਿਲਮ ਸਟਾਰਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਪਰ ਦਿਲਚਸਪ ਗੱਲ ਇਹ ਹੈ ਕਿ ਇੰਨੀ ਵੱਡੀ ਦੌਲਤ ਸਿਰਫ਼ ਫ਼ਿਲਮਾਂ ਤੋਂ ਨਹੀਂ ਬਣੀ, ਸਗੋਂ ਇਸ ਦੇ ਪਿੱਛੇ ਕ੍ਰਿਕਟ, ਰੀਅਲ ਅਸਟੇਟ, ਸੀਮੈਂਟ ਅਤੇ ਹਾਸਪਿਟੈਲਿਟੀ ਸਮੇਤ ਕਈ ਵੱਡੇ ਕਾਰੋਬਾਰੀ ਨਿਵੇਸ਼ ਹਨ। ਜੂਹੀ ਚਾਵਲਾ ਅਤੇ ਸ਼ਾਹਰੁਖ ਖਾਨ ਦੀ ਦੋਸਤੀ ਫ਼ਿਲਮੀ ਪਰਦੇ ਤੋਂ ਅੱਗੇ ਵਧ ਕੇ ਬਿਜ਼ਨਸ ਪਾਰਟਨਰਸ਼ਿਪ ਤੱਕ ਪਹੁੰਚੀ। ਸਾਲ 2008 ਵਿੱਚ IPL ਦੀ ਸ਼ੁਰੂਆਤ ਸਮੇਂ ਜੂਹੀ ਨੇ ਆਪਣੇ ਪਤੀ ਜੈ ਮਹਿਤਾ ਅਤੇ ਸ਼ਾਹਰੁਖ ਖਾਨ ਨਾਲ ਮਿਲ ਕੇ ਕੋਲਕਾਤਾ ਨਾਈਟ ਰਾਈਡਰਜ਼ (KKR) ਵਿੱਚ ਨਿਵੇਸ਼ ਕੀਤਾ। ਟੀਮ ਨੂੰ ਉਸ ਸਮੇਂ ਕਰੀਬ 600 ਕਰੋੜ ਰੁਪਏ ਵਿੱਚ ਖਰੀਦਿਆ ਗਿਆ ਸੀ। ਸ਼ੁਰੂਆਤੀ ਦੌਰ ਵਿੱਚ KKR ਦਾ ਪ੍ਰਦਰਸ਼ਨ ਉਮੀਦ ਮੁਤਾਬਕ ਨਹੀਂ ਰਿਹਾ ਅਤੇ ਟੀਮ ਨੂੰ ਲਗਾਤਾਰ ਹਾਰਾਂ ਦਾ ਸਾਹਮਣਾ ਕਰਨਾ ਪਿਆ, ਪਰ ਜੂਹੀ ਅਤੇ ਜੈ ਮਹਿਤਾ ਨੇ ਆਪਣਾ ਨਿਵੇਸ਼ ਜਾਰੀ ਰੱਖਿਆ। ਸਮੇਂ ਦੇ ਨਾਲ KKR ਨੇ ਜ਼ਬਰਦਸਤ ਵਾਪਸੀ ਕੀਤੀ ਅਤੇ IPL ਦੀਆਂ ਸਫਲ ਟੀਮਾਂ ਵਿੱਚ ਆਪਣੀ ਥਾਂ ਬਣਾਈ।

ਸਾਲ 2024 ਵਿੱਚ KKR ਨੇ IPL ਖਿਤਾਬ ਵੀ ਆਪਣੇ ਨਾਂ ਕੀਤਾ, ਜਿਸ ਤੋਂ ਬਾਅਦ ਟੀਮ ਦੀ ਬ੍ਰਾਂਡ ਵੈਲਿਊ ਅਤੇ ਮਾਰਕੀਟ ਕੀਮਤ ਵਿੱਚ ਵੱਡਾ ਵਾਧਾ ਦੇਖਣ ਨੂੰ ਮਿਲਿਆ। ਜੂਹੀ ਦੀ ਦੌਲਤ ਦਾ ਇੱਕ ਹੋਰ ਵੱਡਾ ਹਿੱਸਾ ਰੀਅਲ ਅਸਟੇਟ ਨਾਲ ਜੁੜਿਆ ਦੱਸਿਆ ਜਾਂਦਾ ਹੈ। ਜੂਹੀ ਅਤੇ ਜੈ ਮਹਿਤਾ ਕੋਲ ਭਾਰਤ ਅਤੇ ਵਿਦੇਸ਼ਾਂ ਵਿੱਚ ਕਈ ਕੀਮਤੀ ਪ੍ਰਾਪਰਟੀਜ਼ ਵਿੱਚ ਨਿਵੇਸ਼ ਹੋਣ ਦੀ ਜਾਣਕਾਰੀ ਸਾਹਮਣੇ ਆਉਂਦੀ ਰਹੀ ਹੈ ਅਤੇ ਮੁੰਬਈ ਦੇ ਪੌਸ਼ ਇਲਾਕੇ ਮਲਾਬਾਰ ਹਿੱਲ ਵਿੱਚ ਉਨ੍ਹਾਂ ਦਾ ਸਮੁੰਦਰ ਦੇ ਸਾਹਮਣੇ ਲਗਜ਼ਰੀ ਘਰ ਵੀ ਹੈ। ਇਸ ਤੋਂ ਇਲਾਵਾ ਮਹਿਤਾ ਪਰਿਵਾਰ ਦਾ ਕਾਰੋਬਾਰੀ ਸਬੰਧ ਸੀਮੈਂਟ ਇੰਡਸਟਰੀ ਨਾਲ ਵੀ ਹੈ ਅਤੇ ਰਿਪੋਰਟਾਂ ਮੁਤਾਬਕ ਜੂਹੀ ਦੀ Saurashtra Cement ਵਿੱਚ ਵੀ ਹਿੱਸੇਦਾਰੀ ਦੱਸੀ ਜਾਂਦੀ ਹੈ। ਉਨ੍ਹਾਂ ਨੇ ਹਾਸਪਿਟੈਲਿਟੀ ਸੈਕਟਰ ਵਿੱਚ ਵੀ ਨਿਵੇਸ਼ ਕੀਤਾ ਹੈ ਅਤੇ ਮੁੰਬਈ ਵਿੱਚ ਉਨ੍ਹਾਂ ਦੇ ਕਾਰੋਬਾਰੀ ਕਨੈਕਸ਼ਨ ਵਾਲੇ ਰੈਸਟੋਰੈਂਟਾਂ ਵਿੱਚ Rue du Liban ਅਤੇ Gustoso ਵਰਗੇ ਨਾਮ ਸ਼ਾਮਲ ਹਨ। ਯਾਨੀ ਜੂਹੀ ਚਾਵਲਾ ਨੇ ਆਪਣੀ ਕਮਾਈ ਨੂੰ ਸਿਰਫ਼ ਬਾਲੀਵੁੱਡ ਤੱਕ ਸੀਮਿਤ ਨਹੀਂ ਰੱਖਿਆ, ਸਗੋਂ ਫ਼ਿਲਮਾਂ ਤੋਂ ਕਮਾਈ ਨੂੰ ਵੱਡੇ ਕਾਰੋਬਾਰੀ ਨਿਵੇਸ਼ਾਂ ਵਿੱਚ ਲਗਾ ਕੇ ਦੌਲਤ ਦਾ ਅਜਿਹਾ ਸਾਮਰਾਜ ਖੜ੍ਹਾ ਕੀਤਾ, ਜਿਸ ਨੇ ਉਨ੍ਹਾਂ ਨੂੰ ਭਾਰਤ ਦੀਆਂ ਸਭ ਤੋਂ ਅਮੀਰ ਅਦਾਕਾਰਾਵਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕੀਤਾ ਹੈ।...........

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+