ਹਿਮਾਚਲ ਤੋਂ ਰਾਜਸਥਾਨ ਤੱਕ ਬਦਲਿਆ ਮੌਸਮ, ਪਹਾੜਾਂ 'ਚ ਬਰਫ਼ਬਾਰੀ, ਕਈ ਸੂਬਿਆਂ 'ਚ ਮੀਂਹ ਅਤੇ ਗੜ੍ਹੇਮਾਰੀ।
ਪੂਰੇ ਦੇਸ਼ ਵਿੱਚ ਮੌਸਮ ਨੇ ਕਰਵਟ ਬਦਲੀ ਹੈ। ਕਈ ਸੂਬਿਆਂ 'ਚ ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜਾਂ 'ਤੇ ਬਰਫ਼ਬਾਰੀ ਹੋਈ ਹੈ। ਮਨਾਲੀ, ਧਰਮਸ਼ਾਲਾ ਅਤੇ ਸ਼ਿਮਲਾ ਵਿੱਚ ਉੱਚੀਆਂ ਪਹਾੜੀਆਂ 'ਤੇ ਬਰਫ਼ਬਾਰੀ ਦੇਖਣ ਨੂੰ ਮਿਲੀ ਹੈ।
ਪਹਾੜਾਂ 'ਚ ਬਦਲੇ ਮੌਸਮ ਦਾ ਅਸਰ ਪੰਜਾਬ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ 'ਚ ਬੀਤੇ ਦਿਨ ਵੀ ਕਈ ਜ਼ਿਲ੍ਹਿਆਂ 'ਚ ਮੀਂਹ ਪਿਆ ਸੀ ਜਿਸਤੋਂ ਬਾਅਦ ਇੱਥੇ ਮੌਸਮ ਪਹਿਲਾਂ ਨਾਲੋਂ ਠੰਢਾ ਹੋ ਗਿਆ ਹੈ। ਮੀਂਹ ਅਤੇ ਬਰਫ਼ਬਾਰੀ ਤੋਂ ਬਾਅਦ ਚੰਬਾ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 10.7 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ ਹੈ। ਸੂਬੇ ਦੇ ਹੋਰ ਇਲਾਕਿਆਂ ਵਿੱਚ ਵੀ ਤਾਪਮਾਨ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਹਿਮਾਚਲ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਹੋ ਰਹੀ ਬਾਰਿਸ਼ ਅਤੇ ਉੱਚੇ ਪਹਾੜਾਂ 'ਤੇ ਬਰਫ਼ਬਾਰੀ ਕਾਰਨ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ ਹੈ।

ਰਾਜਸਥਾਨ ਵਿੱਚ ਮੀਂਹ ਦੇ ਨਾਲ ਪਏ ਗੜ੍ਹੇ
ਰਾਜਸਥਾਨ ਵਿੱਚ ਵੀ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ ਜੈਪੁਰ, ਬੀਕਾਨੇਰ ਅਤੇ ਚੁਰੂ ਵਿੱਚ ਮੀਂਹ ਦੇ ਨਾਲ ਗੜ੍ਹੇ ਪਏ। ਮੌਸਮ ਵਿੱਚ ਅਚਾਨਕ ਆਏ ਬਦਲਾਅ ਕਾਰਨ ਰਾਤ ਨੂੰ ਠੰਡ ਵਧ ਗਈ। ਸ਼ੇਖਾਵਾਟੀ ਖੇਤਰ ਵਿੱਚ ਘੱਟੋ-ਘੱਟ ਤਾਪਮਾਨ 20 ਡਿਗਰੀ ਸੈਲਸੀਅਸ ਤੋਂ ਹੇਠਾਂ ਪਹੁੰਚ ਗਿਆ। ਅਚਾਨਕ ਤੋਂ ਮੌਸਮ 'ਚ ਆਏ ਇਸ ਬਦਲਾਅ ਕਾਰਨ ਲੋਕ ਵੀ ਹੈਰਾਨ ਹਨ। ਹਾਲਾਂਕਿ ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਅਗਲੇ 2-3 ਦਿਨਾਂ ਦੌਰਾਨ ਤਾਪਮਾਨ ਵਿੱਚ 3 ਤੋਂ 4 ਡਿਗਰੀ ਸੈਲਸੀਅਸ ਤੱਕ ਵਾਧਾ ਹੋ ਸਕਦਾ ਹੈ।
ਉੱਤਰਾਖੰਡ ਵਿੱਚ ਰੈਸਕਿਊ ਆਪਰੇਸ਼ਨ ਜਾਰੀ
ਉੱਤਰਾਖੰਡ ਦੇ ਉੱਤਰਕਾਸ਼ੀ ਦੇ ਉੱਚਾਈ ਵਾਲੇ ਇਲਾਕਿਆਂ ਵਿੱਚ ਵੀ ਬੀਤੇ ਦਿਨ ਬਰਫ਼ਬਾਰੀ ਹੋਈ ਸੀ ਜਿਸ ਤੋਂ ਬਾਅਦ ਉੱਥੇ ਫਸੇ ਪਰਬਤਾਰੋਹੀਆਂ ਅਤੇ ਟ੍ਰੈਕਰਾਂ ਨੂੰ ਬਾਹਰ ਕੱਢਣ ਲਈ ਰੈਸਕਿਊ ਆਪਰੇਸ਼ਨ ਜਾਰੀ ਹੈ। 28 ਸਤੰਬਰ ਤੱਕ ਕੁੱਲ 136 ਲੋਕਾਂ ਵਿੱਚੋਂ 85 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਸੀ, ਜਦਕਿ 51 ਲੋਕਾਂ ਨੂੰ ਕੱਢਣਾ ਅਜੇ ਬਾਕੀ ਸੀ।
ਯੂਪੀ ਵਿੱਚ 8 ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ
ਉੱਤਰ ਪ੍ਰਦੇਸ਼ ਵਿੱਚ ਮੀਂਹ ਦੇ ਵਿਚਕਾਰ ਸੂਬੇ ਦੀਆਂ 8 ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਕਈ ਪਿੰਡਾਂ ਵਿੱਚ ਹੜ੍ਹ ਦਾ ਪਾਣੀ ਦਾਖਲ ਹੋ ਗਿਆ ਹੈ। ਨੇਪਾਲ ਵੱਲੋਂ ਪਾਣੀ ਛੱਡੇ ਜਾਣ ਤੋਂ ਬਾਅਦ ਕੁਸ਼ੀਨਗਰ ਵਿੱਚ ਗੰਡਕ (ਨਾਰਾਇਣੀ) ਨਦੀ ਵਿੱਚ ਹੜ੍ਹ ਦੀ ਸਥਿਤੀ ਬਣ ਗਈ ਹੈ। ਇਸ ਕਾਰਨ 2 ਪਿੰਡਾਂ ਦੇ ਕਰੀਬ 1,400 ਪਰਿਵਾਰ ਪ੍ਰਭਾਵਿਤ ਹੋਏ ਹਨ। ਮੌਸਮ ਵਿਭਾਗ ਵੱਲੋਂ ਅੱਜ ਯੂਪੀ ਦੇ 17 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ


Click it and Unblock the Notifications
