ਏਸ਼ੀਅਨ ਗੇਮਜ਼ ’ਚ ਭਾਰਤ ਦੀਆਂ ਧੀਆਂ ਦਾ ਜਲਵਾ, ਸ਼੍ਰੀਲੰਕਾ ਨੂੰ ਹਰਾ ਕੇ ਦੇਸ਼ ਦੀ ਝੋਲੀ 'ਚ ਮੁੜ ਪਾਇਆ Gold Medal

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਏਸ਼ੀਅਨ ਗੇਮਜ਼ ਵਿੱਚ ਲਗਾਤਾਰ ਦੂਜੀ ਵਾਰ ਸੋਨੇ ਦਾ ਤਮਗਾ ਜਿੱਤ ਲਿਆ ਹੈ। ਭਾਰਤ ਨੇ ਮੰਗਲਵਾਰ ਨੂੰ ਖੇਡੇ ਗਏ ਗੋਲਡ ਮੈਡਲ ਮੁਕਾਬਲੇ ਵਿੱਚ ਸ਼੍ਰੀਲੰਕਾ ਨੂੰ 147 ਦੌੜਾਂ ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ।

ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ । ਭਾਰਤੀ ਟੀਮ ਨੇ 20 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ 'ਤੇ 216 ਦੌੜਾਂ ਬਣਾਈਆਂ। ਇਹ ਏਸ਼ੀਅਨ ਗੇਮਜ਼ ਦੇ ਮਹਿਲਾ ਕ੍ਰਿਕਟ ਮੁਕਾਬਲਿਆਂ ਵਿੱਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ।

gold medal

ਭਾਰਤ ਨੇ ਪਾਰੀ ਦੇ ਆਖਰੀ ਓਵਰ ਵਿੱਚ 25 ਦੌੜਾਂ ਜੋੜੀਆਂ। ਰਿਚਾ ਘੋਸ਼ ਨੇ ਲਗਾਤਾਰ ਦੋ ਛੱਕੇ ਲਗਾਉਣ ਤੋਂ ਬਾਅਦ ਆਖਰੀ ਗੇਂਦ 'ਤੇ ਚੌਕਾ ਜੜਿਆ। ਉਹ 49 ਦੌੜਾਂ ਬਣਾ ਕੇ ਨਾਬਾਦ ਰਹੀ।

ਸ਼੍ਰੀਲੰਕਾ ਦੀ ਟੀਮ 69 ਦੌੜਾਂ 'ਤੇ ਆਲਆਊਟ

217 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾਈ ਟੀਮ ਭਾਰਤੀ ਗੇਂਦਬਾਜ਼ੀ ਸਾਹਮਣੇ ਟਿਕ ਨਹੀਂ ਸਕੀ। ਪੂਰੀ ਟੀਮ 15.4 ਓਵਰਾਂ ਵਿੱਚ ਸਿਰਫ਼ 69 ਦੌੜਾਂ ਬਣਾ ਕੇ ਆਲਆਊਟ ਹੋ ਗਈ। ਭਾਰਤ ਨੇ ਇਹ ਮੁਕਾਬਲਾ 147 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਕੇ ਏਸ਼ੀਅਨ ਗੇਮਜ਼-2026 ਵਿੱਚ ਸੋਨੇ ਦਾ ਤਮਗਾ ਆਪਣੇ ਨਾਮ ਕੀਤਾ।

ਗੋਲਡ ਮੈਡਲ ਮੁਕਾਬਲੇ ਵਿੱਚ ਭਾਰਤੀ ਟੀਮ ਦੇ ਗੇਂਦਬਾਜ਼ਾਂ ਨੇ ਸ਼੍ਰੀਲੰਕਾ ਨੂੰ 69 ਦੌੜਾਂ 'ਤੇ ਸਮੇਟ ਕੇ ਟੀਮ ਦੀ ਜਿੱਤ ਪੱਕੀ ਕਰ ਦਿੱਤੀ। ਮਹਿਲਾ T20 ਇੰਟਰਨੈਸ਼ਨਲ ਕ੍ਰਿਕਟ ਵਿੱਚ ਕਿਸੇ ਵੀ ਵਿਕਟ ਲਈ ਸਭ ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਦੇ ਮਾਮਲੇ ਵਿੱਚ ਸਮ੍ਰਿਤੀ ਮੰਧਾਨਾ ਅਤੇ ਸ਼ੈਫਾਲੀ ਵਰਮਾ ਦੀ ਜੋੜੀ 4,000 ਤੋਂ ਵੱਧ ਦੌੜਾਂ ਨਾਲ ਸਭ ਤੋਂ ਅੱਗੇ ਹੈ।

ਇਸ ਸੂਚੀ ਵਿੱਚ UAE ਦੀ ਈਸ਼ਾ ਓਝਾ ਅਤੇ ਤੀਰਥਾ ਸਤੀਸ਼ ਦੀ ਜੋੜੀ 2,949 ਦੌੜਾਂ ਨਾਲ ਦੂਜੇ ਅਤੇ ਆਸਟ੍ਰੇਲੀਆ ਦੀ ਐਲਿਸਾ ਹੀਲੀ ਅਤੇ ਬੈਥ ਮੂਨੀ ਦੀ ਜੋੜੀ 2,720 ਦੌੜਾਂ ਨਾਲ ਤੀਜੇ ਸਥਾਨ 'ਤੇ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+