Alia Bhatt ਦਾ ਗਲੈਮਰਸ ਲੁੱਕ : ਡੋਂਟ ਬੀ ਸ਼ਾਇ’ ਦੀ ਸਕ੍ਰੀਨਿੰਗ ‘ਚ ਰਣਬੀਰ ਅਤੇ ਸੱਸ ਨੀਤੂ ਨਾਲ ਆਈ ਨਜ਼ਰ

ਵੀਰਵਾਰ ਨੂੰ ਮੁੰਬਈ ਵਿੱਚ ਆਲੀਆ ਭੱਟ ਵੱਲੋਂ ਪ੍ਰੋਡਿਊਸ ਕੀਤੀ ਫਿਲਮ 'ਡੋਂਟ ਬੀ ਸ਼ਾਇ' ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ। ਇਸ ਮੌਕੇ ਆਲੀਆ ਭੱਟ ਆਪਣੇ ਪਤੀ ਰਣਬੀਰ ਕਪੂਰ ਨਾਲ ਪਹੁੰਚੀ। ਰਣਬੀਰ ਦੀ ਮਾਂ ਨੀਤੂ ਕਪੂਰ ਵੀ ਸਕ੍ਰੀਨਿੰਗ ਵਿੱਚ ਨਜ਼ਰ ਆਈ।

ਆਲੀਆ ਦੇ ਪਿਤਾ ਮਹੇਸ਼ ਭੱਟ, ਮਾਂ ਸੋਨੀ ਰਾਜ਼ਦਾਨ ਅਤੇ ਭੈਣ ਸ਼ਾਹੀਨ ਭੱਟ ਵੀ ਇਸ ਮੌਕੇ ਮੌਜੂਦ ਸਨ। ਦੋਵੇਂ ਪਰਿਵਾਰਾਂ ਨੇ ਇਕੱਠੇ ਤਸਵੀਰਾਂ ਵੀ ਖਿਚਵਾਈਆਂ। ਸਕ੍ਰੀਨਿੰਗ ਵਿੱਚ ਕਰਨ ਜੌਹਰ, ਵਰੁਣ ਧਵਨ, ਅਯਾਨ ਮੁਖਰਜੀ, ਸ਼ਰਵਰੀ ਵਾਘ ਅਤੇ ਸਮੇਂ ਰੈਨਾ ਸਮੇਤ ਕਈ ਬਾਲੀਵੁੱਡ ਸਿਤਾਰੇ ਵੀ ਪਹੁੰਚੇ।

alia bhatt at screening

'ਡੋਂਟ ਬੀ ਸ਼ਾਇ' ਨੂੰ ਆਲੀਆ ਭੱਟ ਅਤੇ ਸ਼ਾਹੀਨ ਭੱਟ ਨੇ ਆਪਣੇ ਪ੍ਰੋਡਕਸ਼ਨ ਹਾਊਸ Eternal Sunshine Productions ਦੇ ਬੈਨਰ ਹੇਠ ਪ੍ਰੋਡਿਊਸ ਕੀਤਾ ਹੈ। ਇਹ ਫਿਲਮ 25 ਸਤੰਬਰ ਨੂੰ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋ ਚੁੱਕੀ ਹੈ।
'ਹੁੰਕਾਰ: ਦਿ ਰੋਅਰ' ਦੀ ਵੀ ਹੋਈ ਸਪੈਸ਼ਲ ਸਕ੍ਰੀਨਿੰਗ

ਇਸ ਤੋਂ ਇਲਾਵਾ ਵੀਰਵਾਰ ਨੂੰ ਵੈੱਬ ਸੀਰੀਜ਼ 'ਹੁੰਕਾਰ: ਦਿ ਰੋਅਰ' ਦੀ ਵੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ। ਇਸ ਮੌਕੇ ਅਦਾਕਾਰਾ ਅਨੀਤ ਪੱਡਾ ਅਤੇ ਫਾਤਿਮਾ ਸਨਾ ਸ਼ੇਖ ਪਹੁੰਚੀਆਂ।

ਇਨ੍ਹਾਂ ਤੋਂ ਇਲਾਵਾ ਸ਼ਵੇਤਾ ਤ੍ਰਿਪਾਠੀ ਅਤੇ ਰਣਵੀਰ ਸਿੰਘ ਵੀ ਸਕ੍ਰੀਨਿੰਗ ਵਿੱਚ ਨਜ਼ਰ ਆਏ। ਫਿਲਮ 'ਸਿਆਰਾ' ਦੀ ਸਫਲਤਾ ਤੋਂ ਬਾਅਦ ਅਨੀਤ ਪੱਡਾ ਦੀ ਇਹ ਸੀਰੀਜ਼ ਵੀ ਚਰਚਾ ਵਿੱਚ ਹੈ। ਕੋਰਟਰੂਮ ਡਰਾਮਾ 'ਤੇ ਆਧਾਰਿਤ 'ਹੁੰਕਾਰ: ਦਿ ਰੋਅਰ' 25 ਸਤੰਬਰ 2026 ਨੂੰ ਰਿਲੀਜ਼ ਹੋਈ ਹੈ। ਇਸ ਵਿੱਚ ਅਨੀਤ ਪੱਡਾ ਤੋਂ ਇਲਾਵਾ ਰਘੁਬੀਰ ਯਾਦਵ ਅਤੇ ਫਾਤਿਮਾ ਸਨਾ ਸ਼ੇਖ ਵੀ ਅਹਿਮ ਭੂਮਿਕਾਵਾਂ ਵਿੱਚ ਹਨ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+