ਪਾਕਿਸਤਾਨੀ ਕ੍ਰਿਕਟਰਾਂ ਨੂੰ ਪਸੰਦ ਆਏ ਵਿਰਾਟ ਦੇ ਜੁੱਤੇ ! 'One8' ਪਾ ਕੇ ਹਾਂਗਕਾਂਗ ਨੂੰ ਚਟਾਈ ਧੂੜ, ਸੈਮੀਫਾਈਨਲ 'ਚ ਬਣਾਈ ਜਗ੍ਹਾ
ਪਾਕਿਸਤਾਨ ਦੀਆਂ ਮਹਿਲਾ ਕ੍ਰਿਕਟਰਾਂ ਵਿਮਨਜ਼ ਏਸ਼ੀਆ ਕੱਪ 2026 ਦੌਰਾਨ ਸੋਸ਼ਲ ਮੀਡੀਆ 'ਤੇ ਲਗਾਤਾਰ ਚਰਚਾ ਦਾ ਵੀਡੀਓ ਅਤੇ ਵਿਸ਼ਾ ਬਣੀਆਂ ਹੋਈਆਂ ਹਨ। ਹਾਲਾਂਕਿ, ਇਸ ਵਾਰ ਵਜ੍ਹਾ ਉਨ੍ਹਾਂ ਦੀ ਖੇਡ ਨਹੀਂ ਹੈ। ਪਾਕਿਸਤਾਨੀ ਟੀਮ ਦੀਆਂ ਕਈ ਖਿਡਾਰਨਾਂ ਨੂੰ 'one8' ਬ੍ਰਾਂਡ ਦੇ ਜੁੱਤੇ ਪਾਏ ਦੇਖਿਆ ਗਿਆ।

ਇਹ ਸਪੋਰਟਸਵੇਅਰ ਬ੍ਰਾਂਡ ਭਾਰਤੀ ਕ੍ਰਿਕਟ ਸਟਾਰ ਵਿਰਾਟ ਕੋਹਲੀ ਦਾ ਕੋ-ਫਾਊਂਡਡ ਬ੍ਰਾਂਡ ਹੈ।ਹਾਂਗਕਾਂਗ ਦੇ ਖ਼ਿਲਾਫ਼ ਪਾਕਿਸਤਾਨ ਦੇ ਮੈਚ ਦੌਰਾਨ ਖੱਬੇ ਹੱਥ ਦੀ ਸਪਿਨਰ ਨਸ਼ਰਾ ਸੰਧੂ ਅਤੇ ਸੱਜੇ ਹੱਥ ਦੀ ਬੱਲੇਬਾਜ਼ ਈਮਾਨ ਫਾਤਿਮਾ ਨੂੰ 'one8' ਬ੍ਰਾਂਡ ਦੇ ਜੁੱਤੇ ਪਾਏ ਦੇਖਿਆ ਗਿਆ। ਇਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਗਈਆਂ। ਪ੍ਰਸ਼ੰਸਕਾਂ ਨੇ ਇਸ ਗੱਲ 'ਤੇ ਹੈਰਾਨੀ ਜਤਾਈ ਕਿ ਪਾਕਿਸਤਾਨੀ ਕ੍ਰਿਕਟਰ ਭਾਰਤ ਦੇ ਸਭ ਤੋਂ ਵੱਡੇ ਸਪੋਰਟਸ ਆਈਕਨ ਨਾਲ ਜੁੜੇ ਬ੍ਰਾਂਡ ਦੇ ਜੁੱਤੇ ਪਾ ਕੇ ਖੇਡ ਰਹੀਆਂ ਸਨ।ਸੰਧੂ ਨੇ ਪਾਕਿਸਤਾਨ ਨੂੰ ਜਸ਼ਨ ਮਨਾਉਣ ਦਾ ਪੂਰਾ ਮੌਕਾ ਦਿੱਤਾ। ਉਨ੍ਹਾਂ ਨੇ ਆਪਣੇ ਕਰੀਅਰ ਦਾ ਸਭ ਤੋਂ ਬਹਤਰੀਨ ਪ੍ਰਦਰਸ਼ਨ ਕਰਦੇ ਹੋਏ 4 ਓਵਰਾਂ 'ਚ 7 ਰਨ ਦੇ ਕੇ 6 ਵਿਕਟਾਂ ਲਈਆਂ। ਇਸ ਨਾਲ ਪਾਕਿਸਤਾਨ ਨੇ ਹਾਂਗਕਾਂਗ ਨੂੰ 71 ਰਨ 'ਤੇ ਆਲਆਊਟ ਕਰ ਦਿੱਤਾ ਅਤੇ 72 ਰਨ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਪਾਕਿਸਤਾਨ ਨੇ ਏਸ਼ੀਆ ਕੱਪ ਦੇ ਸੈਮੀਫਾਈਨਲ 'ਚ ਵੀ ਆਪਣੀ ਜਗ੍ਹਾ ਪੱਕੀ ਕਰ ਲਈ। ਦੂਜੇ ਸੈਮੀਫਾਈਨਲ 'ਚ ਪਾਕਿਸਤਾਨ ਦਾ ਸਾਹਮਣਾ ਸ਼੍ਰੀਲੰਕਾ ਨਾਲ ਹੋਵੇਗਾ। ਉੱਥੇ ਹੀ ਪਹਿਲੇ ਸੈਮੀਫਾਈਨਲ 'ਚ ਭਾਰਤੀ ਮਹਿਲਾ ਟੀਮ ਦੀ ਟੱਕਰ ਬੰਗਲਾਦੇਸ਼ ਨਾਲ ਹੋਵੇਗੀ। ਜੇਕਰ ਭਾਰਤ ਅਤੇ ਪਾਕਿਸਤਾਨ ਸੈਮੀਫਾਈਨਲ 'ਚ ਜਿੱਤ ਦਰਜ ਕਰਦੇ ਹਨ, ਤਾਂ ਫਾਈਨਲ 'ਚ ਇਹ ਟੀਮਾਂ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋਣਗੀਆਂ।


Click it and Unblock the Notifications
