UN ਮਹਾਸਭਾ ’ਚ ਟਰੰਪ ਦਾ ਈਰਾਨ ’ਤੇ ਸਖ਼ਤ ਰੁਖ, ਇਰਾਨ ਨੂੰ ਖ਼ਤਮ ਕਰਨ ਦੀ ਦਿੱਤੀ ਧਮਕੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਨੂੰ ਸੰਬੋਧਨ ਕੀਤਾ। ਆਪਣੇ ਭਾਸ਼ਣ ਦੌਰਾਨ ਟਰੰਪ ਨੇ ਈਰਾਨ ਨਾਲ ਚੱਲ ਰਹੇ ਟਕਰਾਅ, ਅਮਰੀਕਾ ਦੀ ਆਰਥਿਕ ਤੇ ਫੌਜੀ ਤਾਕਤ ਅਤੇ ਆਪਣੀਆਂ ਘਰੇਲੂ ਨੀਤੀਆਂ ਬਾਰੇ ਗੱਲ ਕੀਤੀ।

ਟਰੰਪ ਨੇ ਇਰਾਨ ਨੂੰ ਦਿੱਤੀ ਸਿੱਧੀ ਧਮਕੀ

ਟਰੰਪ ਨੇ ਇਰਾਨ ਨੂੰ ਸਿੱਧੀ ਧਮਕੀ ਦਿੰਦਿਆਂ ਉਸਨੂੰ ਖਤਮ ਕਰਨ ਦੀ ਗੱਲ ਕੀਤੀ। ਟਰੰਪ ਨੇ ਕਿਹਾ ਕਿ ਉਨ੍ਹਾਂ ਸਾਹਮਣੇ ਈਰਾਨ ਨੂੰ ਲੈ ਕੇ ਇੱਕ ਵੱਡਾ ਫੈਸਲਾ ਹੈ। ਉਨ੍ਹਾਂ ਦੇ ਮੁਤਾਬਕ ਅਮਰੀਕਾ ਕੋਲ ਈਰਾਨ ਨਾਲ ਸਮਝੌਤੇ ਦਾ ਰਸਤਾ ਹੈ ਜਾਂ ਫਿਰ ਸਖ਼ਤ ਕਾਰਵਾਈ ਜਾਰੀ ਰੱਖਣ ਦਾ ਵਿਕਲਪ ਹੈ।

trump on iran

ਭਾਸ਼ਣ ਦੌਰਾਨ ਟਰੰਪ ਨੇ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੂੰ ਈਰਾਨ 'ਤੇ ਆਰਥਿਕ ਦਬਾਅ ਵਧਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਈਰਾਨ ਨੂੰ ਆਰਥਿਕ ਤੌਰ 'ਤੇ ਇਕੱਲਾ ਕਰਨ ਦੀ ਰਣਨੀਤੀ ਸਫਲ ਰਹਿੰਦੀ ਹੈ ਤਾਂ ਇਸ ਦਾ ਅਸਰ ਤੇਲ ਦੀਆਂ ਕੀਮਤਾਂ 'ਤੇ ਵੀ ਪੈ ਸਕਦਾ ਹੈ ਅਤੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਆ ਸਕਦੀ ਹੈ।

ਅਮਰੀਕਾ ਦੀ ਆਰਥਿਕ ਤੇ ਫੌਜੀ ਤਾਕਤ ਦਾ ਕੀਤਾ ਜ਼ਿਕਰ

ਟਰੰਪ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਅਮਰੀਕਾ ਦੀ ਆਰਥਿਕ ਅਤੇ ਫੌਜੀ ਤਾਕਤ ਦਾ ਜ਼ਿਕਰ ਕਰਦਿਆਂ ਕੀਤੀ। ਉਨ੍ਹਾਂ ਅਮਰੀਕੀ ਅਰਥਵਿਵਸਥਾ, ਫੌਜ ਅਤੇ ਤਕਨਾਲੋਜੀ ਨੂੰ ਦੁਨੀਆ ਵਿੱਚ ਮਜ਼ਬੂਤ ਦੱਸਿਆ ਅਤੇ ਸ਼ੇਅਰ ਬਾਜ਼ਾਰ ਵਿੱਚ ਆਈ ਤੇਜ਼ੀ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਆਪਣੀ ਸਰਕਾਰ ਦੀਆਂ ਨੀਤੀਆਂ ਦੀ ਤੁਲਨਾ ਪਿਛਲੀ ਅਮਰੀਕੀ ਸਰਕਾਰ ਨਾਲ ਕਰਦਿਆਂ ਦਾਅਵਾ ਕੀਤਾ ਕਿ ਅਮਰੀਕਾ ਨੇ ਪਿਛਲੇ ਦੋ ਸਾਲਾਂ ਵਿੱਚ ਵੱਡੀ ਤਰੱਕੀ ਕੀਤੀ ਹੈ।

ਇਮੀਗ੍ਰੇਸ਼ਨ ਨੀਤੀ ਦਾ ਵੀ ਕੀਤਾ ਜ਼ਿਕਰ

ਟਰੰਪ ਨੇ ਆਪਣੇ ਭਾਸ਼ਣ ਵਿੱਚ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਬਾਰੇ ਵੀ ਗੱਲ ਕੀਤੀ। ਉਨ੍ਹਾਂ ਆਪਣੀ ਸਰਕਾਰ ਦੀਆਂ ਨੀਤੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਮਰੀਕਾ ਵਿੱਚ ਅਪਰਾਧ ਦੇ ਪੱਧਰ ਵਿੱਚ ਕਮੀ ਆਈ ਹੈ। ਟਰੰਪ ਦਾ ਇਸ ਵਾਰ UN ਭਾਸ਼ਣ ਸਿਰਫ਼ ਵਿਦੇਸ਼ ਨੀਤੀ ਤੱਕ ਸੀਮਤ ਨਹੀਂ ਰਿਹਾ। ਉਨ੍ਹਾਂ ਨੇ ਅਮਰੀਕਾ ਦੀ ਅਰਥਵਿਵਸਥਾ, ਸੁਰੱਖਿਆ, ਇਮੀਗ੍ਰੇਸ਼ਨ ਅਤੇ ਪਿਛਲੀ ਸਰਕਾਰ ਦੀਆਂ ਨੀਤੀਆਂ 'ਤੇ ਵੀ ਵਿਸਥਾਰ ਨਾਲ ਗੱਲ ਕੀਤੀ।

ਇਸ ਤੋਂ ਇਲਾਵਾ ਟਰੰਪ ਨੇ ਕਿਊਬਾ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ। ਟਰੰਪ ਨੇ ਕਿਹਾ ਕਿ ਕਿਊਬਾ ਦੀ ਸਰਕਾਰ ਵੀ ਜਲਦ ਡਿੱਗ ਜਾਏਗੀ। ਟਰੰਪ ਦੇ ਇਸ ਬਿਆਨ ਤੋਂ ਬਾਅਦ ਕਿਊਬਾ ਦਾ ਡੈਲੀਗੇਸ਼ਨ UN ਮਹਾਸਭਾ ਹਾਲ ਤੋਂ ਉੱਠ ਕੇ ਬਾਹਰ ਚਲੇ ਗਿਆ।

UN ਮਹਾਸਭਾ 'ਚ ਟਰੰਪ ਦਾ ਭਾਸ਼ਣ ਫ਼ਿਲਹਾਲ ਜਾਰੀ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+