ਕੇਤਨ ਅਗਰਵਾਲ ਕਤਲ ਕੇਸ: 5,053 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ , ਸੀਆ ਨੇ Boyfriend ਨਾਲ ਰਲ਼ ਕੇ ਦੇਖੀਆਂ ਕਤਲ ਦੀ VIDEOS!
ਪੁਣੇ ਦੇ ਬਹੁਚਰਚਿਤ ਕੇਤਨ ਅਗਰਵਾਲ ਕਤਲ ਮਾਮਲੇ ਵਿੱਚ ਅੱਜ ਪੁਲਿਸ ਨੇ 5,053 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਚਾਰਜਸ਼ੀਟ ਵਿੱਚ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮ ਸੀਆ ਗੋਇਲ ਨੇ ਚੇਤਨ ਚੌਧਰੀ ਅਤੇ ਰਿਤੇਸ਼ ਹਾਂਗੇ ਨਾਲ ਮਿਲ ਕੇ ਕੇਤਨ ਨੂੰ ਲੋਹਗੜ੍ਹ ਬੁਲਾਉਣ ਲਈ ਇੱਕ ਫੇਕ ਇੰਸਟਾਗ੍ਰਾਮ ਅਕਾਊਂਟ ਬਣਾਇਆ ਸੀ।
ਪੁਲਿਸ ਮੁਤਾਬਕ ਫੇਕ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਜਾਣ-ਪਛਾਣ ਵਾਲੀ ਔਰਤ ਦੀ ਤਸਵੀਰ ਲਗਾਈ ਗਈ ਸੀ। ਇਸ ਅਕਾਊਂਟ ਰਾਹੀਂ ਕੇਤਨ ਨੂੰ ਮੈਸੇਜ ਕੀਤੇ ਗਏ ਅਤੇ ਉਸ ਨੂੰ 18 ਜੂਨ ਨੂੰ ਸੀਆ ਦੇ ਸਰਪ੍ਰਾਈਜ਼ ਬਰਥਡੇ ਦੇ ਬਹਾਨੇ ਲੋਹਗੜ੍ਹ ਬੁਲਾਇਆ ਗਿਆ। ਘਟਨਾ ਤੋਂ ਬਾਅਦ ਕਥਿਤ ਤੌਰ 'ਤੇ ਇਹ ਅਕਾਊਂਟ ਡਿਲੀਟ ਕਰ ਦਿੱਤਾ ਗਿਆ।

ਚਾਰਜਸ਼ੀਟ ਵਿੱਚ ਪੁਲਿਸ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਮੁਲਜ਼ਮਾਂ ਨੇ ਕਤਲ ਨਾਲ ਸਬੰਧਤ ਫਿਲਮਾਂ ਦੇਖੀਆਂ ਸਨ। ਇਸ ਤੋਂ ਇਲਾਵਾ ਸਾਜ਼ਿਸ਼ ਨਾਲ ਜੁੜੀ ਜਾਣਕਾਰੀ ਲਈ ChatGPT ਦੀ ਵਰਤੋਂ ਕੀਤੀ ਗਈ ਅਤੇ ਪੁਲਿਸ ਤੋਂ ਬਚਣ ਦੇ ਤਰੀਕਿਆਂ ਨਾਲ ਸਬੰਧਤ ਪੌਡਕਾਸਟ ਵੀ ਸੁਣੇ ਗਏ।
ਸੀਆ ਗੋਇਲ, ਚੇਤਨ ਚੌਧਰੀ ਅਤੇ ਰਿਤੇਸ਼ ਹਾਂਗੇ ਤਿੰਨੇ ਮੁਲਜ਼ਮ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹਨ ਅਤੇ ਪੁਣੇ ਦੀ ਯਰਵਦਾ ਸੈਂਟਰਲ ਜੇਲ੍ਹ ਵਿੱਚ ਬੰਦ ਹਨ। 18 ਜੂਨ ਨੂੰ ਸੀਆ ਅਤੇ ਕੇਤਨ ਪੁਣੇ ਦੇ ਲੋਹਗੜ੍ਹ ਕਿਲ੍ਹੇ 'ਤੇ ਘੁੰਮਣ ਗਏ ਸਨ। ਇਸ ਦੌਰਾਨ ਕੇਤਨ ਦੀ ਖਾਈ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਸੀ। ਸ਼ੁਰੂਆਤ ਵਿੱਚ ਇਸ ਨੂੰ ਹਾਦਸਾ ਮੰਨਿਆ ਗਿਆ ਸੀ। ਸੀਆ ਨੇ ਪੁਲਿਸ ਨੂੰ ਦੱਸਿਆ ਸੀ ਕਿ ਚੱਟਾਨ ਕੋਲ ਫੋਟੋ ਖਿਚਵਾਉਂਦੇ ਸਮੇਂ ਕੇਤਨ ਦਾ ਪੈਰ ਫਿਸਲ ਗਿਆ ਅਤੇ ਉਹ ਹੇਠਾਂ ਡਿੱਗ ਗਿਆ।
