ਦਿੱਲੀ ਦੇ ਕਾਲਕਾ ਜੀ ’ਚ ਨਾਬਾਲਗ ਨਾਲ ਗੈਂਗਰੇਪ, ਮੰਦਰ ’ਚ ਦਰਸ਼ਨ ਮਗਰੋਂ ਦੋਸਤ ਨਾਲ ਪਾਰਕ ਗਈ ਸੀ ਕੁੜੀ

ਦਿੱਲੀ ਦੇ ਕਾਲਕਾਜੀ ਮੰਦਰ ਨੇੜੇ ਆਸਥਾ ਕੁੰਜ ਪਾਰਕ ਵਿੱਚ 17 ਸਾਲਾ ਨਾਬਾਲਗ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸੋਮਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ। ਪੁਲਿਸ ਨੇ ਮੰਗਲਵਾਰ ਸਵੇਰੇ ਇੱਕ ਮੁਲਜ਼ਮ ਆਸਿਫ ਨੂੰ ਦੱਖਣ-ਪੂਰਬੀ ਦਿੱਲੀ ਵਿੱਚ ਪੁਲਿਸ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਬਾਕੀ ਦੋ ਮੁਲਜ਼ਮਾਂ ਦੀ ਭਾਲ ਜਾਰੀ ਹੈ।

ਪੁਲਿਸ ਮੁਤਾਬਕ ਨਾਬਾਲਗ ਸੋਮਵਾਰ ਸ਼ਾਮ ਕਰੀਬ 7 ਵਜੇ ਆਪਣੇ 17 ਸਾਲਾ ਦੋਸਤ ਨਾਲ ਕਾਲਕਾਜੀ ਮੰਦਰ ਵਿੱਚ ਦਰਸ਼ਨ ਕਰਨ ਗਈ ਸੀ। ਇਸ ਤੋਂ ਬਾਅਦ ਦੋਵੇਂ ਲਗਭਗ 7:30 ਵਜੇ ਗੇਟ ਨੰਬਰ 7 ਰਾਹੀਂ ਆਸਥਾ ਕੁੰਜ ਪਾਰਕ ਵਿੱਚ ਦਾਖ਼ਲ ਹੋਏ। ਸ਼ਿਕਾਇਤ ਮੁਤਾਬਕ, ਪਾਰਕ ਵਿੱਚ ਤਿੰਨ ਨੌਜਵਾਨ ਉਨ੍ਹਾਂ ਕੋਲ ਪਹੁੰਚੇ ਅਤੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਿਆ।

delhi gangrape

ਉਨ੍ਹਾਂ ਨੇ ਨਾਬਾਲਗ ਅਤੇ ਉਸ ਦੇ ਦੋਸਤ ਨੂੰ ਧਮਕਾਇਆ। ਇਸ ਤੋਂ ਬਾਅਦ ਨਾਬਾਲਗ ਨੂੰ ਉਸ ਦੇ ਦੋਸਤ ਤੋਂ ਵੱਖ ਕਰਕੇ ਇੱਕ ਸੁੰਨਸਾਨ ਥਾਂ 'ਤੇ ਲਿਜਾਇਆ ਗਿਆ। ਪੁਲਿਸ ਮੁਤਾਬਕ, ਆਸਿਫ ਨੇ ਪਿਸਤੌਲ ਅਤੇ ਚਾਕੂ ਦਿਖਾ ਕੇ ਨਾਬਾਲਗ ਨੂੰ ਧਮਕਾਇਆ। ਦੋਸ਼ ਹੈ ਕਿ ਇਸ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਨੇ ਉਸ ਨਾਲ ਜਬਰ-ਜਨਾਹ ਕੀਤਾ ਅਤੇ ਧਮਕੀਆਂ ਦੇ ਕੇ ਉਥੋਂ ਫ਼ਰਾਰ ਹੋ ਗਏ।

