ਦੁੱਧ ਖ਼ਰੀਦਣਾ ਹੋਇਆ ਮਹਿੰਗਾ, ਮਦਰ ਡੇਅਰੀ ਨੇ 4 ਰੁਪਏ ਪ੍ਰਤੀ ਲਿਟਰ ਤੱਕ ਵਧਾਏ ਰੇਟ
ਲੋਕਾਂ ਨੂੰ ਹੁਣ ਦੁੱਧ ਦੀਆਂ ਵਧੀਆਂ ਕੀਮਤਾਂ ਦੇ ਕੇ ਦੁੱਧ ਖਰੀਦਣਾ ਪਏਗਾ । ਮਦਰ ਡੇਅਰੀ ਨੇ ਦੁੱਧ ਦੀਆਂ ਵੱਖ-ਵੱਖ ਕਿਸਮਾਂ ਦੀਆਂ ਕੀਮਤਾਂ ਵਿੱਚ 2 ਤੋਂ 4 ਰੁਪਏ ਪ੍ਰਤੀ ਲਿਟਰ ਤੱਕ ਵਾਧਾ ਕੀਤਾ ਹੈ। ਨਵੀਆਂ ਕੀਮਤਾਂ ਵੀਰਵਾਰ ਤੋਂ ਲਾਗੂ ਹੋਣਗੀਆਂ।
ਦਿੱਲੀ-ਐੱਨਸੀਆਰ ਵਿੱਚ ਟੋਕਨ ਰਾਹੀਂ ਵੇਚੇ ਜਾਣ ਵਾਲੇ ਟੋਨਡ ਦੁੱਧ ਦੀ ਕੀਮਤ 58 ਤੋਂ ਵਧਾ ਕੇ 60 ਰੁਪਏ ਪ੍ਰਤੀ ਲਿਟਰ ਕਰ ਦਿੱਤੀ ਗਈ ਹੈ। ਪਾਊਚ ਵਾਲੇ ਫੁੱਲ ਕਰੀਮ ਦੁੱਧ ਦਾ ਭਾਅ 72 ਤੋਂ ਵਧ ਕੇ 76 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਪਾਊਚ ਵਾਲੇ ਟੋਨਡ ਦੁੱਧ ਦੀ ਕੀਮਤ 60 ਤੋਂ ਵਧਾ ਕੇ 62 ਰੁਪਏ ਪ੍ਰਤੀ ਲਿਟਰ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਡਬਲ ਟੋਨਡ ਦੁੱਧ ਹੁਣ 54 ਦੀ ਥਾਂ 56 ਰੁਪਏ ਪ੍ਰਤੀ ਲਿਟਰ ਮਿਲੇਗਾ, ਜਦਕਿ ਗਾਂ ਦੇ ਦੁੱਧ ਦੀ ਕੀਮਤ 62 ਤੋਂ ਵਧਾ ਕੇ 65 ਰੁਪਏ ਪ੍ਰਤੀ ਲਿਟਰ ਕਰ ਦਿੱਤੀ ਗਈ ਹੈ।

ਦਿੱਲੀ-ਐੱਨਸੀਆਰ ਵਿੱਚ ਰੋਜ਼ਾਨਾ 35 ਲੱਖ ਲਿਟਰ ਵਿਕਰੀ
ਮਦਰ ਡੇਅਰੀ ਆਪਣੀ ਦੁੱਧ ਦੀ ਵਿਕਰੀ ਤੋਂ ਹੋਣ ਵਾਲੀ ਆਮਦਨ ਦਾ 75 ਤੋਂ 80 ਫ਼ੀਸਦੀ ਹਿੱਸਾ ਕਿਸਾਨਾਂ ਨੂੰ ਅਦਾ ਕਰਦੀ ਹੈ। ਕੰਪਨੀ ਦਿੱਲੀ-ਐੱਨਸੀਆਰ ਵਿੱਚ ਆਪਣੇ ਵਿਕਰੀ ਕੇਂਦਰਾਂ, ਆਮ ਦੁਕਾਨਾਂ ਅਤੇ ਆਨਲਾਈਨ ਮੰਚਾਂ ਰਾਹੀਂ ਰੋਜ਼ਾਨਾ ਲਗਪਗ 35 ਲੱਖ ਲਿਟਰ ਦੁੱਧ ਵੇਚਦੀ ਹੈ। ਦੇਸ਼ ਭਰ ਵਿੱਚ ਇਸ ਦੀ ਰੋਜ਼ਾਨਾ ਦੁੱਧ ਵਿਕਰੀ 50 ਲੱਖ ਲਿਟਰ ਤੋਂ ਵੱਧ ਹੈ। ਕੰਪਨੀ ਨੇ ਪਿਛਲੇ ਵਿੱਤੀ ਸਾਲ ਦੌਰਾਨ ਦੁੱਧ ਉਤਪਾਦਾਂ ਅਤੇ ਖਾਣ ਵਾਲੇ ਤੇਲ ਦੀ ਮੰਗ ਵਧਣ ਕਾਰਨ ਆਪਣੇ ਕਾਰੋਬਾਰ ਵਿੱਚ 17 ਫ਼ੀਸਦੀ ਵਾਧਾ ਦਰਜ ਕੀਤਾ ਅਤੇ ਇਸ ਦਾ ਕੁੱਲ ਕਾਰੋਬਾਰ 20,300 ਕਰੋੜ ਰੁਪਏ ਤੱਕ ਪਹੁੰਚ ਗਿਆ।
ਕਿਸਾਨਾਂ ਤੋਂ ਦੁੱਧ ਖ਼ਰੀਦਣ ਦੀ ਲਾਗਤ ਵਧੀ
ਕੰਪਨੀ ਨੇ ਮਈ ਵਿੱਚ ਕੀਮਤਾਂ ਵਧਾਉਣ ਪਿੱਛੇ ਕਿਸਾਨਾਂ ਤੋਂ ਦੁੱਧ ਖ਼ਰੀਦਣ ਦੀ ਲਾਗਤ ਵਿੱਚ ਲਗਾਤਾਰ ਵਾਧੇ ਨੂੰ ਕਾਰਨ ਦੱਸਿਆ ਸੀ। ਕੰਪਨੀ ਮੁਤਾਬਕ ਪਿਛਲੇ ਇੱਕ ਸਾਲ ਦੌਰਾਨ ਕਿਸਾਨਾਂ ਤੋਂ ਦੁੱਧ ਦੀ ਖ਼ਰੀਦ ਕੀਮਤ ਵਿੱਚ ਲਗਪਗ 6 ਫ਼ੀਸਦੀ ਵਾਧਾ ਹੋਇਆ ਸੀ। ਮਦਰ ਡੇਅਰੀ ਆਪਣੀ ਦੁੱਧ ਦੀ ਵਿਕਰੀ ਤੋਂ ਹੋਣ ਵਾਲੀ ਆਮਦਨ ਦਾ ਲਗਪਗ 75 ਤੋਂ 80 ਫ਼ੀਸਦੀ ਹਿੱਸਾ ਕਿਸਾਨਾਂ ਨੂੰ ਅਦਾ ਕਰਦੀ ਹੈ।
ਮਦਰ ਡੇਅਰੀ ਦਿੱਲੀ-ਐੱਨਸੀਆਰ ਵਿੱਚ ਦੁੱਧ ਦੀਆਂ ਪ੍ਰਮੁੱਖ ਸਪਲਾਇਰ ਕੰਪਨੀਆਂ ਵਿੱਚੋਂ ਇੱਕ ਹੈ। ਹਾਲਾਂਕਿ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਵੀ ਮਦਰ ਡੇਅਰੀ ਦੇ ਦੁੱਧ ਅਤੇ ਇਸਦੇ ਹੋਰ ਉਤਪਾਦਾਂ ਦੀ ਇਵਿਕਰੀ ਹੁੰਦੀ ਹੈ , ਇਸ ਕਰਕੇ ਮਦਰ ਡੇਅਰੀ ਦਾ ਦੁੱਧ ਵਰਤਣ ਵਾਲੇ ਲੋਕਾਂ ਨੂੰ ਇਸਦੀਆਂ ਵਧੀਆਂ ਹੋਈਆਂ ਕੀਮਤਾਂ ਅਦਾ ਕਰਨੀਆਂ ਪੈਣਗੀਆਂ।


Click it and Unblock the Notifications