CCTV ਫੁਟੇਜ ਨਾਲ ਜਾਂਚ ਨੇ ਲਿਆ ਨਵਾਂ ਮੋੜ
ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਕਿਲ੍ਹੇ ਦੇ ਟਿਕਟ ਕਾਊਂਟਰ ਨੇੜੇ ਲੱਗੇ CCTV ਕੈਮਰੇ ਵਿੱਚ ਹੁੱਡੀ ਪਹਿਨਿਆ ਇੱਕ ਸ਼ੱਕੀ ਵਿਅਕਤੀ ਨਜ਼ਰ ਆਇਆ। ਪੁਲਿਸ ਮੁਤਾਬਕ ਇਹ ਵਿਅਕਤੀ ਕੇਤਨ ਅਤੇ ਸੀਆ ਦਾ ਪਿੱਛਾ ਕਰ ਰਿਹਾ ਸੀ। ਜਾਂਚ ਦੌਰਾਨ ਉਸ ਦੀ ਪਛਾਣ ਚੇਤਨ ਚੌਧਰੀ ਵਜੋਂ ਹੋਈ, ਜਿਸ ਨੂੰ ਪੁਲਿਸ ਜੋ ਕਿ ਸੀਆ ਦਾ ਕਥਿਤ ਪ੍ਰੇਮੀ ਨਿਕਲਿਆ।
ਪੁਲਿਸ ਮੁਤਾਬਕ ਸੀਆ ਅਤੇ ਚੇਤਨ 17 ਜੂਨ ਨੂੰ ਪੁਣੇ ਦੇ ਇੱਕ ਕੈਫੇ ਵਿੱਚ ਮਿਲੇ ਸਨ। ਦੋਵਾਂ 'ਤੇ ਲੋਹਗੜ੍ਹ ਦੇ ਵੀਡੀਓ ਅਤੇ ਨਕਸ਼ੇ ਦੇਖ ਕੇ ਕਥਿਤ ਤੌਰ 'ਤੇ ਕਤਲ ਦੀ ਯੋਜਨਾ 'ਤੇ ਚਰਚਾ ਕਰਨ ਦਾ ਦੋਸ਼ ਹੈ। ਪੁਲਿਸ ਮੁਤਾਬਕ ਸੀਆ ਦੀ ਆਨਲਾਈਨ ਸਰਚ ਹਿਸਟਰੀ ਵਿੱਚ 2025 ਵਿੱਚ ਲੋਹਗੜ੍ਹ ਵਿੱਚ ਇੱਕ ਔਰਤ ਦੀ ਪਹਾੜੀ ਤੋਂ ਡਿੱਗ ਕੇ ਹੋਈ ਮੌਤ ਨਾਲ ਸਬੰਧਤ ਜਾਣਕਾਰੀ ਮਿਲੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਰਾਜਾ ਰਘੁਵੰਸ਼ੀ ਕਤਲ ਮਾਮਲੇ ਨਾਲ ਸਬੰਧਤ ਸਰਚ ਦਾ ਵੀ ਦਾਅਵਾ ਕੀਤਾ ਹੈ।
ਸੁਪਾਰੀ ਦੇ ਕੇ ਕਤਲ ਦੀ ਕੋਸ਼ਿਸ਼ ਦਾ ਵੀ ਦੋਸ਼
ਚਾਰਜਸ਼ੀਟ ਵਿੱਚ ਚੇਤਨ ਦੇ ਦੋਸਤ ਰਿਤੇਸ਼ ਹਾਂਗੇ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਬੈਂਗਲੁਰੂ ਵਿੱਚ ਰਹਿੰਦੇ ਰਿਤੇਸ਼ ਦੇ ਇੱਕ ਦੋਸਤ ਰਾਹੀਂ ਸੁਪਾਰੀ ਦੇ ਕੇ ਕੇਤਨ ਦੇ ਕਤਲ ਦੀ ਕੋਸ਼ਿਸ਼ ਕੀਤੀ ਵੀ ਗਈ ਸੀ, ਪਰ ਇਹ ਯੋਜਨਾ ਸਫਲ ਨਹੀਂ ਹੋਈ। ਪੁਲਿਸ ਨੇ ਇਸ ਵਿਅਕਤੀ ਨੂੰ ਗਵਾਹ ਬਣਾਇਆ ਹੈ।
80-85 ਗਵਾਹ ਅਤੇ ਡਿਜੀਟਲ ਸਬੂਤ
ਚਾਰਜਸ਼ੀਟ ਵਿੱਚ ਲਗਭਗ 80 ਤੋਂ 85 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ। ਪੁਲਿਸ ਮੁਤਾਬਕ ਇਨ੍ਹਾਂ ਵਿੱਚ ਤਿੰਨ ਅਜਿਹੇ ਗਵਾਹ ਵੀ ਹਨ, ਜਿਨ੍ਹਾਂ ਨੇ ਕਥਿਤ ਤੌਰ 'ਤੇ ਘਟਨਾ ਦੌਰਾਨ ਸੀਆ ਅਤੇ ਚੇਤਨ ਨੂੰ ਦੇਖਿਆ ਸੀ। ਮਾਮਲੇ ਵਿੱਚ ਪੁਲਿਸ ਨੇ WhatsApp ਚੈਟ, ਫੋਟੋਆਂ, ਮੋਬਾਈਲ ਡਾਟਾ, CDR, CCTV ਫੁਟੇਜ ਅਤੇ ਤਕਨੀਕੀ ਜਾਂਚ ਨੂੰ ਵੀ ਅਹਿਮ ਸਬੂਤ ਵਜੋਂ ਸ਼ਾਮਲ ਕੀਤਾ ਹੈ।


Click it and Unblock the Notifications