ਮੁੱਖ ਮੁਲਜ਼ਮ ਆਸਿਫ਼ ਨੇ ਮੁਕਾਬਲੇ ਦੌਰਾਨ ਪੁਲਿਸ ਟੀਮ 'ਤੇ ਤਿੰਨ ਰਾਊਂਡ ਫਾਇਰ ਕੀਤੇ। ਇੱਕ ਗੋਲੀ ਹੈੱਡ ਕਾਂਸਟੇਬਲ ਦੀ ਬੁਲੇਟਪਰੂਫ ਜੈਕੇਟ 'ਤੇ ਲੱਗੀ। ਇਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਮੁਲਜ਼ਮ ਦੇ ਪੈਰ ਵਿੱਚ ਗੋਲੀ ਮਾਰੀ। ਜ਼ਖ਼ਮੀ ਆਸਿਫ ਨੂੰ AIIMS ਟਰੌਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਰਾਤ 8:45 ਵਜੇ ਪੁਲਿਸ ਨੂੰ ਮਿਲੀ PCR ਕਾਲ

ਪੁਲਿਸ ਨੂੰ ਸੋਮਵਾਰ ਰਾਤ ਕਰੀਬ 8:45 ਵਜੇ PCR ਕਾਲ ਰਾਹੀਂ ਪਾਰਕ ਵਿੱਚ ਨਾਬਾਲਗ ਨਾਲ ਜਬਰ-ਜਨਾਹ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਅਮਰ ਕਾਲੋਨੀ ਥਾਣੇ ਦੇ SHO ਸਮੇਤ ਪੁਲਿਸ ਟੀਮ ਮੌਕੇ 'ਤੇ ਪਹੁੰਚੀ। ਨਾਬਾਲਗ ਉੱਥੇ ਆਪਣੇ ਦੋਸਤ ਦੇ ਨਾਲ ਮਿਲੀ। ਨਾਬਾਲਗ ਦੀ AIIMS ਵਿੱਚ ਮੈਡੀਕਲ ਜਾਂਚ ਕਰਵਾਈ ਗਈ। ਕ੍ਰਾਈਮ ਟੀਮ ਅਤੇ ਫੋਰੈਂਸਿਕ ਟੀਮ ਨੇ ਵੀ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ ਅਤੇ ਲੋੜੀਂਦੇ ਸੈਂਪਲ ਤੇ ਹੋਰ ਸਬੂਤ ਇਕੱਠੇ ਕੀਤੇ।

ਪੁਲਿਸ ਹੁਣ ਬਾਕੀ ਦੋ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਇਸ ਮਾਮਲੇ ਵਿੱਚ BNS ਅਤੇ POCSO ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ FIR ਦਰਜ ਕੀਤੀ ਗਈ ਹੈ।

ਇਸ ਮਹੀਨੇ ਨਾਬਾਲਗਾਂ ਨਾਲ ਜਬਰ-ਜਨਾਹ ਦੇ ਤਿੰਨ ਮਾਮਲੇ

ਦਿੱਲੀ ਵਿੱਚ ਇਸ ਮਹੀਨੇ ਨਾਬਾਲਗਾਂ ਨਾਲ ਜਬਰ-ਜਨਾਹ ਦੇ ਇਹ ਤੀਜਾ ਮਾਮਲਾ ਦੱਸਿਆ ਜਾ ਰਿਹਾ ਹੈ। 12 ਸਤੰਬਰ ਨੂੰ ਸਵਰੂਪ ਨਗਰ ਵਿੱਚ 14 ਸਾਲਾ ਨਾਬਾਲਗ ਨਾਲ ਗੈਂਗਰੇਪ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ 16 ਸਤੰਬਰ ਨੂੰ ਸਦਰ ਬਾਜ਼ਾਰ ਇਲਾਕੇ ਵਿੱਚ 10 ਸਾਲਾ ਬੱਚੀ ਨਾਲ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਸੀ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+